ਕਾਠਮੰਡੂ (ਭਾਸ਼ਾ)- ਨੇਪਾਲ ਵਿਚ ਇਕ ਨਿੱਜੀ ਏਅਰਲਾਈਨ ਕੰਪਨੀ ਦਾ ਇਕ ਜਹਾਜ਼ ਮੰਗਲਵਾਰ ਨੂੰ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਿਆ। ਦੇਸ਼ ਦੇ ਨੇਪਾਲ ਗੰਜ ਹਵਾਈ ਅੱਡੇ ਉੱਤੇ ਜਦੋਂ ਜਹਾਜ਼ ਉਡਾਨ ਭਰ ਰਿਹਾ ਸੀ, ਉਦੋਂ ਰਨਵੇ ’ਤੇ ਉਸਦੀ ਟੱਕਰ ਜੰਗਲੀ ਸੂਰਾਂ ਨਾਲ ਹੋ ਗਈ।
ਇਕ ਅਧਿਕਾਰੀ ਨੇ ਦੱਸਿਆ ਕਿ ਸੀਤਾ ਏਅਰ ਦੀ 9ਐੱਨ.ਏ . ਐੱਚ.ਬੀ. ਉਡਾਨ ਨੇਪਾਲ ਗੰਜ ਹਵਾਈ ਅੱਡੇ ਤੋਂ ਉਡਾਨ ਭਰਨ ਲਈ ਰਨਵੇ ’ਤੇ ਰਫ਼ਤਾਰ ਫੜ ਰਹੀ ਸੀ ਤਾਂ ਉਦੋਂ ਉਸਦੀ ਟੱਕਰ 3 ਜੰਗਲੀ ਸੂਰਾਂ ਨਾਲ ਹੋ ਗਈ। ਜਹਾਜ਼ ਵਿਚ ਚਾਲਕ ਦਲ ਦੇ ਮੈਂਬਰਾਂ ਸਮੇਤ 17 ਮੁਸਾਫ਼ਰ ਸਵਾਰ ਸਨ। ਉਨ੍ਹਾਂ ਕਿਹਾ ਕਿ ਜਹਾਜ਼ ਦੇ ਜੰਗਲੀ ਸੂਰਾਂ ਨਾਲ ਟਕਰਾਉਣ ਤੋਂ ਬਾਅਦ ਪਾਇਲਟ ਨੇ ਉਡਾਣ ਨੂੰ ਟਾਲ ਦਿੱਤਾ। ਜਹਾਜ਼ ਨਾਲ ਟਕਰਾਉਣ 'ਤੇ ਜੰਗਲੀ ਸੂਰ ਕੱਟੇ-ਵੱਢੇ ਗਏ।
ਹਾਈਪਰਸੋਨਿਕ ਮਿਜ਼ਾਈਲ ਨੂੰ ਨਸ਼ਟ ਕਰਨ ਵਾਲੀ ਐੱਸ-500 ਪ੍ਰਣਾਲੀ ਭਾਰਤ ਤੇ ਚੀਨ ਨੂੰ ਦੇਵੇਗਾ ਰੂਸ
NEXT STORY