ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਜਨਰਲ (ਰਿਟਾਇਰਡ) ਪਰਵੇਜ਼ ਮੁਸ਼ੱਰਫ ਅਗਲੇ ਮਹੀਨੇ ਸੰਯੁਕਤ ਅਰਬ ਅਮੀਰਾਤ ਤੋਂ ਵਤਨ ਵਾਪਸ ਆ ਸਕਦੇ ਹਨ। ਪਾਕਿਸਤਾਨੀ ਆਵਾਮੀ ਇੱਤੇਹਾਦ ਦੇ ਇਕ ਨੇਤਾ ਨੇ ਉਕਤ ਜਾਣਕਾਰੀ ਦਿੱਤੀ। ਮੁਸ਼ੱਰਫ ਨੂੰ ਦੇਸ਼ਧਰੋਹ ਦੇ ਮਾਮਲੇ ਵਿਚ ਪਾਕਿਸਤਾਨ ਦੀ ਅਦਾਲਤ ਦੇ ਸਾਹਮਣੇ ਪੇਸ਼ ਹੋਣਾ ਹੈ। ਜ਼ਿਕਰਯੋਗ ਹੈ ਕਿ ਮੈਡੀਕਲ ਜਾਂਚ ਦੇ ਆਧਾਰ ਉੱਤੇ ਪਾਕਿਸਤਾਨ ਛੱਡਣ ਦੀ ਇਜਾਜ਼ਤ ਮਿਲਣ ਤੋਂ ਬਾਅਦ 74 ਸਾਲਾ ਸਾਬਕਾ ਤਾਨਾਸ਼ਾਹ ਪਿਛਲੇ ਸਾਲ ਦੁਬਈ ਚਲੇ ਗਏ ਸਨ। ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰਨ, ਸੁਪਰੀਮ ਕੋਰਟ ਦੇ ਜੱਜ ਨੂੰ ਨਜ਼ਰਬੰਦ ਕਰਨ ਅਤੇ 100 ਤੋਂ ਜ਼ਿਆਦਾ ਜੱਜਾਂ ਨੂੰ ਬਰਖਾਸਤ ਕਰਨ ਦੇ ਮਾਮਲੇ ਵਿਚ ਮਾਰਚ 2014 ਵਿਚ ਮੁਸ਼ੱਰਫ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਦੇਸ਼ਧਰੋਹ ਅਤੇ ਬੇਨਜ਼ੀਰ ਭੁੱਟੋ ਕਤਲ ਕਾਂਡ ਵਿਚ ਮੁਸ਼ੱਰਫ ਨੂੰ ਭਗੌੜਾ ਮੁਲਜ਼ਮ ਵੀ ਐਲਾਨ ਕੀਤਾ ਗਿਆ ਹੈ। ਡਾਨ ਅਖਬਾਰ ਦੀ ਖਬਰ ਮੁਤਾਬਕ ਸਾਬਕਾ ਰਾਸ਼ਟਰਪਤੀ ਦੀ ਅਗਵਾਈ ਵਾਲੇ 23 ਰਾਜਨੀਤਕ ਅਤੇ ਧਾਰਮਿਕ ਪਾਰਟੀਆਂ ਦੇ ਗਠਜੋੜ ਪਾਕਿਸਤਾਨੀ ਆਵਾਮੀ ਇੱਤੇਹਾਦ ਦੇ ਜਨਰਲ ਸਕੱਤਰ ਇਕਬਾਲ ਡਾਰ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ (ਰਿਟਾਇਰਡ) ਜਨਰਲ ਪਰਵੇਜ਼ ਮੁਸ਼ੱਰਫ ਅਗਲੇ ਮਹੀਨੇ ਪਾਕਿਸਤਾਨ ਪਰਤਣਗੇ।
ਆਸਟ੍ਰੇਲੀਆਈ ਤੱਟ 'ਤੇ ਮ੍ਰਿਤ ਮਿਲੀਆਂ 130 ਤੋਂ ਜ਼ਿਆਦਾ ਪਾਇਲਟ ਵ੍ਹੇਲ
NEXT STORY