ਬੰਗਲਾਦੇਸ਼—ਹਿਊਮਨ ਰਾਈਟਸ ਵਾਚ ਨੇ ਕਿਹਾ ਕਿ ਜਿਸ ਹਫਤੇ ਬੰਗਲਾਦੇਸ਼ ਅਤੇ ਮਿਆਂਮਾਰ ਵਿਚਾਲੇ ਰੋਹਿੰਗਿਆ ਸ਼ਰਨਾਰਥੀਆਂ ਦੀ ਵਾਪਸੀ ਦਾ ਸਮਝੋਤਾ ਹੋਇਆ, ਉਸੇ ਹਫਤੇ ਫੌਜ ਨੇ ਦਰਜਨਾਂ ਇਮਾਰਤਾਂ ਨੂੰ ਸਾੜ ਦਿੱਤਾ ਸੀ। ਮਨੁੱਖੀ ਅਧਿਕਾਰੀ ਸੰਗਠਨ ਹਿਊਮਨ ਰਾਈਟਸ ਵਾਚ ਨੇ ਰੋਹਿੰਗਿਆ ਮੁਸਲਮਾਨਾਂ 'ਤੇ ਅੱਤਿਆਚਾਰ ਨੂੰ ਲੈ ਕੇ ਮਿਆਂਮਾਰ ਫੌਜ 'ਤੇ ਗੰਭੀਰ ਦੋਸ਼ ਲਗਾਏ ਹਨ। ਸੋਮਵਾਰ ਨੂੰ ਇਸ ਗੈਰ-ਸਰਕਾਰੀ ਸੰਗਠਨ ਨੇ ਕਿਹਾ ਕਿ ਮਿਆਂਮਾਰ ਫੌਜ ਨੇ ਅਕਤੂਬਰ ਅਤੇ ਨਵੰਬਰ 'ਚ 40 ਰੋਹਿੰਗਿਆ ਮੁਸਲਮਾਨ ਪਿੰਡਾਂ ਨੂੰ ਉਜਾੜਿਆ। ਹਿਊਮਨ ਰਾਈਟਸ ਵਾਚ ਨੇ ਅੱਗੇ ਕਿਹਾ ਕਿ 25 ਅਗਸਤ ਤੋਂ ਬਾਅਦ ਮਿਆਂਮਾਰ ਦੇ ਰਖਾਇਨ ਸੂਬੇ 'ਚ ਰੋਹਿੰਗਿਆ ਮੁਸਲਮਾਨਾਂ ਦੇ 354 ਪਿੰਡਾਂ ਨੂੰ ਪੂਰੀ ਤਰ੍ਹਾਂ ਨਾਲ ਉਜਾੜ ਦਿੱਤਾ ਸੀ।
ਸੈੱਟਲਾਇਟ ਤਸਵੀਰਾਂ ਦੇ ਆਧਾਰ 'ਤੇ ਮਨੁੱਖੀ ਅਧਿਕਾਰ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਜਿਸ ਹਫਤੇ ਬੰਗਲਾਦੇਸ਼ ਅਤੇ ਮਿਆਂਮਾਰ ਵਿਚਾਲੇ ਰੋਹਿੰਗਿਆ ਸ਼ਰਨਾਰਥੀਆਂ ਦੀ ਵਾਪਸੀ ਦਾ ਸਮਝੌਤਾ ਹੋਇਆ, ਉਸੇ ਹਫਤੇ ਦਰਜਨਾਂ ਇਮਾਰਤਾਂ ਨੂੰ ਸਾੜਿਆ ਗਿਆ ਸੀ। ਹਿਊਮਨ ਰਾਈਟਸ ਵਾਚ ਦੇ ਏਸ਼ੀਆ ਪ੍ਰਮੁੱਖ ਬ੍ਰੈਡ ਐਡਮਸ ਨੇ ਕਿਹਾ ਕਿ ਰੋਹਿੰਗਿਆ ਸ਼ਰਨਾਰਥੀਆਂ ਦੀ ਵਾਪਸੀ ਦੇ ਸਮਝੌਤੇ ਦੇ ਕੁਝ ਦਿਨ ਬਾਅਦ ਉਨ੍ਹਾਂ 'ਤੇ ਅੱਤਿਆਚਾਰ ਦੱਸਿਆ ਹੈ ਕਿ ਰੋਹਿੰਗਿਆ ਮੁਸਲਮਾਨਾਂ ਦੀ ਸੁਰੱਖਿਆ ਵਾਪਸੀ ਦਾ ਦਾਅਵਾ ਸਿਰਫ ਦਿਖਾਵਾ ਹੈ।
ਹਿਊਮਨ ਰਾਈਟਸ ਵਾਚ ਨੇ ਕਿਹਾ ਕਿ ਉਸ ਨੇ 1000 ਪਿੰਡਾਂ ਦੀ ਸੈੱਟਲਾਈਟ ਤਸਵੀਰਾਂ ਦਾ ਅਨੁਮਾਨ ਲਗਾਉਣ ਤੋਂ ਬਾਅਦ ਇਹ ਨਤੀਜਾ ਕੱਢਿਆ ਹੈ। ਅਗਸਤ 'ਚ ਮਿਆਂਮਾਰ ਦੇ ਰਖਾਇਨ ਸੂਬੇ 'ਚ ਪੁਲਸ 'ਤੇ ਰੋਹਿੰਗਿਆ ਵਿਦਰੋਹੀਆਂ ਦੇ ਕਥਿਤ ਹਮਲੇ ਤੋਂ ਬਾਅਦ ਫੌਜ ਨੇ ਕਰਵਾਈ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ 6 ਲੱਖ ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨਾਂ ਨੂੰ ਬੰਗਲਾਦੇਸ਼ 'ਚ ਪਨਾਹ ਲੈਣੀ ਪਈ ਸੀ।
ਲਾਈਵ ਸ਼ੋਅ ਦੌਰਾਨ ਆਏ ਤੂਫਾਨ ਨੇ ਮਚਾਈ ਤਬਾਹੀ, ਇਕ ਦੀ ਮੌਤ (ਵੀਡੀਓ)
NEXT STORY