ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਚੰਨ 'ਤੇ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਇਕ ਅਨੌਖੇ ਮੁਕਾਬਲੇ ਦਾ ਅਯੋਜਨ ਕੀਤਾ ਹੈ। ਇਸ ਦੇ ਲਈ ਉਸ ਨੇ ਦੁਨੀਆਭਰ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਚੰਨ 'ਤੇ ਉਸ ਦੇ ਸਥਾਈ ਟਾਇਲਟ ਦਾ ਡਿਜ਼ਾਇਨ ਬਣਾਉਣ ਦੀ ਚੁਣੌਤੀ ਦਿੱਤੀ ਹੈ। ਵਧੀਆ ਡਿਜ਼ਾਇਨ ਬਣਾਉਣ ਵਾਲੇ ਨੂੰ ਨਾਸਾ ਵੱਲੋਂ 26 ਲੱਖ ਦਾ ਇਨਾਮ ਵੀ ਦਿੱਤਾ ਜਾਵੇਗਾ। ਨਾਸਾ ਆਪਣੇ Artemis Mission ਦੇ ਤਹਿਤ ਚੰਨ 'ਤੇ 2024 ਤੱਕ ਬੇਸ ਤਿਆਰ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ ਅਤੇ ਇਸ ਮਿਸ਼ਨ ਤਹਿਤ ਇਕ ਜਨਾਨੀ ਅਤੇ ਇਕ ਪੁਰਸ਼ ਨੂੰ ਭੇਜੇ ਜਾਣ ਦੀ ਤਿਆਰੀ ਹੈ। ਇਸ ਦੇ ਲਈ ਉਸ ਨੂੰ ਚੰਨ 'ਤੇ ਟਾਇਲਟ ਦੀ ਲੋੜ ਪਵੇਗੀ। ਇਹੀ ਕਾਰਨ ਹੈ ਕਿ ਉਹ ਇਸ ਦੇ ਲਈ ਇਨੋਵੇਟਿਵ ਡਿਜ਼ਾਇਨ ਚਾਹੁੰਦਾ ਹੈ। ਚੰਨ 'ਤੇ ਧਰਤੀ ਦੀ ਤਰ੍ਹਾਂ ਗਰੈਵੀਟੇਸ਼ਨਲ ਬਲ ਨਹੀਂ ਹੈ, ਅਜਿਹੇ ਵਿੱਚ ਉੱਥੇ ਹਰ ਚੀਜ਼ ਹਵਾ ਵਿਚ ਹੀ ਘੁੰਮਦੀ ਰਹਿੰਦੀ ਹੈ। ਇਸੇ ਕਾਰਨ ਨਾਸਾ ਲਈ ਵੀ ਚੰਨ ਦੇ ਟਾਇਲਟ ਬਣਾਉਣਾ ਚੁਣੌਤੀ ਬਣਿਆ ਹੋਇਆ ਹੈ। ਹੁਣ ਤੱਕ ਪੁਲਾੜ ਵਿਚ ਵਰਤੇ ਜਾ ਰਹੇ ਮਾਈਕ੍ਰੋਗ੍ਰੈਵਿਟੀ ਟਾਇਲਟ ਪੁਰਸ਼ ਪੁਲਾੜ ਯਾਤਰੀਆਂ ਨੂੰ ਧਿਆਨ ਵਿਚ ਰੱਖ ਕੇ ਬਣਾਏ ਜਾਂਦੇ ਸਨ ਪਰ ਜਿਵੇਂ-ਜਿਵੇਂ ਬੀਬੀ ਪੁਲਾੜ ਯਾਤਰੀਆਂ ਦੀ ਗਿਣਤੀ ਵੱਧਦੀ ਗਈ, ਖਾਸ ਟਾਇਲਟ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ।

ਦੱਸ ਦੇਈਏ ਕਿ ਹੁਣ ਤੱਕ ਪੁਲਾੜ ਯਾਤਰੀ ਐਡਲਟ ਡਾਈਪਰਸ ਦਾ ਇਸਤੇਮਾਲ ਕਰਦੇ ਸਨ ਅਤੇ ਉਨ੍ਹਾਂ ਨੂੰ ਬੈਗਸ ਵਿਚ ਰੱਖਦੇ ਸਨ। ਨਾਸਾ ਦੀ ਅਪੋਲੋ ਮਿਸ਼ਨ 'ਤੇ 1975 ਵਿਚ ਪਬਲਿਸ਼ ਹੋਈ ਇਕ ਅਧਿਕਾਰਤ ਰਿਪੋਰਟ ਵਿਚ ਕਿਹਾ ਗਿਆ ਸੀ 'Defecation and urination' ਪੁਲਾੜ ਵਿਚ ਇਕ ਚਿੰਤਾ ਦਾ ਵਿਸ਼ਾ ਹੈ, ਜਦੋਂ ਮਨੁੱਖਾਂ ਨਾਲ ਪੁਲਾੜ ਫਲਾਇਟਾਂ ਰਵਾਨਾ ਹੋਣਗੀਆਂ। ਇਸ ਰਿਪੋਰਟ ਦੇ ਲਗਭਗ 5 ਦਹਾਕੇ ਬਾਅਦ ਹੁਣ ਯੂ.ਐਸ. ਪੁਲਾੜ ਏਜੰਸੀ ਹੁਣ ਚੰਨ ਦੀ ਸਤਿਹ 'ਤੇ ਪੁਲਾੜ ਯਾਤਰੀਆਂ ਲਈ ਇਕ ਟਾਇਲਟ ਦਾ ਡਿਜ਼ਾਇਨ ਚਾਹੁੰਦੀ ਹੈ ਜੋ ਕਿ ਚੰਨ ਦੇ ਗੁਰੂਤਾਕਰਸ਼ਣ ਵਿਚ ਕੰਮ ਕਰ ਸਕੇ । ਇਸ ਇਨੋਵੇਸ਼ਨ ਲਈ ਨਾਸਾ 35 ਹਜ਼ਾਰ ਡਾਲਰ ਦਾ ਆਫਰ ਦੇ ਰਿਹਾ ਹੈ। ਟਾਇਲਟ ਡਿਜ਼ਾਇਨ ਸਬਮਿਟ ਕਰਨ ਦੀ ਆਖ਼ਰੀ ਤਾਰੀਖ਼ 17 ਅਗਸਤ ਸ਼ਾਮ 5 ਵਜੇ ਤੱਕ ਹੈ।
ਨਾਸਾ ਨੇ ਟਾਇਲਟ ਲਈ ਦਿੱਤੀ ਇਹ ਗਾਈਡਲਾਈਨ
- ਟਾਇਲੇਟ ਨੂੰ ਮਾਈਕ੍ਰੋਗ੍ਰੈਵਿਟੀ ਅਤੇ lunar gravity ਵਿਚ ਕੰਮ ਕਰਦਾ ਹੋਵੇ।
- ਇਸ ਦਾ ਦ੍ਰਵਮਾਨ ਧਰਤੀ ਦੇ ਗੁਰੂਤਾਕਰਸ਼ਣ ਵਿਚ 15 ਕਿੱਲੋ ਤੋਂ ਘੱਟ ਹੋਵੇ।
- ਇਸ ਨੂੰ 70 ਵਾਟ ਤੋਂ ਘੱਟ consume ਕਰਨਾ ਚਾਹੀਦਾ ਹੈ।
- ਇਹ Noise level 60 ਡੈਸੀਬਲ ਤੋਂ ਘੱਟ 'ਤੇ ਆਪਰੇਟ ਹੋਵੇ।
- ਇਹ ਪੁਰਸ਼ ਅਤੇ ਜਨਾਨੀ ਦੋਵਾਂ ਲਈ ਇਸਤੇਮਾਲ ਦੇ ਯੋਗ ਹੋਵੇ।
- ਇਹ 58 ਤੋਂ 77 ਇੰਚ ਦੇ ਵਿਚ ਦੀ ਲੰਬਾਈ ਵਾਲੇ ਅਤੇ 107 ਤੋਂ 290 ਐਲ.ਬੀ.ਐਸ. ਵਾਲੇ ਵਿਅਕਤੀ ਦੇ ਇਸਤੇਮਾਲ ਯੋਗ ਹੋਵੇ।
ਜਰਮਨੀ 'ਚ 24 ਘੰਟਿਆਂ ਦੌਰਾਨ 687 ਨਵੇਂ ਮਾਮਲੇ ਦਰਜ, ਪੀੜਤਾਂ ਦੀ ਗਿਣਤੀ 2 ਲੱਖ ਦੇ ਕਰੀਬ
NEXT STORY