ਮਨਾਗੁਆ (ਭਾਸ਼ਾ)- ਨਿਕਾਰਾਗੁਆ ਦੇ ਕੈਰੇਬੀਆਈ ਤਟ ’ਤੇ ਬੋਸਾਵਾਸ ਨੇਚਰ ਰਿਜ਼ਰਵ ਵਿਚ ਕੁਝ ਲੋਕਾਂ ਨੇ ਇਕ ਵਾਰ ਫਿਰ ਮੂਲ ਨਿਵਾਸੀਆਂ ’ਤੇ ਹਮਲਾ ਕੀਤਾ, ਜਿਸ ਵਿਚ ਮਿਸਿਕਟੋ ਅਤੇ ਮਾਯਾਂਗਨਾ ਭਾਈਚਾਰੇ ਦੇ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ। ਸੁਰੱਖਿਅਤ ਖੇਤਰ ਹੋਣ ਦੇ ਬਾਵਜੂਦ ਰਿਜ਼ਰਵ ਵਿਚ ਨਾਜਾਇਜ਼ ਮਾਈਨਿੰਗ ਅਤੇ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ। ਕਾਰਕੁਨਾਂ ਨੇ ਪਿਛਲੇ ਸਮੇਂ ਵਿਚ ਵੀ ਇੱਥੋਂ ਦੇ ਮੂਲ ਨਿਵਾਸੀਆਂ 'ਤੇ ਕਈ ਹਮਲਿਆਂ ਦੀ ਖ਼ਬਰ ਦਿੱਤੀ ਹੈ।
ਇਹ ਵੀ ਪੜ੍ਹੋ: ਅਫ਼ਗਾਨੀ ਔਰਤ ਨੇ ਤਾਲਿਬਾਨੀ ਪਤੀ ਨੂੰ ਦਿੱਤਾ ਤਲਾਕ, ਜਾਰੀ ਹੋਇਆ ‘ਡੈਥ ਵਾਰੰਟ’
‘ਦਿ ਸੈਂਟਰ ਫਾਰ ਲੀਗਲ ਅਸਿਸਟੈਂਸ ਟੂ ਇੰਡੀਜਿਨਸ ਪੀਪੁਲਸ’ ਨੇ ਇਕ ਬਿਆਨ ਵਿਚ ਕਿਹਾ ਕਿ ਮੂਲ ਨਿਵਾਸੀਆਂ ’ਤੇ ਕੁਹਾੜੀਆਂ ਅਤੇ ਬੰਦੂਕਾਂ ਨਾਲ ਹਮਲਾ ਕੀਤਾ ਗਿਆ। ਮਾਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਦਰਖ਼ਤ ਨਾਲ ਲਟਕਾ ਦਿੱਤੀਆਂ। ਵਾਤਾਵਰਣਵਾਦੀ ਅਮਰੂ ਰੂਈਜ਼ ਨੇ ਹਮਲੇ ਲਈ ਇਲਾਕੇ ਵਿਚ ਆ ਕੇ ਵਸੇ ਬਾਹਰੀ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਨ੍ਹਾਂ ਨੇ ਮੂਲ ਨਿਵਾਸੀਆਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕੀਤਾ ਹੈ। ਰੂਈਜ਼ ਨੇ ਕਿਹਾ ਕਿ ਇਹ ਕਤਲੇਆਮ ਹੈ। ਸਥਾਨਕ ਲੋਕਾਂ ਨੇ ਮਿਸਕੀਤੋ ਭਾਈਚਾਰੇ ਦੇ 9 ਅਤੇ ਮਯੰਗਾਨਾ ਦੇ 3 ਲੋਕਾਂ ਦੀ ਮੌਤ ਦੀ ਖ਼ਬਰ ਦਿੱਤੀ ਹੈ। ਹਾਲਾਂਕਿ ਨਿਕਾਰਾਗੁਆ ਸਰਕਾਰ ਨੇ ਇਨ੍ਹਾਂ ਲੋਕਾਂ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਤਾਲਿਬਾਨ ਦੀ ਬੇਰਹਿਮੀ ਦੀ ਦਿਲ ਕੰਬਾਊ ਤਸਵੀਰ, ਮਾਂ-ਪਿਓ ਸਾਹਮਣੇ ਬੱਚਿਆਂ ਦਾ ਕਰ ਰਹੇ ਨੇ ਕਤਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕੀ ਫੌਜੀਆਂ ਦੀ ਮੌਤ ਨੂੰ ਨਹੀਂ ਭੁੱਲਾਂਗੇ, ਬਖਸ਼ੇ ਨਹੀਂ ਜਾਣਗੇ ਹਮਲਾਵਰ: ਜੋਅ ਬਾਈਡੇਨ
NEXT STORY