ਤੇਲ ਅਵੀਵ (ਭਾਸ਼ਾ) : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਨੂੰ ਹਫਤਾਵਾਰੀ ਕੈਬਨਿਟ ਬੈਠਕ ਦੀ ਸ਼ੁਰੂਆਤ 'ਚ ਅੰਤਰਰਾਸ਼ਟਰੀ ਭਾਈਚਾਰੇ 'ਚ ਉਨ੍ਹਾਂ ਲੋਕਾਂ ਦੀ ਆਲੋਚਨਾ ਕੀਤੀ ਜੋ ਇਜ਼ਰਾਈਲ ਦੇ ਸਾਰੇ ਟੀਚਿਆਂ ਨੂੰ ਹਾਸਲ ਕਰਨ ਤੋਂ ਪਹਿਲਾਂ ਹਮਾਸ ਖਿਲਾਫ ਜੰਗ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਨੇਤਨਯਾਹੂ ਦੀਆਂ ਟਿੱਪਣੀਆਂ ਅਮਰੀਕੀ ਸੈਨੇਟਰ ਚੱਕ ਸ਼ੂਮਰ ਦੁਆਰਾ ਪਿਛਲੇ ਹਫ਼ਤੇ ਇਜ਼ਰਾਈਲ ਵਿੱਚ ਚੋਣਾਂ ਕਰਵਾਉਣ ਦੇ ਸੱਦੇ ਅਤੇ ਨੇਤਨਯਾਹੂ ਦੇ "ਯੁੱਧ ਵਿਹਾਰ" ਦੀ ਆਲੋਚਨਾ ਦੇ ਸੰਦਰਭ ਵਿੱਚ ਆਈਆਂ ਹਨ।
ਇਹ ਵੀ ਪੜ੍ਹੋ: ਭਾਰਤ 'ਚ EVM 'ਤੇ ਵਿਵਾਦ; ਇਮਰਾਨ ਬੋਲੇ- ਜੇ ਪਾਕਿ 'ਚ ਇਹ ਮਸ਼ੀਨਾਂ ਹੁੰਦੀਆਂ ਤਾਂ ਚੋਣਾਂ 'ਚ ਧਾਂਦਲੀ ਨਾ ਹੁੰਦੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਲੋਕ ਜੰਗ ਨੂੰ ਰੋਕਣਾ ਚਾਹੁੰਦੇ ਹਨ, ਉਹ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.), ਇਜ਼ਰਾਈਲੀ ਸਰਕਾਰ ਦੇ ਖਿਲਾਫ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਖਿਲਾਫ ਝੂਠੇ ਦੋਸ਼ ਲਗਾ ਕੇ ਅਜਿਹਾ ਕਰ ਰਹੇ ਹਨ। ਉਹ ਚੋਣਾਂ ਕਰਵਾਉਣ ਦੀ ਕੋਸ਼ਿਸ਼ ਕਰਕੇ ਜੰਗ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਅੰਤਰਰਾਸ਼ਟਰੀ ਭਾਈਚਾਰੇ ਵੱਲ ਇਸ਼ਾਰਾ ਕਰਦੇ ਹੋਏ ਨੇਤਨਯਾਹੂ ਨੇ ਸਪਸ਼ਟ ਪੁੱਛਿਆ - ਕੀ ਤੁਹਾਡੀ ਯਾਦਦਾਸ਼ਤ ਇੰਨੀ ਛੋਟੀ ਹੈ? ਕੀ ਤੁਸੀਂ 7 ਅਕਤੂਬਰ ਨੂੰ ਇੰਨੀ ਜਲਦੀ ਭੁੱਲ ਗਏ ਹੋ, ਜੋ ਹੋਲੋਕਾਸਟ ਤੋਂ ਬਾਅਦ ਯਹੂਦੀਆਂ ਵਿਰੁੱਧ ਸਭ ਤੋਂ ਭਿਆਨਕ ਕਤਲੇਆਮ ਸੀ? ਕੀ ਤੁਸੀਂ ਇਜ਼ਰਾਈਲ ਨੂੰ ਇੰਨੀ ਜਲਦੀ ਭੁੱਲਣ ਲਈ ਤਿਆਰ ਹੋ? ਕੀ ਤੁਸੀਂ ਹਮਾਸ ਦੇ ਰਾਕਸ਼ਸਾਂ ਤੋਂ ਖ਼ੁੱਦ ਨੂੰ ਬਚਾਉਣ ਦੇ ਆਪਣੇ ਅਧਿਕਾਰ ਨੂੰ ਭੁਲਾਉਣ ਲਈ ਤਿਆਰ ਹੋ? ਕੀ ਤੁਸੀਂ ਇੰਨੀ ਜਲਦੀ ਆਪਣਾ ਨੈਤਿਕ ਜ਼ਮੀਰ ਗੁਆ ਦਿੱਤਾ?
ਇਹ ਵੀ ਪੜ੍ਹੋ: ਸਾਊਦੀ ਅਰਬ ਦੇ ਕਿੰਗ ਅਤੇ ਕ੍ਰਾਊਨ ਪ੍ਰਿੰਸ ਨੇ ਰਮਜ਼ਾਨ ’ਚ ਕੀਤਾ 155 ਕਰੋੜ ਰੁਪਏ ਦਾ ਮਹਾਦਾਨ
ਉਨ੍ਹਾਂ ਨੇ ਇਜ਼ਰਾਈਲ ਦੀ ਬਜਾਏ ਹਮਾਸ ਅਤੇ ਈਰਾਨ 'ਤੇ ਅੰਤਰਰਾਸ਼ਟਰੀ ਦਬਾਅ ਪਾਉਣ ਲਈ ਕਿਹਾ। ਨੇਤਨਯਾਹੂ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਅੰਤਰਰਾਸ਼ਟਰੀ ਦਬਾਅ ਸਾਨੂੰ ਯੁੱਧ ਦੇ ਸਾਰੇ ਟੀਚਿਆਂ ਨੂੰ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕੇਗਾ। ਸਾਡਾ ਟੀਚਾ ਹੈ - ਹਮਾਸ ਨੂੰ ਤਬਾਹ ਕਰਨਾ, ਸਾਡੇ ਸਾਰੇ ਬੰਧਕਾਂ ਨੂੰ ਆਜ਼ਾਦ ਕਰਾਉਣਾ ਅਤੇ ਇਹ ਯਕੀਨੀ ਬਣਾਉਣਾ ਕਿ ਗਾਜ਼ਾ ਕਦੇ ਵੀ ਇਜ਼ਰਾਈਲ ਲਈ ਖ਼ਤਰਾ ਨਾ ਬਣੇ।" ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਦਬਾਵਾਂ ਅੱਗੇ ਝੁਕਣਾ ਨਹੀਂ ਚਾਹੀਦਾ। ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਆਈ.ਡੀ.ਐੱਫ. ਰਫਾ ਵਿੱਚ ਧਿਆਨ ਨਾਲ ਕੰਮ ਕਰੇਗਾ।
ਇਹ ਵੀ ਪੜ੍ਹੋ: ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਮਦਦ ਦਾ ਦਿੱਤਾ ਭਰੋਸਾ
ਜ਼ਿਕਰਯੋਗ ਹੈ ਕਿ ਦੱਖਣੀ ਇਜ਼ਰਾਈਲ 'ਤੇ ਹਮਾਸ ਦੇ ਅਕਤੂਬਰ 'ਚ ਅਚਾਨਕ ਹੋਏ ਹਮਲੇ 'ਚ ਕਰੀਬ 1200 ਲੋਕ ਮਾਰੇ ਗਏ ਸਨ ਅਤੇ ਹਮਲਾਵਰਾਂ ਨੇ ਸੈਂਕੜੇ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਇਸ ਤੋਂ ਬਾਅਦ ਗਾਜ਼ਾ 'ਚ ਇਜ਼ਰਾਇਲੀ ਫੌਜ ਦੀ ਕਾਰਵਾਈ ਕਾਰਨ ਹੁਣ ਤੱਕ ਕਰੀਬ 30,000 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਕਾਰਵਾਈ ਵਿੱਚ ਵੱਡੀ ਗਿਣਤੀ ਵਿੱਚ ਫਲਸਤੀਨੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਉਥੇ ਹੀ ਮਨੁੱਖੀ ਤ੍ਰਾਸਦੀ ਦੇ ਮੱਦੇਨਜ਼ਰ, ਅੰਤਰਰਾਸ਼ਟਰੀ ਭਾਈਚਾਰਾ ਦੋਵਾਂ ਪਾਸਿਆਂ ਤੋਂ ਜੰਗਬੰਦੀ ਦੀ ਮੰਗ ਕਰ ਰਿਹਾ ਹੈ।
ਇਹ ਵੀ ਪੜ੍ਹੋ: ਦਰਦਨਾਕ; ਹੀਟਰ ਲਗਾ ਕੇ ਸੁੱਤਾ ਸੀ ਪਰਿਵਾਰ, ਅੱਗ ਲੱਗਣ ਕਾਰਨ ਬੱਚਿਆਂ ਸਣੇ ਪੂਰਾ ਟੱਬਰ ਹੋਇਆ ਖ਼ਤਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਅਮਰੀਕਾ, ਨਾਟੋ ਰੂਸ 'ਤੇ ਹਮਲਾ ਕਰਦੈ ਤਾਂ ਚੀਨ 'ਦਖ਼ਲ ਦੇਣ ਲਈ ਤਿਆਰ'
NEXT STORY