ਦੁਬਈ (ਏਜੰਸੀ)- ਈਰਾਨ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਫਾਂਸੀ ਦੇ ਦਿੱਤੀ ਹੈ। ਦੇਸ਼ ਵਿੱਚ ਪਿਛਲੇ ਕੁੱਝ ਦਹਾਕਿਆਂ ਵਿੱਚ ਇਸ ਸਾਲ ਸਭ ਤੋਂ ਵੱਧ ਸੰਖਿਆ ਵਿਚ ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈ। ਈਰਾਨ ਨੇ ਫਾਂਸੀ ਦਿੱਤੇ ਗਏ ਵਿਅਕਤੀ ਦੀ ਪਛਾਣ ਬਹਿਮਨ ਚੂਬੀਸਲ ਵਜੋਂ ਕੀਤੀ ਹੈ। ਚੂਬੀਸਲ ਨੂੰ ਅਜਿਹੇ ਸਮੇਂ ਵਿਚ ਫਾਂਸੀ ਦਿੱਤੀ ਗਈ ਹੈ, ਜਦੋਂ ਈਰਾਨ ਨੇ ਪਿਛਲੇ ਹਫਤੇ ਦੇ ਅੰਤ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਤਹਿਰਾਨ 'ਤੇ ਉਸਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਪਾਬੰਦੀਆਂ ਦੁਬਾਰਾ ਲਗਾਉਣ ਤੋਂ ਬਾਅਦ ਆਪਣੇ ਦੁਸ਼ਮਣਾਂ ਵਿਰੁੱਧ ਬਦਲਾ ਲੈਣ ਦੀ ਸਹੁੰ ਖਾਧੀ ਹੈ। ਈਰਾਨ ਨੇ ਚੁਬੀਸਲ 'ਤੇ ਇਜ਼ਰਾਈਲ ਦੀ ਖੁਫੀਆ ਏਜੰਸੀ, ਮੋਸਾਦ ਦੇ ਅਧਿਕਾਰੀਆਂ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ ਸੀ।
ਈਰਾਨ ਦੀ ਮਿਜ਼ਾਨ ਨਿਊਜ਼ ਏਜੰਸੀ (ਨਿਆਂਪਾਲਿਕਾ ਦਾ ਅਧਿਕਾਰਤ ਮੁੱਖ ਪੱਤਰ) ਨੇ ਕਿਹਾ ਕਿ ਚੂਬੀਸਲ "ਸੰਵੇਦਨਸ਼ੀਲ ਦੂਰਸੰਚਾਰ ਪ੍ਰੋਜੈਕਟਾਂ" 'ਤੇ ਕੰਮ ਕਰਦਾ ਸੀ ਅਤੇ "ਇਲੈਕਟ੍ਰਾਨਿਕ ਉਪਕਰਣਾਂ ਦੇ ਆਯਾਤ ਰੂਟਾਂ" ਬਾਰੇ ਜਾਣਕਾਰੀ ਸਾਂਝੀ ਕਰਦਾ ਸੀ। ਇਰਾਨ ਨੇ ਇਜ਼ਰਾਈਲ ਨਾਲ ਜੂਨ ਦੀ ਜੰਗ ਤੋਂ ਬਾਅਦ ਜਾਸੂਸੀ ਦੇ ਦੋਸ਼ਾਂ ਵਿੱਚ 9 ਲੋਕਾਂ ਨੂੰ ਫਾਂਸੀ ਦਿੱਤੀ ਹੈ। ਇਸ ਯੁੱਧ ਵਿੱਚ ਕਈ ਫੌਜੀ ਕਮਾਂਡਰਾਂ ਸਮੇਤ ਲਗਭਗ 1,100 ਲੋਕ ਮਾਰੇ ਗਏ ਸਨ।
ਨੇਪਾਲ, ਫਰਾਂਸ ਤੇ ਬੰਗਲਾਦੇਸ਼ ਤੋਂ ਬਾਅਦ ਹੁਣ ਇਸ ਦੇਸ਼ 'ਚ ਛਿੜੇ GenZ ਪ੍ਰਦਰਸ਼ਨ, ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ
NEXT STORY