ਕਾਠਮੰਡੂ (ਏਜੰਸੀ) : ਨੇਪਾਲ ਵਿਚ ਆਏ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵੱਧ ਕੇ 939 ਹੋ ਗਈ ਹੈ, ਜਦਕਿ ਲਗਭਗ 4,000 ਲੋਕ ਹਾਲੇ ਵੀ ਲਾਪਤਾ ਹਨ। ਹੁਣ ਤੱਕ 10,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾਇਆ ਜਾ ਚੁੱਕਾ ਹੈ। 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ’ਤੇ ਬਰਫ਼ ਅਤੇ ਚੱਟਾਨਾਂ ਖਿਸਕਣ ਕਾਰਨ ਭੋਟੇਕੋਸ਼ੀ ਦਰਿਆ ਵਿਚ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇਸ ਆਫ਼ਤ ਵਿਚ ਚੀਨੀ ਖੇਤਰ ਵਿਚ ਵੀ 16 ਲੋਕਾਂ ਦੀ ਮੌਤ ਹੋਈ ਹੈ ਅਤੇ ਤਿੱਬਤ ਵਿਚ 550 ਲੋਕ ਲਾਪਤਾ ਹਨ। ਜਲ-ਬਿਜਲੀ ਪ੍ਰਾਜੈਕਟਾਂ ਦੀਆਂ ਸੁਰੰਗਾਂ ਵਿਚ 639 ਮਜ਼ਦੂਰਾਂ ਦੇ ਫਸੇ ਹੋਣ ਦਾ ਸ਼ੱਕ ਹੈ, ਜਿਨ੍ਹਾਂ ਨੂੰ ਕੱਢਣ ਲਈ ਧਮਾਕੇ ਕਰ ਕੇ ਰਸਤੇ ਬਣਾਏ ਜਾ ਰਹੇ ਹਨ। ਲਾਪਤਾ 3,925 ਲੋਕਾਂ ਵਿਚ 39 ਦੇਸ਼ਾਂ ਦੇ 590 ਵਿਦੇਸ਼ੀ (275 ਭਾਰਤੀਆਂ ਸਮੇਤ) ਸ਼ਾਮਲ ਹਨ।
ਖਰਾਬ ਹੋ ਚੁੱਕੀਆਂ ਲਾਸ਼ਾਂ ਦੀ ਸ਼ਨਾਖ਼ਤ ਅਤੇ ਰਾਹਤ ਕਾਰਜਾਂ ਲਈ ਨੇਪਾਲ ਨੇ ਅੰਤਰਰਾਸ਼ਟਰੀ ਮਦਦ ਮੰਗੀ ਹੈ। ਭਾਰਤ ਦੇ 18 ਫੋਰੈਂਸਿਕ ਮਾਹਿਰਾਂ ਦੀ ਟੀਮ ਡੀ. ਐੱਨ. ਏ. ਜਾਂਚ ਲਈ ਪਹੁੰਚ ਚੁੱਕੀ ਹੈ। ਨੇਪਾਲ ਨੇ ਅਮਰੀਕਾ ਤੋਂ ਡੀ. ਐੱਨ .ਏ. ਕਿੱਟਾਂ, ਸਿੰਗਾਪੁਰ ਤੋਂ ਬੇਲੀ ਪੁਲ ਅਤੇ ਚੀਨ ਤੋਂ ਭਾਰੀ ਡ੍ਰੋਨ ਮੰਗੇ ਹਨ। ਨੇਪਾਲ ਨੇ 21,000 ਤੋਂ ਵੱਧ ਸੁਰੱਖਿਆ ਕਰਮੀ ਰਾਹਤ ਕਾਰਜਾਂ ਵਿਚ ਲਗਾਏ ਹਨ। ਦੂਜੇ ਪਾਸੇ, ਸੋਸ਼ਲ ਮੀਡੀਆ ’ਤੇ ਏ. ਆਈ. ਰਾਹੀਂ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ’ਤੇ ਨਕੇਲ ਕੱਸਦਿਆਂ ਸਰਕਾਰ ਨੇ 72 ਯੂਜ਼ਰਾਂ ਨੂੰ ਵਿਵਾਦਿਤ ਸਮੱਗਰੀ ਹਟਾਉਣ ਦੇ ਆਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਸਾਊਦੀ ਤੋਂ ਦਿੱਲੀ ਆ ਰਹੀ Air India ਦੀ ਫਲਾਈਟ 'ਚ ਬੰਬ ਦੀ ਧਮਕੀ, ਅਹਿਮਦਾਬਾਦ 'ਚ ਕਰਵਾਈ ਐਮਰਜੈਂਸੀ ਲੈਂਡਿੰਗ
ਸੁਰੰਗਾਂ ’ਚ ਫਸੇ ਮਜ਼ਦੂਰਾਂ ਨੇ ਹੱਢ-ਬੀਤੀ ਸੁਣਾਈ, 600 ਤੋਂ ਵੱਧ ਹਾਲੇ ਵੀ ਫਸੇ
ਨੇਪਾਲ ਵਿਚ ਭੋਟੇਕੋਸ਼ੀ ਦਰਿਆ ’ਚ ਆਏ ਭਿਆਨਕ ਹੜ੍ਹ ਨੇ ਜਲ-ਬਿਜਲੀ ਪ੍ਰਾਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਹੜ੍ਹ ਕਾਰਨ 600 ਤੋਂ ਵੱਧ ਮਜ਼ਦੂਰ ਸੁਰੰਗਾਂ ਵਿਚ ਫਸੇ ਹੋਣ ਦਾ ਸ਼ੱਕ ਹੈ, ਜਿਨ੍ਹਾਂ ਵਿਚੋਂ 279 ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਬਚਾਅ ਕਾਰਜਾਂ ਲਈ ਭਾਰਤ ਅਤੇ ਚੀਨ ਦੀਆਂ ਟੀਮਾਂ ਵੀ ਜੁਟੀਆਂ ਹੋਈਆਂ ਹਨ। ਬਚ ਕੇ ਨਿਕਲੇ ਮਜ਼ਦੂਰਾਂ ਸ਼ਿਵ ਗਿਰੀ, ਸੰਦੀਪ ਰਾਣਾ ਅਤੇ ਰਾਮਚੰਦਰ ਨੇ ਖੌਫ਼ਨਾਕ ਮੰਜ਼ਰ ਬਿਆਨ ਕਰਦਿਆਂ ਦੱਸਿਆ ਕਿ ਪਾਣੀ ਆਉਣ ’ਤੇ ਉਨ੍ਹਾਂ ਨੇ ਪਹਾੜੀਆਂ ਵੱਲ ਭੱਜ ਕੇ ਅਤੇ ਸੁਰੰਗਾਂ ਦੀਆਂ ਛੱਤਾਂ ਦੀਆਂ ਪੌੜੀਆਂ ਨੂੰ ਘੰਟਿਆਂ ਬੱਧੀ ਫੜ ਕੇ ਆਪਣੀ ਜਾਨ ਬਚਾਈ। ਹੜ੍ਹ ’ਚ ਕਈ ਘਰ, ਪੁਲ ਅਤੇ ਵਾਹਨ ਵਹਿ ਗਏ ਹਨ, ਜਦਕਿ ਸੈਂਕੜੇ ਲੋਕ ਹਾਲੇ ਵੀ ਲਾਪਤਾ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੀਨ ਦਾ ਦਾਅਵਾ–12 ਦਿਨ ਪਹਿਲਾਂ ਨੇਪਾਲ ਨੂੰ ਕੀਤਾ ਸੀ ਅਲਰਟ
NEXT STORY