ਕਾਠਮੰਡੂ (ਭਾਸ਼ਾ)- ਨੇਪਾਲ ਵਿੱਚ ਹਾਦਸਾਗ੍ਰਸਤ ਹੋਏ ਯੇਤੀ ਏਅਰਲਾਈਨਜ਼ ਦੇ ਜਹਾਜ਼ ਦੇ ਆਖਰੀ ਲਾਪਤਾ ਯਾਤਰੀ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਬੁੱਧਵਾਰ ਨੂੰ ਮੁੜ ਸ਼ੁਰੂ ਕੀਤੀ ਗਈ। ਜਹਾਜ਼ 'ਚ ਪੰਜ ਭਾਰਤੀਆਂ ਸਮੇਤ 72 ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਕੁੱਲ 71 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਐਤਵਾਰ ਨੂੰ ਏਟੀਆਰ-72 ਜਹਾਜ਼ ਦੇ ਕਰੈਸ਼ ਹੋਣ ਦੇ ਦੋ ਦਿਨ ਬਾਅਦ ਮੰਗਲਵਾਰ ਨੂੰ ਮਲਬੇ ਵਿੱਚੋਂ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ। ਅਖਬਾਰ 'ਮਾਈ ਰਿਪਬਲਿਕ' ਦੀ ਖ਼ਬਰ ਮੁਤਾਬਕ ਆਖਰੀ ਲਾਪਤਾ ਯਾਤਰੀ ਨੂੰ ਲੱਭਣ ਲਈ ਬੁੱਧਵਾਰ ਸਵੇਰੇ ਫਿਰ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਹਾਲਾਂਕਿ ਬਚਾਅਕਰਤਾਵਾਂ ਨੇ ਉਸ ਦੇ ਜ਼ਿੰਦਾ ਲੱਭਣ ਦੀ ਉਮੀਦ ਲਗਭਗ ਛੱਡ ਦਿੱਤੀ ਹੈ।

ਯੇਤੀ ਏਅਰਲਾਈਨਜ਼ ਦੇ 9N-ANC ATR-72 ਜਹਾਜ਼ ਨੇ ਐਤਵਾਰ ਸਵੇਰੇ 10:33 ਵਜੇ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ। ਪੋਖਰਾ ਹਵਾਈ ਅੱਡੇ 'ਤੇ ਉਤਰਦੇ ਸਮੇਂ ਜਹਾਜ਼ ਪੁਰਾਣੇ ਹਵਾਈ ਅੱਡੇ ਅਤੇ ਨਵੇਂ ਹਵਾਈ ਅੱਡੇ ਦੇ ਵਿਚਕਾਰ ਸੇਤੀ ਨਦੀ ਦੇ ਕੰਢੇ ਕ੍ਰੈਸ਼ ਹੋ ਗਿਆ। ਜਹਾਜ਼ 'ਚ 55 ਨੇਪਾਲੀ ਨਾਗਰਿਕ, ਪੰਜ ਭਾਰਤੀ ਸਮੇਤ 15 ਵਿਦੇਸ਼ੀ ਨਾਗਰਿਕ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਕਾਠਮੰਡੂ ਜ਼ੋਨ ਦੇ ਐਸਪੀ ਦਿਨੇਸ਼ ਮੈਨਾਲੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਪੜ੍ਹੋ ਇਹ ਅਹਿਮ ਖ਼ਬਰ-ਚੀਨ 'ਚ ਕੋਰੋਨਾ ਦੀ ਸੁਨਾਮੀ, ਇਕ ਦਿਨ 'ਚ 36 ਹਜ਼ਾਰ ਮੌਤਾਂ ਹੋਣ ਦਾ ਅਨੁਮਾਨ
ਉਨ੍ਹਾਂ ਕਿਹਾ ਕਿ “ਫੋਰੈਂਸਿਕ ਮਾਹਿਰ ਪੋਸਟ ਮਾਰਟਮ ਦੀ ਪ੍ਰਕਿਰਿਆ ਨੂੰ ਪੂਰਾ ਕਰ ਰਹੇ ਹਨ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਸੀਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦੇਵਾਂਗੇ।” ਇਸ ਦੌਰਾਨ ਜਹਾਜ਼ ਹਾਦਸੇ ਨਾਲ ਜੁੜੇ ਤੱਥਾਂ ਦਾ ਪਤਾ ਲਗਾਉਣ ਲਈ ਫਰਾਂਸ ਤੋਂ ਮਾਹਿਰਾਂ ਦੀ ਟੀਮ ਮੰਗਲਵਾਰ ਨੂੰ ਨੇਪਾਲ ਪਹੁੰਚੀ। ਏਟੀਆਰ ਜਹਾਜ਼ ਬਣਾਉਣ ਵਾਲੀ ਕੰਪਨੀ ਦੀ ਨੌਂ ਮੈਂਬਰੀ ਮਾਹਿਰ ਟੀਮ ਵੀ ਪੋਖਰਾ ਪਹੁੰਚ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਛੋਟਾ ਜਹਾਜ਼ ਹਾਦਸਾਗ੍ਰਸਤ, ਟੈਨੇਸੀ ਚਰਚ ਦੇ ਚਾਰ ਮੈਂਬਰਾਂ ਦੀ ਮੌਤ
NEXT STORY