ਕਾਠਮੰਡੂ— ਪੱਛਮੀ ਨੇਪਾਲ 'ਚ ਲਗਾਤਾਰ ਵਰਖਾ ਕਾਰਨ ਜ਼ਮੀਨ ਖਿਸਕਣ ਦੀ ਖਬਰ ਮਿਲੀ ਹੈ, ਜਿਸ ਦੀ ਲਪੇਟ 'ਚ ਆਏ ਇਕ ਮਕਾਨ ਦੇ ਮਲਬੇ ਹੇਠ ਦੱਬ ਕੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸਾਲਯਾਨ ਜ਼ਿਲੇ ਦੇ ਬਾਗਚੌਰ ਖੇਤਰ 'ਚ ਬਾਫੁਖੋਲਾ ਇਲਾਕੇ 'ਚ ਮਕਾਨ ਦੇ ਬਾਹਰ ਖੇਡ ਰਹੇ ਬੱਚਿਆਂ ਦੇ ਨਾਲ ਐਤਵਾਰ ਨੂੰ ਇਹ ਹਾਦਸਾ ਵਾਪਰਿਆ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਪਛਾਣ 8 ਸਾਲਾ ਲਲਿਤਾ ਡਾਂਗੀ ਤੇ ਉਸ ਦੇ ਭਰਾ ਮਨੁਕਾ (4) ਤੇ ਲਲਿਤ (6) ਦੇ ਰੂਪ 'ਚ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਉਨ੍ਹਾਂ ਦੇ ਮਾਤਾ-ਪਿਤਾ ਗਊਸ਼ਾਲਾ 'ਚ ਸਨ।
ਪਾਕਿਸਤਾਨ 'ਚ ਰਾਸ਼ਟਰਪਤੀ ਚੋਣਾਂ ਅੱਜ, ਇਸ ਪਾਰਟੀ ਨੂੰ ਮਿਲ ਸਕਦੀ ਹੈ ਜਿੱਤ
NEXT STORY