ਵਰਜੀਨੀਆ- ਅਮਰੀਕਾ ਦੇ ਵਰਜੀਨੀਆ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੂੰ ਪੁਲਸ ਨੇ ਗੂਗਲ ਸਰਚ ਹਿਸਟਰੀ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ 33 ਸਾਲਾ ਨਰੇਸ਼ ਭੱਟ ਦੀ ਪਤਨੀ ਮਾਮਤਾ ਕਾਫਲੇ ਭੱਟ ਪਿਛਲੇ 4 ਮਹੀਨਿਆਂ ਤੋਂ ਲਾਪਤਾ ਹੈ, ਜਿਸ ਦੀ ਪੁਲਸ ਨੂੰ ਵੱਲੋਂ ਭਾਲ ਕੀਤੀ ਜਾ ਰਹੀ ਹੈ। ਉਥੇ ਹੀ ਨਰੇਸ਼ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਤੋਂ ਕੁਝ ਦਿਨ ਬਾਅਦ ਹੀ ਗੂਗਲ 'ਤੇ 'ਤੁਸੀਂ ਆਪਣੇ ਜੀਵਨ ਸਾਥੀ ਦੀ ਮੌਤ ਤੋਂ ਬਾਅਦ ਕਿੰਨੀ ਜਲਦੀ ਦੁਬਾਰਾ ਵਿਆਹ ਕਰ ਸਕਦੇ ਹੋ? ਸਰਚ ਕੀਤਾ ਸੀ', ਜਿਸ ਤੋਂ ਬਾਅਦ ਪੁਲਸ ਨੂੰ ਉਸ 'ਤੇ ਸ਼ੱਕ ਹੋਇਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇੰਨਾ ਹੀ ਨਹੀਂ ਨਰੇਸ਼ ਨੇ ਵਾਲਮਾਰਟ ਤੋਂ ਕਈ ਸ਼ੱਕੀ ਵਸਤੂਆਂ ਵੀ ਖਰੀਦੀਆਂ ਸਨ, ਜੋ ਉਸ ਨੂੰ ਸ਼ੱਕ ਦੇ ਘੇਰੇ ਵਿਚ ਪਾਉਂਦੀਆਂ ਹਨ।
ਇਹ ਵੀ ਪੜ੍ਹੋ: US ਦਾ ਈਰਾਨ ਨੂੰ ਝਟਕਾ, ਤੇਲ ਦੀ ਢੋਆ-ਢੁਆਈ ਕਰਨ ਵਾਲੀਆਂ 35 ਕੰਪਨੀਆਂ ਤੇ ਜਹਾਜ਼ਾਂ 'ਤੇ ਲਗਾਈ ਪਾਬੰਦੀ
ਸੀ.ਐਨ.ਐਨ. ਦੀ ਰਿਪੋਰਟ ਦੇ ਅਨੁਸਾਰ ਨਰੇਸ਼ ਅਤੇ ਮਮਤਾ ਅਮਰੀਕਾ ਵਿੱਚ ਰਹਿ ਰਹੇ ਸਨ ਅਤੇ ਦੋਵੇਂ ਨੇਪਾਲੀ ਮੂਲ ਦੇ ਹਨ। 28 ਸਾਲਾ ਮਮਤਾ ਨਰਸ ਅਤੇ ਇਕ ਬੇਟੀ ਦੀ ਮਾਂ ਸੀ, ਜਿਸ ਨੂੰ ਆਖਰੀ ਵਾਰ 29 ਜੁਲਾਈ ਨੂੰ ਦੇਖਿਆ ਗਿਆ ਸੀ। ਵਰਜੀਨੀਆ ਗ੍ਰੈਂਡ ਜਿਊਰੀ ਨੇ ਮਮਤਾ ਦੇ ਲਾਪਤਾ ਹੋਣ ਤੋਂ ਬਾਅਦ ਦੇ ਦਿਨਾਂ ਵਿਚ ਸ਼ੱਕੀ ਵਸਤੂਆਂ ਦੀ ਖਰੀਦਦਾਰੀ ਅਤੇ ਆਨਲਾਈਨ ਖੋਜਾਂ ਦੇ ਆਧਾਰ 'ਤੇ ਨਰੇਸ਼ 'ਤੇ ਕਤਲ ਦਾ ਦੋਸ਼ ਲਗਾਇਆ ਹੈ ਪਰ ਉਸ ਦੀ ਲਾਸ਼ ਨਹੀਂ ਮਿਲੀ ਹੈ। ਕਤਲ ਦੇ ਦੋਸ਼ ਤੋਂ ਇਲਾਵਾ ਨਰੇਸ਼ ਭੱਟ 'ਤੇ ਲਾਸ਼ ਨੂੰ ਲੁਕਾਉਣ ਦਾ ਵੀ ਦੋਸ਼ ਹੈ। ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣ ਲਈ ਉਸ ਨੂੰ ਅਦਾਲਤ ਵਿਚ ਪੇਸ਼ ਹੋਣਾ ਪਵੇਗਾ।
ਇਹ ਵੀ ਪੜ੍ਹੋ: ਦੋ ਕੁੜੀਆਂ ਨੇ ਕਰਵਾਇਆ ਵਿਆਹ; ਇਕ ਮਹੀਨੇ ਬਾਅਦ ਦਿੱਤੀ ਪ੍ਰੈਗਨੈਂਸੀ ਦੀ ਖਬਰ
ਮੀਡੀਆ ਰਿਪੋਰਟਾਂ ਮੁਤਾਬਕ ਮਮਤਾ ਨੂੰ ਮ੍ਰਿਤਕ ਮੰਨ ਲਿਆ ਗਿਆ ਹੈ। ਪੁੱਛ-ਗਿੱਛ ਦੌਰਾਨ ਮਮਤਾ ਦੇ ਪਤੀ ਨਰੇਸ਼ ਭੱਟ ਨੇ ਪੁਲਸ ਨੂੰ ਦੱਸਿਆ ਕਿ ਪਤੀ-ਪਤਨੀ ਵਿਚਾਲੇ ਮਤਭੇਦ ਸਨ ਅਤੇ ਉਹ ਵੱਖ ਹੋਣ ਦੀ ਯੋਜਨਾ ਬਣਾ ਰਹੇ ਸਨ। ਪ੍ਰੌਸੀਕਿਊਟਰਾਂ ਨੇ ਦੋਸ਼ ਲਗਾਇਆ ਕਿ ਅਪ੍ਰੈਲ ਵਿੱਚ ਨਰੇਸ਼ ਨੇ 'ਪਤੀ-ਪਤਨੀ ਦੀ ਮੌਤ ਤੋਂ ਬਾਅਦ ਵਿਆਹ ਹੋਣ ਵਿੱਚ ਕਿੰਨਾ ਸਮਾਂ ਲੱਗਦਾ ਹੈ,' 'ਪਤੀ-ਪਤਨੀ ਦੀ ਮੌਤ ਤੋਂ ਬਾਅਦ ਕਰਜ਼ੇ ਦਾ ਕੀ ਹੋਵੇਗਾ' ਅਤੇ 'ਜੇਕਰ ਪਤਨੀ ਵਰਜੀਨੀਆ ਵਿੱਚ ਲਾਪਤਾ ਹੋ ਜਾਵੇ' ਵਰਗੇ ਟਾਪਿਕ ਸਰਚ ਕੀਤੇ ਸਨ। ਬਾਅਦ ਵਿੱਚ ਸਬੂਤਾਂ ਤੋਂ ਪਤਾ ਲੱਗਾ ਕਿ ਭੱਟ ਨੇ ਇੱਕ ਸਥਾਨਕ ਵਾਲਮਾਰਟ ਤੋਂ 3 ਚਾਕੂ ਖਰੀਦੇ ਸਨ, ਜਿਨ੍ਹਾਂ ਵਿੱਚੋਂ 2 ਅਜੇ ਤੱਕ ਲੱਭੇ ਨਹੀਂ ਹਨ। ਸਰਕਾਰੀ ਵਕੀਲਾਂ ਨੇ ਨਿਗਰਾਨੀ ਫੁਟੇਜ ਵੀ ਪੇਸ਼ ਕੀਤੀ ਜਿਸ ਵਿੱਚ ਭੱਟ ਨੂੰ ਇੱਕ ਹੋਰ ਵਾਲਮਾਰਟ ਸਟੋਰ ਤੋਂ ਸਫਾਈ ਕਰਨ ਵਾਲੇ ਰਸਾਇਣਾਂ ਨੂੰ ਖਰੀਦਦੇ ਦਿਖਾਇਆ ਗਿਆ। ਵਕੀਲਾਂ ਦਾ ਦਾਅਵਾ ਹੈ ਕਿ ਨਰੇਸ਼ ਭੱਟ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਤੋਂ ਤੁਰੰਤ ਬਾਅਦ ਖੂਨ ਨਾਲ ਰੰਗੇ ਬਾਥ ਮੈਟ ਅਤੇ ਬੈਗ ਨੂੰ ਕੂੜਾ ਨਸ਼ਟ ਕਰਨ ਵਾਲੀ ਮਸ਼ੀਨ ਵਿਚ ਪਾ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ: ਬੇਰਹਿਮ ਮਾਂ, ਪੈਦਾ ਹੁੰਦੇ ਹੀ ਬੱਚੀ ਨੂੰ 3 ਸਾਲ ਤੱਕ ਬੈੱਡ ਦੇ ਦਰਾਜ਼ 'ਚ ਲੁਕਾਇਆ, ਇੰਝ ਹੋਇਆ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮਨੁੱਖ ਦੇ ਉੱਗ ਆਉਣਗੇ ਖੰਭ', ਤੀਜਾ ਵਿਸ਼ਵ ਯੁੱਧ ਹੋਣ 'ਤੇ ਪਵੇਗਾ ਵੱਡਾ ਅਸਰ
NEXT STORY