ਯੰਗੂਨ-ਮਿਆਂਮਾਰ 'ਚ ਫੌਜੀ ਤਖਤਾਪਲਟ ਵਿਰੁੱਧ ਹੋ ਰਹੇ ਸ਼ਾਂਤੀਪੂਰਨ ਪ੍ਰਦਰਸ਼ਨਾਂ 'ਤੇ ਫੌਜ ਦੀ ਮਾਰੂ ਕਾਰਵਾਈ ਦੇ ਬਾਵਜੂਦ ਬੁੱਧਵਾਰ ਨੂੰ ਵੀ ਪ੍ਰਦਰਸ਼ਨਕਾਰੀ ਡਟੇ ਰਹੇ। ਸੁਤੰਤਰ ਸੰਗਠਨ 'ਅਸਿਸਟੈਂਟ ਐਸੋਸੀਏਸ਼ਨ ਫਾਰ ਪਾਲਿਟਿਕਲ ਪ੍ਰਿਜਨਰਸ' ਵੱਲੋਂ ਇਕੱਤਰ ਅੰਕੜੇ ਮੁਤਾਬਕ, ਆਂਗ ਸਾਨ ਸੂ ਚੀ ਦੀ ਚੁਣੀ ਹੋਈ ਗੈਰ-ਫੌਜੀ ਸਰਕਾਰ ਨੂੰ ਅਹੁਦੇ ਤੋਂ ਹਟਾਉਣ ਲਈ ਇਕ ਫਰਵਰੀ ਨੂੰ ਕੀਤੇ ਗਏ ਫੌਜੀ ਤਖਤਾਪਟਲ ਤੋਂ ਬਾਅਦ ਫੌਜ ਦੀ ਕਾਰਵਾਈ 'ਚ ਮਾਰੇ ਗਏ ਪ੍ਰਦਰਸ਼ਨਕਾਰੀਆਂ ਦੀ ਪੁਸ਼ਟੀ ਗਿਣਤੀ ਹੁਣ 200 ਤੋਂ ਵਧੇਰੇ ਹੋ ਗਈ ਹੈ।
ਇਹ ਵੀ ਪੜ੍ਹੋ -ਢਾਕਾ ਮੈਡੀਕਲ ਕਾਲਜ 'ਚ ਅੱਗ ਲੱਗਣ ਕਾਰਣ 3 ਕੋਰੋਨਾ ਮਰੀਜ਼ਾਂ ਦੀ ਮੌਤ
ਸੰਗਠਨ ਨੇ ਦੋਸ਼ ਲਾਇਆ ਕਿ ਜੁੰਟਾ ਬਲ ਸਿਰਫ ਪ੍ਰਦਰਸ਼ਨਕਾਰੀਆਂ ਹੀ ਨਹੀਂ, ਸਗੋਂ ਆਮਜ਼ਨ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਉਸ ਨੇ ਕਿਹਾ ਕਿ ਕੁਝ ਜ਼ਖਮਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਡਾਕਟਰੀ ਸਹੂਲਤਾਂ ਦੀ ਘਾਟ ਕਾਰਣ ਅਤੇ ਕਈ ਹੋਰ ਕਾਰਨਾਂ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਸੰਗਠਨ ਨੇ ਕਿਹਾ ਕਿ ਮੰਗਲਵਾਰ ਤੱਕ 202 ਲੋਕਾਂ ਦੀ ਮੌਤ ਹੋ ਗਈ, 2181 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਉਨ੍ਹਾਂ 'ਤੇ ਦੋਸ਼ ਲਾਏ ਗਏ।
ਸਥਾਨਕ ਮੀਡੀਆ ਸੰਗਠਨਾਂ ਅਤੇ ਸੋਸ਼ਲ ਮੀਡੀਆ ਪੋਸਟ ਮੁਤਾਬਕ ਮੱਧ ਮਿਆਂਮਾਰ ਦੇ ਤਾਊਂਗੂ, ਮਾਯਿੰਗਯਾਨ ਅਤੇ ਮਾਦਾਯਾ, ਭਾਰਤ ਨਾਲ ਲੱਗਦੀ ਸਰਹੱਦ ਨੇੜੇ ਸਥਿਤ ਤਾਮੂ ਅਤੇ ਯੰਗੂਨ ਦੇ ਉੱਤਰ-ਪੱਛਮੀ 'ਚ ਇਰਾਵਦੀ ਨਦੀ ਦੇ ਕੰਢੇ ਸਥਿਤ ਪਿਯਾਯ ਸ਼ਹਿਰ 'ਚ ਬੁੱਧਵਾਰ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਹੋਏ। ਪੁਲਸ ਨੇ ਪ੍ਰਦਰਸ਼ਨਕਾਰੀਆਂ ਦੀ ਭੀੜ 'ਤੇ ਮੰਗਲਵਾਰ ਨੂੰ ਵੀ ਮਾਰੂ ਕਾਰਵਾਈ ਕੀਤੀ ਸੀ।
ਇਹ ਵੀ ਪੜ੍ਹੋ -ਡਿਊਕ ਯੂਨੀਵਰਸਿਟੀ ਨੇ ਸਾਰੇ ਅੰਡਰਗ੍ਰੈਜੁਏਟ ਵਿਦਿਆਰਥੀਆਂ ਨੂੰ 21 ਮਾਰਚ ਤੱਕ ਭੇਜਿਆ ਇਕਾਂਤਵਾਸ 'ਚ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਢਾਕਾ ਮੈਡੀਕਲ ਕਾਲਜ 'ਚ ਅੱਗ ਲੱਗਣ ਕਾਰਣ 3 ਕੋਰੋਨਾ ਮਰੀਜ਼ਾਂ ਦੀ ਮੌਤ
NEXT STORY