ਮਿਆਂਮਾ - ਮਿਆਂਮਾਰ ਵਿਚ ਐਤਵਾਰ ਫੌਜੀ ਤਖਤਾਪਲਟ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਸ ਨੇ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿਚ ਘਟੋ-ਘੱਟ 18 ਵਿਖਾਵਾਕਾਰੀਆਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ ਨੇ ਇਸ ਨੂੰ ਤਖਤਾਪਲਟ ਦੇ ਵਿਰੋਧ ਵਿਚ ਕੀਤੀਆਂ ਜਾ ਰਹੀਆਂ ਰੈਲੀਆਂ ਦਾ ਸਭ ਤੋਂ 'ਘਾਤਕ' ਦਿਨ ਦੱਸਿਆ ਹੈ। ਮਿਆਂਮਾਰ ਦੇ ਕਈ ਸ਼ਹਿਰਾਂ ਜਿਵੇਂ ਕਿ ਯੰਗੂਨ, ਦਵੇਈ ਅਤੇ ਮੰਡਾਲੇ ਵਿਚ ਵੀ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ। ਇਸ ਦਾ ਕਾਰਣ ਇਹ ਦੱਸਿਆ ਜਾ ਰਿਹਾ ਹੈ ਕਿ ਪੁਲਸ ਵੱਲੋਂ ਅਸਲੀ ਗੋਲੀਆਂ ਅਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਸੁਰੱਖਿਆ ਫੋਰਸਾਂ ਨੇ ਬੀਤੀ 1 ਫਰਵਰੀ ਨੂੰ ਹੋਏ ਫੌਜੀ ਤਖਤਾਪਲਟ ਤੋਂ ਬਾਅਦ ਕਈ ਹਫਤਿਆਂ ਤੱਕ ਚੱਲੇ ਸ਼ਾਂਤੀਪੂਰਣ ਵਿਰੋਧ-ਵਿਖਾਵਿਆਂ ਤੋਂ ਬਾਅਦ ਸ਼ਨੀਵਾਰ ਤੋਂ ਹਿੰਸਕ ਬਲ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਗਈ ਹੈ। ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓ ਫੁਟੇਜ਼ ਵਿਚ ਪੁਲਸ ਵੱਲੋਂ ਹਮਲਾ ਬੋਲਦੇ ਹੀ ਪ੍ਰਦਰਸ਼ਨਕਾਰੀ ਭੱਜਦੇ ਹੋਏ ਦਿਖ ਰਹੇ ਹਨ। ਕਈ ਸੜਕਾਂ 'ਤੇ ਰੋਡਬਲਾਕ ਬਣਾਏ ਜਾ ਰਹੇ ਹਨ ਅਤੇ ਕਈ ਲੋਕ ਖੂਨ ਨਾਲ ਭਿੱਜੇ ਹੋਏ ਦਿੱਖ ਰਹੇ ਹਨ।
ਫੌਜ ਦੇ ਵਿਰੋਧ 'ਚ ਬੋਲਣ ਲਈ ਯੂ. ਐੱਨ. ਰਾਜਦੂਤ ਨੂੰ ਕੱਢਿਆ
ਉਧਰ ਐਤਵਾਰ ਦੇਸ਼ ਦੇ ਫੌਜੀ ਸ਼ਾਸਕਾਂ ਨੇ ਸੰਯੁਕਤ ਰਾਸ਼ਟਰ ਲਈ ਆਪਣੇ ਰਾਜਦੂਤ ਨੂੰ ਫੌਜ ਸੱਤਾ ਤੋਂ ਹਟਾਉਣ ਦੀ ਗੱਲ ਕਰਨ ਲਈ ਕੱਢ ਦਿੱਤਾ ਹੈ। ਐਤਵਾਰ ਯੰਗੂਨ, ਮੰਡਾਲੇ ਅਤੇ ਹੋਰਨਾਂ ਸ਼ਹਿਰਾਂ ਵਿਚ ਸੁਰੱਖਿਆ ਫੋਰਸਾਂ ਦੇ ਸਖਤ ਰਵੱਈਏ ਦੇ ਬਾਵਜੂਦ ਜ਼ੋਰਦਾਰ ਪ੍ਰਦਰਸ਼ਨ ਹੋਏ ਸਨ। ਪ੍ਰਦਰਸ਼ਨਕਾਰੀਆਂ ਨੂੰ ਦਬਾਉਣ ਲਈ ਸੁਰੱਖਿਆ ਬਲਾਂ ਨੇ ਰਬੜ ਦੀਆਂ ਗੋਲੀਆਂ ਅਤੇ ਹੰਝੂ ਗੈਸ ਦੇ ਗੋਲਿਆਂ ਨਾਲ ਅਸਲੀ ਗੋਲੀਆਂ ਵੀ ਚਲਾਈਆਂ ਹਨ।
ਖਬਰਾਂ ਮਿਲ ਰਹੀਆਂ ਹਨ ਕਿ ਕਈ ਵਿਖਾਵਾਕਾਰੀ ਗੋਲੀਆਂ ਦਾ ਨਿਸ਼ਾਨਾ ਬਣੇ ਹਨ। ਹੁਣ ਤੱਕ 10 ਵਿਖਾਵਾਕਾਰੀਆਂ ਦੀ ਮੌਤ ਹੋਈ ਹੈ ਜਦਕਿ ਕਈ ਜ਼ਖਮੀ ਵੀ ਹੋਏ ਹਨ। ਮਿਆਂਮਾਰ ਦੇ ਫੌਜੀ ਸ਼ਾਸਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਫੌਜ ਦੇ ਵਿਰੋਧ ਵਿਚ ਗੱਲ ਕਰਨ ਲਈ ਸੰਯੁਕਤ ਰਾਸ਼ਟਰ ਲਈ ਆਪਣੇ ਰਾਜਦੂਤ ਕਯਾ ਮੋ ਤੁਨ ਨੂੰ ਕੱਢ ਦਿੱਤਾ ਹੈ। ਇਕ ਦਿਨ ਪਹਿਲਾਂ ਹੀ ਸੰਯੁਕਤ ਰਾਸ਼ਟਰ ਦੇ ਮਿਆਂਮਾਰ ਦੇ ਰਾਜਦੂਤ ਨੇ ਫੌਜ ਨੂੰ ਸੱਤਾ ਤੋਂ ਹਟਾਉਣ ਲਈ ਮਦਦ ਦੀ ਮੰਗ ਕੀਤੀ ਸੀ। ਆਪਣੇ ਸੰਬੋਧਨ ਵਿਚ ਕਯਾ ਤੋ ਤੁਨ ਨੇ ਕਿਹਾ ਸੀ ਕਿ ਕਿਸੇ ਨੂੰ ਵੀ ਫੌਜ ਨਾਲ ਸਹਿਯੋਗ ਨਹੀਂ ਕਰਨਾ ਚਾਹੀਦਾ। ਜਦ ਤੱਕ ਫੌਜ ਲੋਕਤਾਂਤਰਿਕ ਰੂਪ ਨਾਲ ਚੁਣੀ ਗਈ ਸਰਕਾਰ ਨੂੰ ਸੱਤਾ ਟ੍ਰਾਂਸਫਰ ਨਹੀਂ ਕਰ ਦਿੰਦੀ।
ਸੰਯੁਕਤ ਰਾਸ਼ਟਰ ਵਿਚ ਮੌਜੂਦ ਸੂਤਰਾਂ ਦੇ ਹਵਾਲੇ ਤੋਂ ਖਬਰ ਏਜੰਸੀ ਰਾਇਟਰਸ ਨੇ ਜਾਣਕਾਰੀ ਦਿੱਤੀ ਕਿ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਉਹ ਮਿਆਂਮਾਰ ਦੀ ਫੌਜੀ ਸੱਤ ਨੂੰ ਮਾਨਤਾ ਨਹੀਂ ਦਿੰਦੀ। ਇਸ ਕਾਰਣ ਕਯਾ ਮੋ ਤੁਨ ਸੰਯੁਕਤ ਰਾਸ਼ਟਰ ਵਿਚ ਮਿਆਂਮਾਰ ਦੇ ਰਾਜਦੂਤ ਬਣੇ ਰਹਿਣਗੇ। ਮਿਆਂਮਾਰ ਦੇ ਸਰਕਾਰੀ ਟੀ. ਵੀ. 'ਚ ਸ਼ਨੀਵਾਰ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦਾ ਐਲਾਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਨ੍ਹਾਂ ਨੇ ਦੇਸ਼ ਨਾਲ ਗੱਦਾਰੀ ਕੀਤੀ ਹੈ। ਇਕ ਅਣਅਧਿਕਾਰਤ ਸੰਗਠਨ ਵੱਲੋਂ ਭਾਸ਼ਣ ਦਿੱਤਾ ਗਿਆ ਜੋ ਦੇਸ਼ ਦੀ ਨੁਮਾਇੰਦਗੀ ਨਹੀਂ ਕਰਦਾ। ਰਿਪੋਰਟ ਵਿਚ ਕਿਹਾ ਗਿਆ ਕਿ ਉਨ੍ਹਾਂ ਨੇ ਆਪਣੀਆਂ ਸ਼ਕਤੀਆਂ ਅਤੇ ਜ਼ਿੰਮੇਵਾਰੀਆਂ ਦੀ ਗਲਤ ਵਰਤੋਂ ਕੀਤੀ ਹੈ। ਦੂਜੇ ਪਾਸੇ ਸੁਰੱਖਿਆ ਫੋਰਸਾਂ ਨੇ ਮਿਆਂਮਾਰ ਵਿਚ ਤਖਤਾਪਲਟ ਖਿਲਾਫ ਵਿਰੋਧ-ਵਿਖਾਵਿਆਂ ਨੂੰ ਦਬਾਉਣ ਦੀ ਕਾਰਵਾਈ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪੁਲਸ ਨੇ ਗੋਲੀਆਂ ਚਲਾਈਆਂ ਹਨ ਜਿਸ ਵਿਚ ਘਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਵਿਖਾਵਿਆਂ ਦੌਰਾਨ ਦਰਜਨਾਂ ਲੋਕ ਹਿਰਾਸਤ ਵਿਚ ਵੀ ਲਏ ਗਏ ਹਨ।
ਪਾਕਿ ਦਾ ਨਵਾਂ ਡਰਾਮਾ: ਬਾਲਾਕੋਟ ਦੀ ਦੂਜੀ ਵਰ੍ਹੇਗੰਢ 'ਤੇ WC ਅਭਿਨੰਦਨ ਦਾ ਨਵਾਂ ਵੀਡੀਓ ਕੀਤਾ ਜਾਰੀ
NEXT STORY