ਵਾਸ਼ਿੰਗਟਨ (ਰਾਜ ਗੋਗਨਾ) - ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਸਪੇਸ ਸਟੇਸ਼ਨ ਤੋਂ ਸੁਨੀਤਾ ਵਿਲੀਅਮਸ ਅਤੇ ਬੈਰੀ ਵਿਲਮੋਰ ਦੀ ਵਾਪਸੀ 'ਤੇ ਇਸ ਹਫ਼ਤੇ ਦੇ ਅੰਤ ਵਿਚ ਮਤਲਬ ਸ਼ਨੀਵਾਰ ਤੱਕ ਪੱਕਾ ਫ਼ੈਸਲਾ ਹੋਣ ਦੀ ਉਮੀਦ ਹੈ। ਨਾਸਾ ਨੇ ਇਹ ਵੀ ਕਿਹਾ ਕਿ ਕੀ ਸਟਾਰਐਕਸ ਵਾਹਨ ਦੀ ਵਰਤੋਂ ਬੋਇੰਗ ਦੇ ਪਰੇਸ਼ਾਨ ਸਟਾਰਲਾਈਨਰ ਪੁਲਾੜ ਯਾਨ ਵਿੱਚ ਸਵਾਰ ਇਨ੍ਹਾਂ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਕੀਤੀ ਜਾਵੇਗੀ। ਇਸ ਮੁੱਦੇ 'ਤੇ ਵੀ ਫ਼ੈਸਲਾ ਲਿਆ ਜਾਵੇਗਾ।
ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਪੁਲਾੜ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਸਟਾਰਲਾਈਨਰ ਨੂੰ ਪੁਲਾੜ ਯਾਤਰੀਆਂ ਦੇ ਨਾਲ ਧਰਤੀ 'ਤੇ ਵਾਪਸ ਕਰਨ ਬਾਰੇ ਨਾਸਾ ਦਾ ਫ਼ੈਸਲਾ ਏਜੰਸੀ ਪੱਧਰ ਦੀ ਸਮੀਖਿਆ ਬੈਠਕ ਤੋਂ ਬਾਅਦ ਹੀ ਆ ਸਕਦਾ ਹੈ। ਇਸ ਸਬੰਧ ਵਿਚ ਸ਼ਨੀਵਾਰ ਤੋਂ ਪਹਿਲਾਂ ਕੋਈ ਫ਼ੈਸਲਾ ਹੋਣ ਦੀ ਉਮੀਦ ਨਹੀਂ ਹੈ।ਸਟਾਰਲਾਈਨਰ ਨੇ ਆਪਣੇ ਪਹਿਲੇ ਦੋ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਸ ਅਤੇ ਬੈਰੀ ਵਿਲਮੋਰ ਨੂੰ ਪਿਛਲੇ ਜੂਨ ਵਿੱਚ ਪੁਲਾੜ ਸਟੇਸ਼ਨ ਤੱਕ ਪਹੁੰਚਾਇਆ ਸੀ। ਪੁਲਾੜ ਵਿੱਚ ਨਿਯਮਤ ਉਡਾਣਾਂ ਲਈ ਇੱਕ ਨਿੱਜੀ ਸੰਸਥਾ ਦੁਆਰਾ ਇਹ ਪਹਿਲਾ ਯਤਨ ਸੀ। ਜੋ ਕਿ ਬਹੁਤ ਸਾਰੀਆਂ ਸਾਵਧਾਨੀਆਂ ਤੋਂ ਬਾਅਦ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਖੁਸ਼ਖ਼ਬਰੀ, ਯੂਰਪ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ
ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੈਰੀ ਵਿਲਮੋਰ ਦੋਵੇਂ ਸਪੇਸ ਸਟੇਸ਼ਨ (ISS) ਲਈ ਅੱਠ ਦਿਨਾਂ ਦੇ ਮਿਸ਼ਨ ਤੋਂ ਬਾਅਦ ਵਾਪਸ ਆਉਣ ਵਾਲੇ ਸਨ। ਹਾਲਾਂਕਿ, ਸਟਾਰਲਾਈਨਰ ਕੈਪਸੂਲ ਵਿੱਚ ਲੀਕ ਅਤੇ ਇਸਦੇ ਕੁਝ ਥਰਸਟਰਾਂ ਦੀ ਅਸਫਲਤਾ ਨੇ ਮਹੀਨਿਆਂ ਲਈ ਮਿਸ਼ਨ ਨੂੰ ਲੰਬਾ ਖਿੱਚ ਦਿੱਤਾ ਹੈ। ਪੁਲਾੜ ਯਾਤਰੀ ਸੁਨੀਤਾ ਅਤੇ ਬੈਰੀ ਵਿਲਮੋਰ ਦੋਵੇਂ ਫਸੇ ਹੋਏ ਹਨ। ਉਨ੍ਹਾਂ ਨੂੰ ਵਾਪਸ ਲਿਆਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਨਾਸਾ ਨੇ ਕਿਹਾ ਕਿ ਅੰਤਿਮ ਫ਼ੈਸਲਾ ਲੈਂਦੇ ਸਮੇਂ ਹਰ ਤਰ੍ਹਾਂ ਦੇ ਜੋਖਮ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ। ਬੋਇੰਗ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਪੁਲਾੜ ਅਤੇ ਜ਼ਮੀਨ 'ਤੇ ਥ੍ਰਸਟਰਾਂ ਦੀ ਵਿਆਪਕ ਜਾਂਚ ਨੇ ਦਿਖਾਇਆ ਹੈ ਕਿ ਸਟਾਰਲਾਈਨਰ ਪੁਲਾੜ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਕਰਨ ਦੇ ਸਮਰੱਥ ਹੈ। ਇਹ ਬੋਇੰਗ ਦੀ ਪਹਿਲੀ ਪਰੀਖਣ ਉਡਾਣ ਸੀ ਜਿਸ ਵਿੱਚ ਚਾਲਕ ਦਲ ਦੇ ਮੈਂਬਰ ਸਨ। 'ਸਪੇਸ ਸ਼ਟਲ' ਨੂੰ ਸੇਵਾ ਤੋਂ ਹਟਾਏ ਜਾਣ ਤੋਂ ਬਾਅਦ, ਨਾਸਾ ਨੇ ਪੁਲਾੜ ਯਾਤਰੀਆਂ ਦੀ ਆਵਾਜਾਈ ਦਾ ਕੰਮ ਬੋਇੰਗ ਅਤੇ ਸਪੇਸਐਕਸ ਨੂੰ ਸੌਂਪ ਦਿੱਤਾ ਹੈ। 'ਸਪੇਸਐਕਸ' 2020 ਤੋਂ ਇਹ ਕੰਮ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੀ ਕਮਲਾ ਹੈਰਿਸ ਭਾਰਤੀ ਹੈ? ਵਿਸ਼ਵ ਪ੍ਰਸਿੱਧ ਅਮਰੀਕੀ WWE ਦੇ ਪਹਿਲਵਾਨ ਨੇ ਬਣਾਇਆ ਮਜ਼ਾਕ
NEXT STORY