ਕਾਠਮੰਡੂ (ਭਾਸ਼ਾ)— ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ 400 ਕਿਲੋਮੀਟਰ ਦੂਰ ਹੁਮਲਾ ਜ਼ਿਲੇ ਵਿਚ ਮੰਗਲਵਾਰ ਨੂੰ ਪਹਾੜੀ ਸੜਕੇ 'ਤੇ ਇਕ ਜੀਪ ਤਿਲਕ ਕੇ ਨਦੀ ਵਿਚ ਡਿੱਗ ਪਈ। ਇਸ ਹਾਦਸੇ ਵਿਚ ਘੱਟੋ-ਘੱਟ 12 ਲੋਕ ਲਾਪਤਾ ਹੋ ਗਏ। ਜ਼ਿਲਾ ਪ੍ਰਮੁੱਖ ਡੋਲਕ ਰਾਜ ਧਕਾਲ ਨੇ ਦੱਸਿਆ ਕਿ ਖਾਰਪੂਨਾਥ ਪੇਂਡੂ ਨਗਰ ਨਿਗਮ ਇਲਾਕੇ ਵਿਚ ਸਥਾਨਕ ਸਮੇਂ ਮੁਤਾਬਕ ਦੁਪਹਿਰ ਇਕ ਵਜੇ ਜੀਪ ਸੜਕ ਤੋਂ ਤਿਲਕ ਕੇ ਨਦੀ ਵਿਚ ਡਿੱਗ ਗਈ।
ਸਥਾਨਕ ਪ੍ਰਬੰਧਕੀ ਅਧਿਕਾਰੀ ਨੇ ਦੱਸਿਆ ਕਿ ਹਾਲੇ ਨਿਸ਼ਚਿਤ ਤੌਰ 'ਤੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਲਾਪਤਾ ਲੋਕ ਜ਼ਿੰਦਾ ਹਨ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਦੇ ਨਾਲ ਬਚਾਅ ਕੰਮ ਤੇਜ਼ ਕਰ ਦਿੱਤਾ ਗਿਆ ਹੈ।
ਨਿਊਜ਼ੀਲੈਂਡ 'ਚ ਪਲਾਸਟਿਕ ਬੈਗ ਨਾਲ ਫੜੇ ਜਾਣ 'ਤੇ ਦੇਣਾ ਹੋਵੇਗਾ 1 ਲੱਖ ਡਾਲਰ ਦਾ ਜੁਰਮਾਨਾ
NEXT STORY