ਲਾਹੌਰ (ਭਾਸ਼ਾ)– ਪਾਕਿਸਤਾਨ ਦੇ ਇਕ ਸੰਘੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਪ੍ਰਮੁੱਖ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਗਲੇ ਮਹੀਨੇ ਲੰਡਨ ਤੋਂ ਪਰਤ ਆਉਣਗੇ।
ਸੰਘੀ ਮੰਤਰੀ ਮੀਆਂ ਜਾਵੇਦ ਲਤੀਫ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਤੰਬਰ ’ਚ ਲੰਡਨ ਤੋਂ ਪਾਕਿਸਤਾਨ ਪਰਤ ਆਉਣਗੇ। ਉਨ੍ਹਾਂ ਦੀ ਵਾਪਸੀ ਤੋਂ ਬਾਅਦ ਪੀ. ਐੱਮ. ਐੱਲ.- ਐੱਨ. ਉਨ੍ਹਾਂ ਨੂੰ ਜੇਲ ਨਹੀਂ ਜਾਣ ਦੇਵੇਗੀ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ 60 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਭਾਰ ਹੇਠ
ਕੁਝ ਦਿਨ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਸੀ ਕਿ ਸੌਦੇਬਾਜ਼ੀ ਦੇ ਤਹਿਤ ਸ਼ਰੀਫ ਨੂੰ ਸਤੰਬਰ ਦੇ ਅਖੀਰ ’ਚ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।
ਦੱਸ ਦੇਈਏ ਕਿ ਨਵਾਜ਼ ਨਵੰਬਰ 2019 ਤੋਂ ਇਲਾਜ ਲਈ ਲੰਡਨ ’ਚ ਰਹਿ ਰਹੇ ਹਨ, ਜਦਕਿ ਹਾਈ ਕੋਰਟ ਨੇ ਉਨ੍ਹਾਂ ਨੂੰ ਚਾਰ ਹਫ਼ਤਿਆਂ ਦੀ ਰਾਹਤ ਦਿੱਤੀ ਸੀ। ਨਵਾਜ਼ ਲੰਡਨ ਜਾਣ ਤੋਂ ਪਹਿਲਾਂ ਅਲ-ਅਜੀਜੀਆ ਭ੍ਰਿਸ਼ਟਾਚਾਰ ਮਾਮਲੇ ’ਚ ਲਾਹੌਰ ਦੀ ਕੋਟ ਲਖਪਤ ਜੇਲ੍ਹ ’ਚ 7 ਸਾਲ ਕੈਦ ਦੀ ਸਜ਼ਾ ਕੱਟ ਰਹੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੈਨੇਡਾ ਦਾ ਪੀ.ਆਰ. ਵੀਜ਼ਾ ਲੈਣਾ ਹੋਵੇਗਾ ਆਸਾਨ, ਇੰਝ ਕਰੋ ਅਪਲਾਈ
NEXT STORY