ਰੋਮ (ਦਲਵੀਰ ਕੈਂਥ) - ਅਜੇ ਸਤਨਾਮ ਸਿੰਘ ਦਾ ਮਾਮਲਾ ਠੰਢਾ ਨਹੀਂ ਹੋਇਆ ਸੀ ਕਿ ਇਕ ਹੋਰ ਪੰਜਾਬੀ ਦੀ ਪੂਲੀਆ ਸੂਬੇ ’ਚ ਇਟਾਲੀਅਨ ਮਾਲਕ ਦੀ ਗਲਤੀ ਕਾਰਨ ਜਾਨ ਚਲੀ ਗਈ। ‘ਜਗ ਬਾਣੀ’ ਨੂੰ ਦਿੱਤੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਸਿੱਧੂ ਵਾਸੀ ਭੱਟੀਆ (ਫਤਿਹਗੜ੍ਹ ਸਾਹਿਬ) ਨੇ ਕਿਹਾ ਕਿ ਉਹ ਤੇ ਉਸ ਦਾ ਭਰਾ ਰਾਜਬਿੰਦਰ ਸਿੰਘ ਸਿੱਧੂ (38) 9 ਮਹੀਨੇ ਵਾਲੇ ਪੇਪਰਾਂ ਉੱਪਰ 11 ਲੱਖ ਰੁਪਏ ਦਾ ਕਰਜ਼ਾ ਚੁੱਕ ਇਟਲੀ ਆਏ ਸਨ ਪਰ ਇਥੇ ਉਸ ਨੂੰ ਪੇਪਰ ਨਹੀਂ ਮਿਲ ਸਕੇ ਤੇ ਰਾਜਬਿੰਦਰ ਸਿੰਘ ਬਿਨਾਂ ਪੇਪਰਾਂ ਦੇ ਹੀ ਪੂਲੀਆ ਸੂਬੇ ਦੇ ਜ਼ਿਲਾ ਤਰਾਨਤੋ ਵਿਚ ਇਕ ਇਟਾਲੀਅਨ ਮਾਲਕ ਗਿਆਨਕੋ ਜਿਓਵਾਨੀ ਦੇ ਫਾਰਮ ਹਾਊਸ ਵਿਚ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ- ਬੇਰਹਿਮ ਪਿਤਾ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਨਵਜੰਮੀਆਂ ਜੁੜਵਾਂ ਬੱਚੀਆਂ ਦਾ ਕੀਤਾ ਕਤਲ
ਬੀਤੀ 25 ਮਈ 2024 ਨੂੰ ਰਾਤ ਦੇ ਕਰੀਬ 8 ਵਜੇ ਉਸ ਦੇ ਭਰਾ ਰਾਜਬਿੰਦਰ ਸਿੰਘ ਦੇ ਕੰਮ ਕਰਦੇ ਸਮੇਂ ਸਿਰ ਵਿਚ ਡੂੰਘੀ ਸੱਟ ਵੱਜੀ ਤੇ ਉਹ ਬੇਹੋਸ਼ ਹੋ ਗਿਆ। ਇਹ ਘਟਨਾ ਉਸ ਦੇ ਮਾਲਕ ਗਿਆਨਕੋ ਜਿਓਵਾਨੀ ਨੇ ਅੱਖੀ ਦੇਖੀ। ਮਾਲਕ ਨੇ ਆਪਣੇ ਮੁੰਡੇ ਨਾਲ ਮਿਲ ਕੇ ਜਖ਼ਮੀ ਹੋਏ ਰਾਜਬਿੰਦਰ ਸਿੰਘ ਨੂੰ ਬੇਹੋਸ਼ੀ ਦਾ ਹਾਲਤ ਵਿਚ ਆਪਣੀ ਗੱਡੀ ਵਿਚ ਪਾ ਦਿੱਤਾ ਤੇ ਗੱਡੀ ਨੂੰ ਬੰਦ ਕਰ ਦਿੱਤਾ। ਦੂਜੇ ਕਾਮਿਆਂ ਨੇ ਜਦੋਂ ਗਿਆਨਕੋ ਜਿਓਵਾਨੀ ਨੂੰ ਰਾਜਬਿੰਦਰ ਸਿੰਘ ਦੇ ਨਾ ਦਿਸਣ ਬਾਰੇ ਪੁੱਛਿਆ ਤਾਂ ਉਹ ਜਾਣਬੁੱਝ ਕੇ ਰਾਜਬਿੰਦਰ ਸਿੰਘ ਨੂੰ ਲੱਭਣ ਦਾ ਡਰਾਮਾ ਕਰਨ ਲੱਗਾ ਤੇ ਕਹਿੰਦਾ ਕਿ ਤੁਸੀਂ ਸੌਂ ਜਾਓ ਉਹ ਆਪੇ ਸਵੇਰੇ ਆ ਜਾਏਗਾ।
ਇਹ ਵੀ ਪੜ੍ਹੋ- ਭਾਰਤ 'ਚ ਹਰ ਸਾਲ ਤੰਬਾਕੂ ਕਾਰਨ ਹੁੰਦੀਆਂ ਹਨ 1.35 ਮਿਲੀਅਨ ਮੌਤਾਂ
ਰਾਤ 1 ਵਜੇ ਗਿਆਨਕੋ ਰਾਜਬਿੰਦਰ ਨੂੰ ਹਸਪਤਾਲ ਲੈ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਰਾਜਬਿੰਦਰ ਦੇ ਭਰਾ ਨੇ ਆਪਣਾ ਦੁਖੜਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਮਾਲਕ ਉਸਨੂੰ ਟਾਈਮ ਸਿਰ ਹਸਪਤਾਲ ਲੈ ਜਾਂਦਾ ਤਾਂ ਉਸਦੀ ਜਾਨ ਬਚਾਈ ਜਾ ਸਕਦੀ ਸੀ। ਉਸਨੇ ਇਟਲੀ ਦੇ ਭਾਰਤੀ ਭਾਈਚਾਰੇ ਅਤੇ ਭਾਰਤੀ ਅੰਬੈਸੀ ਰੋਮ ਦੀ ਰਾਜਦੂਤ ਮੈਡਮ ਵੀਨਾ ਰਾਓ ਨੂੰ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣੇ ਮਰਹੂਮ ਭਰਾ ਦੀ ਲਾਸ਼ ਨੂੰ ਭਾਰਤ ਲਿਜਾ ਕੇ ਸੰਸਕਾਰ ਕਰ ਸਕੇ।
ਇਹ ਵੀ ਪੜ੍ਹੋ- ਪਾਊਡਰ ਕੋਟਿੰਗ ਫੈਕਟਰੀ 'ਚ ਧਮਾਕਾ, ਬੁਆਇਲਰ ਫਟਣ ਕਾਰਨ ਮਾਲਕ ਸਣੇ ਦੋ ਲੋਕਾਂ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੀਨੀ ਖੁਫੀਆ ਏਜੰਸੀ ਦੀ ਚਿਤਾਵਨੀ, ਤਸਵੀਰਾਂ ਲੈਣ ਲਈ ਜਹਾਜ਼ ਦੀਆਂ ਖਿੜਕੀਆਂ ਦੇ ਪਰਦੇ ਨਾ ਖੋਲ੍ਹੋ
NEXT STORY