ਯਾਂਗੂਨ (ਭਾਸ਼ਾ): ਮਿਆਂਮਾਰ ਵਿਚ ਸੈਨਾ ਦੁਆਰਾ ਤਖਤਾਪਲਟ ਦੇ ਬਾਅਦ ਸੁਰੱਖਿਆ ਬਲਾਂ ਨੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਤਖਤਾਲਪਲਟ ਦੇ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਖ਼ਤਮ ਕਰਾਉਣ ਲਈ ਰਾਜਧਾਨੀ ਵਿਚ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਵੁਛਾੜਾਂ ਕੀਤੀਆਂ। ਅਜਿਹੀਆਂ ਖ਼ਬਰਾਂ ਹਨ ਕਿ ਪੁਲਸ ਨੇ ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯਾਂਗੂਨ ਵਿਚ ਗੋਲੀਆਂ ਚਲਾਈਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਸੜਕਾਂ ਤੋਂ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਵੁਛਾੜਾਂ ਕੀਤੀਆਂ।
ਪ੍ਰਦਰਸ਼ਨਕਾਰੀ ਦੇ ਸ਼ਦੀ ਨੇਤਾ ਆਂਗ ਸਾਨ ਸੂ ਕੀ ਦੀ ਚੁਣੀ ਸਰਕਾਰ ਨੂੰ ਸੱਤਾ ਸੌਂਪਣ ਦੀ ਮੰਗ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਹਨਾਂ ਵਿਚ ਗੋਲੀਆਂ ਦੇ ਖੋਖੇ ਦਿਖਾਈ ਦੇ ਰਹੇ ਹਨ। ਦੱਖਣਪੂਰਬੀ ਮਿਆਂਮਾਰ ਦੇ ਛੋਟੇ ਜਿਹੇ ਸ਼ਹਿਰ ਦਾਵੇਈ ਵਿਚ ਵੀ ਸੁਰੱਖਿਆ ਬਲਾਂ ਨੇ ਹਿੰਸਕ ਕਾਰਵਾਈ ਕੀਤੀ। ਸਥਾਨਕ ਮੀਡੀਆ ਦੀ ਖ਼ਬਰ ਮੁਤਾਬਕ ਇਕ ਪ੍ਰਦਰਸ਼ਨ ਰੈਲੀ ਦੌਰਾਨ 3 ਲੋਕ ਮਾਰੇ ਗਏ ਭਾਵੇਂਕਿ ਮਾਰੇ ਗਏ ਲੋਕਾਂ ਦੀ ਗਿਣਤੀ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵੈਕਸੀਨ ਦੇ ਸਹਿਯੋਗ ਲਈ ਟਰੂਡੋ ਨੇ ਭਾਰਤ ਸਰਕਾਰ ਦਾ ਕੀਤਾ ਧੰਨਵਾਦ
ਐਤਵਾਰ ਨੂੰ ਹਿੰਸਾ ਉਸ ਸਮੇਂ ਭੜਕੀ ਜਦੋਂ ਮੈਡੀਕਲ ਦੇ ਵਿਦਿਆਰਥੀ ਰਾਜਧਾਨੀ ਦੀਆਂ ਸੜਕਾਂ 'ਤੇ ਮਾਰਚ ਕੱਢ ਰਹੇ ਸਨ। ਘਟਨਾ ਦੀਆਂ ਜਾਰੀ ਹੋਈਆਂ ਤਸਵੀਰਾਂ ਅਤੇ ਵੀਡੀਓ ਵਿਚ ਪ੍ਰਦਰਸ਼ਨਕਾਰੀ ਉਸ ਸਮੇਂ ਭੱਜਦੇ ਦਿਸੇ ਜਦੋਂ ਪੁਲਸ ਨੇ ਉਹਨਾਂ 'ਤੇ ਸਖ਼ਤੀ ਕੀਤੀ। ਰਾਜਧਾਨੀ ਵਿਚ ਕਿਸੇ ਦੇ ਜ਼ਖਮੀ ਹੋਣ ਦੇ ਬਾਰੇ ਵਿਚ ਫਿਲਹਾਲ ਕਈ ਜਾਣਕਾਰੀ ਨਹੀਂ ਹੈ। ਸੜਕਾਂ 'ਤੇ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਅਤੇ ਮੰਨਿਆ ਜਾ ਰਿਹਾ ਹੈ ਕਿ ਭੀੜ 'ਤੇ 'ਸਮੋਗ ਗ੍ਰੇਨੇਡ' ਵੀ ਸੁੱਟਿਆ ਗਿਆ।
ਸ਼ਖਸ ਨੇ ਬਣਾਇਆ ਟਰੰਪ ਦਾ ਸੁਨਿਹਰੀ ਪੁਤਲਾ, ਜਾਦੂ ਦੀ ਛੜੀ ਕਾਰਨ ਸੁਰਖੀਆਂ 'ਚ
NEXT STORY