ਜਕਾਰਤਾ(ਬਿਊਰੋ)— ਕ੍ਰਿਸਮਸ ਦੇ ਮੌਕੇ 'ਤੇ ਇੰਡੋਨੇਸ਼ੀਆ ਵਿਚ ਇਕ ਇਸਲਾਮਿਕ ਸੰਗਠਨ ਨੇ ਧਮਕੀ ਦਿੱਤੀ ਹੈ। ਇਸਲਾਮਿਕ ਡਿਫੈਂਡਰਸ ਫਰੰਟ ਨੇ ਇਹ ਧਮਕੀ ਉਨ੍ਹਾਂ ਕੰਪਨੀਆਂ ਨੂੰ ਦਿੱਤੀ ਹੈ, ਜੋ ਤਿਉਹਾਰ ਦੌਰਾਨ ਆਪਣੇ ਇੱਥੇ ਮੁਸਲਿਮ ਕਰਮਚਾਰੀਆਂ 'ਤੇ ਸਾਂਤਾ ਕਲਾਜ ਦੀ ਪੋਸ਼ਾਕ ਪਹਿਣਨ ਦਾ ਦਬਾਅ ਬਣਾਉਂਦੀਆਂ ਹਨ। ਇਸਲਾਮਿਕ ਸੰਗਠਨ ਨੇ ਇਸ ਬਾਬਤ ਕਿਹਾ ਹੈ ਕਿ ਉਹ ਇਸ ਨੂੰ ਲੈ ਕੇ ਇਕ ਮੁਹਿੰਮ ਚਲਾਏਗਾ। ਸੰਗਠਨ ਦਾ ਦਾਅਵਾ ਹੈ ਕਿ ਦੁਨੀਆ ਵਿਚ ਸਭ ਤੋਂ ਵੱਡੇ ਮੁਸਲਿਮ ਬਹੁਗਿਣਤੀ ਦੇਸ਼ ਵਿਚ ਮੁਸਲਮਾਨਾਂ ਨਾਲ ਅਜਿਹਾ ਕਰਨਾ ਮਨੁੱਖੀ ਅਧਿਕਾਰ ਦਾ ਉਲੰਘਣ ਕਰਨਾ ਹੈ। ਦੱਸਣਯੋਗ ਹੈ ਕਿ ਇੰਡੋਨੇਸ਼ੀਆ ਵਿਚ ਕਈ ਧਰਮ ਦੇ ਲੋਕ ਆਪਸੀ ਸਦਭਾਵਨਾ ਨਾਲ ਰਹਿੰਦੇ ਹਨ, ਜਿਸ ਵਿਚ ਈਸਾਈ, ਹਿੰਦੂ, ਬੌਧ ਅਤੇ ਹੋਰ ਪਰੰਪਰਾਵਾਂ ਨੂੰ ਮੰਨਣ ਵਾਲੇ ਲੋਕ ਸ਼ਾਮਲ ਹਨ। ਉਥੇ ਹੀ ਪੁਲਸ ਨੇ ਇਸ ਬਾਰੇ ਵਿਚ ਲੋਕਾਂ ਨੂੰ ਬਾਕੀ ਧਾਰਮਿਕ ਅਯੋਜਨਾਂ ਦੀ ਇੱਜਤ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਕਿਹਾ ਹੈ ਕਿ ਉਹ ਅਜਿਹੀ ਕਿਸੇ ਪ੍ਰਕਾਰ ਦੀ ਮੁਹਿੰਮ ਨੂੰ ਨਹੀਂ ਚੱਲਣ ਦੇਵੇਗੀ।
ਇਸਲਾਮਿਕ ਡਿਫੈਂਡਰਸ ਫਰੰਟ ਨੇ ਫਤਵੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ 2016 ਵਿਚ ਇੰਡੋਨੇਸ਼ਿਆਈ ਇਸਲਾਮਿਕ ਕਲੈਰੀਕਲ ਕੌਂਸਲ ਵੱਲੋਂ ਇਸ ਨੂੰ ਜ਼ਾਰੀ ਕੀਤਾ ਗਿਆ ਸੀ। ਉਹ ਇਸ ਨੂੰ ਇਸ ਲਈ ਲਾਗੂ ਕਰਾਉਣਾ ਚਾਹੁੰਦੇ ਹਨ, ਤਾਂ ਕਿ ਕ੍ਰਿਸਮਸ 'ਤੇ ਕੰਪਨੀਆਂ ਮੁਸਲਿਮ ਕਰਮਚਾਰੀਆਂ 'ਤੇ ਸਾਂਤਾ ਦੀ ਪੋਸ਼ਾਕ ਪਹਿਣਨ ਦਾ ਦਬਾਅ ਨਾ ਬਣਾ ਸਕਣ। ਇਸਲਾਮਿਕ ਸੰਗਠਨ ਵਿਚ ਜਕਾਰਤਾ ਚੈਪਟਰ ਦੇ ਪ੍ਰਧਾਨ ਨੋਵਲ ਬਕਮੁਕੀਮਨ ਨੇ ਕਿਹਾ ਕਿ ਜੋ ਕੰਪਨੀਆਂ ਇਸ ਚੀਜ਼ ਨੂੰ ਲੈ ਕੇ ਜਿੱਦੀ ਰਵੱਈਆ ਅਪਣਾਉਣਗੀਆਂ, ਉਹ ਲੋਕ ਉਨ੍ਹਾਂ ਦੇ ਉਥੇ ਛਾਪੇ ਮਾਰਨਗੇ। ਉਨ੍ਹਾਂ ਨਾਲ ਉਸ ਦੌਰਾਨ ਪੁਲਸ ਵੀ ਹੋਵੇਗੀ।
ਦੂਜੇ ਪਾਸੇ ਨੈਸ਼ਨਲ ਪੁਲਸ ਦੇ ਚੀਫ ਟੀਟੋ ਕਾਰਨਾਵੀਅਨ ਨੇ ਇਸ ਬਾਰੇ ਵਿਚ ਦੱਸਿਆ ਕਿ ਦੇਸ਼ ਵਿਚ ਕਿਸੇ ਤਰ੍ਹਾਂ ਦੀ ਛਾਪੇਮਾਰੀ ਮੁਹਿੰਮ ਨਹੀਂ ਚੱਲਣ ਦਿੱਤੀ ਜਾਵੇਗੀ। ਜਨਤਾ ਨੂੰ ਬਾਕੀ ਧਰਮਾਂ ਦੀ ਇੱਜਤ ਕਰਨੀ ਚਾਹੀਦੀ ਹੈ, ਜੋ ਤਿਉਹਾਰ ਮਨਾਉਣ ਜਾ ਰਹੇ ਹਨ।
ਕੋਰੀਆਈ ਪ੍ਰਇਦੀਪ ਉੱਪਰ ਫੈਲ ਰਿਹੈ ਤੂਫਾਨੀ ਬੱਦਲ: ਜਿਮ
NEXT STORY