ਕਾਠਮੰਡੂ-ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਸਮੇਤ ਪੰਜ ਉਮੀਦਵਾਰਾਂ 'ਚੋਂ ਕਿਸੇ ਨੂੰ ਵੀ ਪਾਈਆਂ ਗਈਆਂ ਵੋਟਾਂ ਦਾ 50 ਫੀਸਦੀ ਤੋਂ ਜ਼ਿਆਦਾ ਨਾ ਮਿਲਣ ਤੋਂ ਬਾਅਦ ਨੇਪਾਲੀ ਕਾਂਗਰਸ ਦੇ ਨੁਮਾਇੰਦਿਆਂ ਨੇ ਪਾਰਟੀ ਪ੍ਰਧਾਨ ਦੀ ਚੋਣ ਕਰਨ ਲਈ ਮੰਗਲਵਾਰ ਨੂੰ ਦੂਜੀ ਵਾਰ ਵੋਟਿੰਗ ਕੀਤੀ। ਸੋਮਵਾਰ ਨੂੰ ਹੋਈ ਵੋਟਿੰਗ 'ਚ ਕੁੱਲ 4,7443 ਯੋਗ ਵੋਟਾਂ 'ਚੋਂ 4,679 ਵੈਧ ਵੋਟਾਂ ਪਾਈਆਂ ਗਈਆਂ ਸਨ ਅਤੇ 76 ਵੋਟਾਂ ਨੂੰ ਅਯੋਗ ਐਲਾਨ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਕੋਵਿਡ ਦੇ ਪਹਿਲੇ ਵੇਰੀਐਂਟ ਦੀ ਤੁਲਨਾ 'ਚ ਓਮੀਕ੍ਰੋਨ ਨਾਲ ਰੋਗ ਦੀ ਗੰਭੀਰਤਾ ਘੱਟ : ਅੰਕੜੇ
ਇਨ੍ਹਾਂ 'ਚੋਂ ਪ੍ਰਧਾਨ ਮੰਤਰੀ ਅਤੇ ਨੇਪਾਲੀ ਕਾਂਗਰਸ ਦੇ ਮੌਜੂਦਾ ਪ੍ਰਧਾਨ ਦੇਊਬਾ ਅਤੇ ਸ਼ੇਖਰ ਕੋਇਰਾਲਾ ਨੂੰ ਸਿਰਫ 2258 ਅਤੇ 1702 ਵੋਟਾਂ ਮਿਲੀਆਂ ਸਨ। ਦੇਊਬਾ ਪਾਰਟੀ ਦੀਆਂ ਚੋਣਾਂ 'ਚੋਂ ਪਹਿਲੇ ਨੰਬਰ 'ਤੇ ਆਏ ਪਰ ਉਹ ਪ੍ਰਧਾਨ ਅਹੁਦੇ ਦੀ ਚੋਣ ਨਹੀਂ ਜਿੱਤ ਪਾਏ ਕਿਉਂਕਿ ਉਨ੍ਹਾਂ ਨੂੰ ਪਾਰਟੀ ਦੇ 14ਵੇਂ ਜਰਨਲ ਇਜਲਾਸ ਦੌਰਾਨ ਪਈਆਂ ਕੁੱਲ ਵੋਟਾਂ 50 ਫੀਸਦੀ ਤੋਂ ਜ਼ਿਆਦਾ ਵੋਟਾਂ ਨਹੀਂ ਮਿਲੀਆਂ। ਪਾਰਟੀ ਦੇ ਨਿਯਮਾਂ ਮੁਤਾਬਕ ਪਾਰਟੀ ਦਾ ਪ੍ਰਧਾਨ ਬਣਨ ਲਈ ਉਮੀਦਵਾਰ ਨੂੰ 50 ਫੀਸਦੀ ਤੋਂ ਜ਼ਿਆਦਾ ਵੋਟਾਂ ਨਹੀਂ ਮਿਲੀਆਂ।
ਇਹ ਵੀ ਪੜ੍ਹੋ : EU ਦੀ ਮੈਂਬਰਸ਼ਿਰ ਸੰਬੰਧੀ ਗੱਲਬਾਤ ਦੀ ਦਿਸ਼ਾ 'ਚ ਸਰਬੀਆ ਨੇ ਅਗੇ ਵਧਾਇਆ ਵੱਡਾ ਕਦਮ
ਪਾਰਟੀ ਦੇ ਨਿਯਮਾਂ ਮੁਤਾਬਕ, ਪਾਰਟੀ ਦਾ ਪ੍ਰਧਾਨ ਬਣਨ ਲਈ ਉਮੀਦਵਾਰ ਨੂੰ 50 ਫੀਸਦੀ ਤੋਂ ਜ਼ਿਆਦਾ ਤੋਂ ਵੋਟਾਂ ਹਾਸਲ ਕਰਨੀਆਂ ਹੁੰਦੀਆਂ ਹਨ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਪਹਿਲੇ ਅਤੇ ਦੂਜੇ ਪੜਾਅ ਦੀ ਵੋਟਿੰਗ 'ਚ ਸਭ ਤੋਂ ਜ਼ਿਆਦਾ ਵੋਟਾਂ ਪਾਉਣ ਵਾਲੇ ਉਮੀਦਵਾਰਾਂ ਦਰਮਿਆਨ ਮੁਕਾਬਲਾ ਹੁੰਦਾ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਰਾਤ ਸਾਢੇ ਨੌ ਵਜੇ ਹੋਈਆਂ ਦੂਜੇ ਪੜਾਅ ਦੀਆਂ ਵੋਟਾਂ 'ਚ ਕੁੱਲ 4,564 ਵੋਟਾਂ ਪਈਆਂ। ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਤੱਕ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਅਤੇ ਬੁੱਧਵਾਰ ਤੜਕੇ ਤੱਕ ਨਤੀਜੇ ਐਲਾਨ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ :ਓਮੀਕ੍ਰੋਨ ਦੇ ਡਰ ਕਾਰਨ ਬ੍ਰਿਟੇਨ ਦੇ ਰੋਜ਼ਗਾਰ ਬਾਜ਼ਾਰ 'ਤੇ ਨਹੀਂ ਕੋਈ ਅਸਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ ਦੇ ਪਹਿਲੇ ਵੇਰੀਐਂਟ ਦੀ ਤੁਲਨਾ 'ਚ ਓਮੀਕ੍ਰੋਨ ਨਾਲ ਰੋਗ ਦੀ ਗੰਭੀਰਤਾ ਘੱਟ : ਅੰਕੜੇ
NEXT STORY