ਨੇਪੀਤਾ-ਮਿਆਂਮਾਰ ਦੀ ਫੌਜ ਵੱਲ਼ੋਂ ਨਿਯੁਕਤ ਕੇਂਦਰੀ ਚੋਣ ਕਮਿਸ਼ਨ ਦੇ ਮੁਖੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਏਜੰਸੀ ਕਥਿਤ ਚੋਣ ਧੋਖਾਧੜੀ 'ਚ ਸ਼ਾਮਲ ਆਂਗ ਸਾਂਗ ਸੂ ਚੀ ਦੀ ਸਾਬਕਾ ਸੱਤਾਧਾਰੀ ਪਾਰਟੀ ਨੂੰ ਭੰਗ ਕਰਨ ਅਤੇ ਉਸ ਦੇ ਨੇਤਾਵਾਂ 'ਤੇ ਦੇਸ਼ਧ੍ਰੋਹ ਦਾ ਦੋਸ਼ ਲਾਉਣ 'ਤੇ ਵਿਚਾਰ ਕਰੇਗੀ। ਸੂ ਚੀ ਦੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐੱਨ.ਐੱਲ.ਡੀ.) ਪਾਰਟੀ ਪਹਿਲੀ ਵਾਰ 2015 'ਚ ਜ਼ਬਰਦਸਤ ਬਹੁਮਤ ਨਾਲ ਸੱਤਾ 'ਚ ਆਈ ਸੀ ਅਤੇ ਪਿਛਲੇ ਸਾਲ ਨਵੰਬਰ 'ਚ ਹੋਈਆਂ ਆਮ ਚੋਣਾਂ 'ਚ ਉਸ ਨੇ ਪਿਛਲੀ ਵਾਰ ਦੀ ਤੁਲਨਾ 'ਚ ਹੋਰ ਵਧੇਰੇ ਬਹੁਮਤ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ-ਦੱਖਣੀ ਅਫਰੀਕਾ 'ਚ ਪ੍ਰਵਾਸੀ ਭਾਰਤੀਆਂ ਨੇ ਆਕਸੀਜਨ ਕੰਨਸਟ੍ਰੇਟਰ ਦੀ ਭਾਰਤ ਨੂੰ ਭੇਜੀ ਖੇਪ
ਪਾਰਟੀ ਸੱਤਾ 'ਚ ਆਪਣਾ ਦੂਜਾ ਕਾਰਜਕਾਲ ਫਰਵਰੀ 'ਚ ਸ਼ੁਰੂ ਹੀ ਕਰਨ ਵਾਲੀ ਸੀ ਕਿ ਫੌਜ ਨੇ ਤਖਤਾਪਲਟ ਕਰ ਕੇ ਹਕੂਮਤ ਆਪਣੇ ਹੱਥਾਂ 'ਚ ਲੈ ਲਈ ਸੀ ਅਤੇ ਸੂ ਚੀ ਸਮੇਤ ਸਰਕਾਰ ਦੇ ਕਈ ਸੀਨੀਅਰ ਅਧਿਕਾਰੀਆਂ ਅਤੇ ਪਾਰਟੀ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਜੁੰਟਾ ਨੇਤਾ ਸੀਨੀਅਰ ਜਨਰਲ ਮਿਨ ਆਂਗ ਹਲਾਇੰਗ ਨੇ ਤਖਤਾਪਲਟ ਨੂੰ ਸਹੀ ਠਹਿਰਾਉਣ ਲਈ ਚੋਣ ਧਾਂਧਲੀ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਵੋਟਰ ਸੂਚੀ 'ਚ ਜ਼ਬਰਦਸਤ ਧਾਂਧਲੀ ਕੀਤੀ ਗਈ ਸੀ।
ਇਹ ਵੀ ਪੜ੍ਹੋ-ਚੀਨ ਨੇ ਪਾਬੰਦੀਆਂ ਹਟਾਉਣ ਦੀ ਯੂਰਪੀਨ ਸੰਸਦ ਦੀ ਮੰਗ ਕੀਤੀ ਰੱਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਦੱਖਣੀ ਅਫਰੀਕਾ 'ਚ ਪ੍ਰਵਾਸੀ ਭਾਰਤੀਆਂ ਨੇ ਆਕਸੀਜਨ ਕੰਨਸਟ੍ਰੇਟਰ ਦੀ ਭਾਰਤ ਨੂੰ ਭੇਜੀ ਖੇਪ
NEXT STORY