ਕੈਲੀਫੋਰਨੀਆ, (ਰਾਜ ਗੋਗਨਾ)— ਅਮਰੀਕਾ ਦੇ ਕੈਲੀਫੋਰਨੀਆ 'ਚ ਸ਼ਹਿਰ ਸਟਾਕਟਨ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅਤੇ ਗਦਰੀ ਬਾਬਿਆਂ ਦੀ ਯਾਦ 'ਚ ਮਹਾਨ ਨਗਰ ਕੀਰਤਨ 'ਗੁਰਦੁਆਰਾ ਸਾਹਿਬ ਸਟਾਕਟਨ' 'ਚ ਸਜਾਇਆ ਜਾ ਰਿਹਾ ਹੈ। ਇਸ ਨਗਰ ਕੀਰਤਨ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਖਾਲਸਾ ਰਾਜ ਨੂੰ ਸਮਰਪਿਤ ਸਿੱਖ ਕੌਮ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ ਇਸ ਨਾਲ ਸੰਬੰਧਤ ਫਲੋਟ ਵੀ ਸ਼ਾਮਲ ਕੀਤਾ ਜਾ ਰਿਹਾ ਹੈ ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਸਾਰੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਵਿੱਚ ਜੀਤ ਸਿੰਘ ਆਲੋਅਰੱਖ ਕੌਮੀ ਜਨਰਲ ਸਕੱਤਰ, ਜਥੇਦਾਰ ਤਰਸੇਮ ਸਿੰਘ ਖਾਲਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਲੀਫੋਰਨੀਆ ਸਮੇਤ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਵੇਗੀ । ਸਮੂਹ ਸਾਧ ਸੰਗਤਾਂ ਅਤੇ ਸਮੂਹ ਪਾਰਟੀ ਮੈਂਬਰਾਂ ਨੂੰ ਵਧ ਤੋਂ ਵਧ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਜਾਣਕਾਰੀ ਸ: ਤਰਸੇਮ ਸਿੰਘ ਖਾਲਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਅੰਿਮਤਸਰ ਸੂਬਾ ਕੈਲੀਫੋਰਨੀਆ ਨੇ ਦਿੱਤੀ।
ਸੀਰੀਆ ਰਸਾਇਣਕ ਹਮਲਾ : 100 ਦੀ ਮੌਤ, ਕਈ ਬੱਚਿਆਂ ਦੀ ਹਾਲਤ ਨਾਜ਼ੁਕ
NEXT STORY