ਇੰਟਰਨੈਸ਼ਨਲ ਡੈਸਕ-ਨੇਪਾਲ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਦਰਮਿਆਨ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਸੋਮਵਾਰ ਡਿਜੀਟਲ ਤਰੀਕੇ ਨਾਲ ਲੁੰਬਿਨੀ ਸੂਬੇ ’ਚ ਦੇਸ਼ ਦੇ ਪਹਿਲੇ ਤਰਲ ਆਕਸੀਜਨ ਪਲਾਂਟ ਦਾ ਨੀਂਹ ਪੱਥਰ ਰੱਖਿਆ, ਜਿਸ ਨਾਲ ਆਕਸੀਜਨ ਦੀ ਵਧਦੀ ਮੰਗ ਨੂੰ ਪੂਰਾ ਕਰਨ ਤੇ ਭਾਰਤ ਤੋਂ ਆਯਾਤ ਘਟਾਉਣ ’ਚ ਮਦਦ ਮਿਲੇਗੀ। ਇਹ ਪਲਾਂਟ ਸੂਬੇ ਦੇ ਰੂਪਨਦੇਹੀ ਜ਼ਿਲ੍ਹੇ ਦੇ ਸਿਮਰਹਾਵਾ ਵਿਖੇ ਲਗਾਇਆ ਜਾ ਰਿਹਾ ਹੈ। ਓਲੀ ਨੇ ਆਪਣੀ ਸਰਕਾਰੀ ਰਿਹਾਇਸ਼ ਬਾਲੁਵਾਤਾਰ ਤੋਂ ਡਿਜੀਟਲ ਤਰੀਕੇ ਨਾਲ ਇਸ ਪਲਾਂਟ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਨੇਪਾਲ ਕੋਵਿਡ-19 ਦੀ ਦੂਜੀ ਲਹਿਰ ਦੀ ਲਪੇਟ ’ਚ ਹੈ ਅਤੇ ਆਕਸੀਜਨ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਤੇ ਸਰਕਾਰ ਆਕਸੀਜਨ ਤੇ ਹੋਰ ਜ਼ਰੂਰੀ ਡਾਕਟਰੀ ਉਪਕਰਣਾਂ ਦੀ ਦਰਾਮਦ ਕਰਨ ਲਈ ਪਾਬੰਦ ਹੈ।
ਇਹ ਵੀ ਪੜ੍ਹੋ : ‘ਕੋਰੋਨਾ’ ਫੈਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੀਨ ਦੀ ਇੱਕ ਹੋਰ ਵੱਡੀ ਲਾਪ੍ਰਵਾਹੀ ਆਈ ਸਾਹਮਣੇ
ਪ੍ਰਧਾਨ ਮੰਤਰੀ ਨੇ ਕਿਹਾ, ‘‘ਬਾਅਦ ਵਿਚ ਸਰਕਾਰ ਨੇ ਸੋਚਿਆ ਕਿ ਆਪਣਾ ਹੀ ਆਕਸੀਜਨ ਪਲਾਂਟ ਸਥਾਪਿਤ ਕਰਨਾ ਉਚਿਤ ਹੋਵੇਗਾ। ਰੂਪਨਦੇਹੀ ਵਿਖੇ ਸਥਾਪਿਤ ਕੀਤਾ ਜਾ ਰਿਹਾ ਆਕਸੀਜਨ ਪਲਾਂਟ ਪ੍ਰਤੀ ਦਿਨ 60 ਮੀਟ੍ਰਿਕ ਟਨ ਆਕਸੀਜਨ ਦਾ ਉਤਪਾਦਨ ਕਰ ਸਕਦਾ ਹੈ, ਜੋ ਪ੍ਰਤੀ ਦਿਨ 7000 ਵੱਡੇ ਸਿਲੰਡਰ ਭਰ ਸਕਦਾ ਹੈ।” ਦੇਸ਼ ’ਚ 2382 ਨਵੇਂ ਮਰੀਜ਼ਾਂ ਦੀ ਪਛਾਣ ਤੋਂ ਬਾਅਦ ਐਤਵਾਰ ਨੂੰ ਕੋਵਿਡ-19 ਦੇ ਕੇਸ 6,06,778 ’ਤੇ ਪਹੁੰਚ ਗਏ। ਹੁਣ ਤੱਕ 8366 ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ। ਇਸ ਸਮੇਂ 71,301 ਮਰੀਜ਼ ਇਲਾਜ ਅਧੀਨ ਹਨ।
ਨਾਟੋ ਚੀਨ ਨੂੰ ਰੂਸ ਦੀ ਤਰ੍ਹਾਂ ਵਿਰੋਧੀ ਦੇ ਤੌਰ ’ਤੇ ਨਹੀਂ ਦੇਖਦਾ: ਬ੍ਰਿਟੇਨ
NEXT STORY