ਕਾਠਮੰਡੂ (ਭਾਸ਼ਾ): ਨੇਪਾਲ ਵਿਚ ਸ਼ਨੀਵਾਰ ਨੂੰ ਕੋਰੋਨਾ ਵਇਰਸ ਦੇ 273 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਟਿਡਾਂ ਦੀ ਗਿਣਤੀ ਵਧਕੇ 5,335 ਹੋ ਗਈ ਹੈ। ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ 273 ਇਨਫੈਕਟਿਡਾਂ ਵਿਚ 36 ਔਰਤਾਂ ਵੀ ਸ਼ਾਮਲ ਹਨ।
ਮੰਤਰਾਲਾ ਨੇ ਕਿਹਾ ਕਿ ਪਾਰਸਾ ਵਿਚ 25 ਸਾਲਾ ਵਿਅਕਤੀ ਤੇ ਬਾਰਾ ਵਿਚ ਪੰਜ ਸਾਲਾ ਬੱਚੇ ਦੀ ਇਨਫੈਕਸ਼ਨ ਕਾਰਣ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧਕੇ 18 ਹੋ ਗਈ ਹੈ। ਬੀਤੇ 24 ਘੰਟਿਆਂ ਦੌਰਾਨ 36 ਰੋਗੀ ਠੀਕ ਹੋਏ ਹਨ, ਜਿਸ ਤੋਂ ਬਾਅਦ ਠੀਕ ਹੋਏ ਕੁੱਲ ਲੋਕਾਂ ਦੀ ਗਿਣਤੀ 913 ਹੋ ਗਈ ਹੈ। ਦੇਸ਼ ਦੇ ਵੱਖ-ਵੱਖ ਹਸਪਤਾਲਾਂ ਵਿਚ ਸ਼ਨੀਵਾਰ ਤੱਕ 4,404 ਕੋਵਿਡ-19 ਰੋਗੀਆਂ ਦਾ ਇਲਾਜ ਚੱਲ ਰਿਹਾ ਹੈ। ਮੰਤਰਾਲਾ ਨੇ ਕਿਹਾ ਕਿ ਹੁਣ ਤੱਕ 1,27,288 ਲੋਕਾਂ ਦੀ ਕੋਰੋਨਾ ਵਾਇਰਸ ਜਾਂਚ ਕੀਤੀ ਜਾ ਚੁੱਕੀ ਹੈ।
ਓਂਟਾਰੀਓ 'ਚ ਲਗਾਤਾਰ 6ਵੇਂ ਦਿਨ ਕੋਰੋਨਾ ਦੀ ਰਫਤਾਰ ਘਟੀ, ਦੇਖੋ ਰਿਪੋਰਟ
NEXT STORY