ਵਾਸ਼ਿੰਗਟਨ (ਏਜੰਸੀ)- ਅਮਰੀਕੀ ਪੁਲਾੜ ਏਜੰਸੀ 'ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ' (ਨਾਸਾ) ਨੇ ਇਕ ਪੁਲਾੜ ਯਾਤਰੀ ਦੇ 'ਸਪੇਸਸੂਟ' ਤੋਂ ਪਾਣੀ ਲੀਕ ਹੋਣ ਤੋਂ ਬਾਅਦ 'ਅੰਤਰਰਾਸ਼ਟਰੀ ਪੁਲਾੜ ਸਟੇਸ਼ਨ' 'ਤੇ ਪੁਲਾੜ 'ਚ ਚਹਿਲਕਦਮੀ ਦੀ ਯੋਜਨਾ ਰੱਦ ਕਰ ਦਿੱਤੀ ਗਈ। 'ਸਪੇਸਸੂਟ' ਪੁਲਾੜ 'ਚ ਪੁਲਾੜ ਯਾਤਰੀਆਂ ਦੁਆਰਾ ਪਹਿਨਿਆ ਜਾਣ ਵਾਲਾ ਇਕ ਵਿਸ਼ੇਸ਼ ਸੂਟ ਹੈ। ਪੁਲਾੜ ਯਾਤਰੀ ਟਰੇਸੀ ਡਾਇਸਨ ਅਤੇ ਮਾਈਕ ਬੈਰੇਟ ਨੇ ਸਪੇਸ ਸਟੇਸ਼ਨ ਦੇ 'ਏਅਰਲਾਕ' ਹੈਚ ਨੂੰ ਖੋਲ੍ਹਿਆ, ਉਦੋਂ ਡਾਇਸਨ ਨੇ ਆਪਣੇ ਸਪੇਸ ਸੂਟ ਦੇ ਕੂਲਿੰਗ ਸਿਸਟਮ ਤੋਂ ਪਾਣੀ ਦੇ ਲੀਕ ਹੋਣ ਦੀ ਰਿਪੋਰਟ ਕੀਤੀ, ਜਿਸ ਨਾਲ ਸਪੇਸਵਾਕ ਨੂੰ ਰੱਦ ਕਰ ਦਿੱਤੀ ਗਈ।
ਬੈਰੇਟ ਨੇ ਕਿਹਾ,''ਇੱਥੇ ਹੁਣ ਹਰ ਜਗ੍ਹਾ ਪਾਣੀ ਹੈ।'' ਨਾਸਾ ਨੇ ਦੱਸਿਆ ਕਿ ਦੋਵੇਂ ਪੁਲਾੜ ਯਾਤਰੀਆਂ ਨੂੰ ਕੋਈ ਖ਼ਤਰਾ ਨਹੀਂ ਹੈ। ਇਨ੍ਹਾਂ ਪੁਲਾੜ ਯਾਤਰੀਆਂ ਨੂੰ ਖ਼ਰਾਬ ਹੋ ਚੁੱਕੇ ਇਕ ਸੰਚਾਰ ਬਾਕਸ ਨੂੰ ਹਟਾਉਣਾ ਸੀ ਅਤੇ ਪੁਲਾੜ 'ਚ ਘੁੰਮਦੀ ਪ੍ਰਯੋਗਸ਼ਾਲਾ ਦੇ ਬਾਹਰੋਂ ਤੋਂ ਸੂਖਮ ਜੀਵਾਂ ਦੇ ਨਮੂਨੇ ਇਕੱਠੇ ਕਰਨਾ ਸੀ। ਇਸ ਮਹੀਨੇ ਦੀ ਸ਼ੁਰੂਆਤ 'ਚ ਵੀ ਇਕ ਪੁਲਾੜ ਯਾਤਰੀ ਨੂੰ 'ਸਪੇਸਸੂਟ' 'ਚ ਅਸਹੂਲਤ ਹੋਣ ਤੋਂ ਬਾਅਦ ਪੁਲਾੜ 'ਚ ਚਹਿਲਕਦਮੀ ਦੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਤਨਾਮ ਸਿੰਘ ਤੋਂ ਬਾਅਦ ਇਕ ਹੋਰ ਪੰਜਾਬੀ ਦੀ ਇਟਾਲੀਅਨ ਮਾਲਕ ਦੀ ਗਲਤੀ ਕਾਰਨ ਗਈ ਜਾਨ
NEXT STORY