ਤੇਲ ਅਵੀਵ— ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਨੂੰ ਸੁਰੱਖਿਆ ਬਲਾਂ ਨੂੰ ਗਾਜ਼ਾ ਪੱਟੀ ਤੋਂ ਲਗਾਤਾਰ ਰਾਕੇਟ ਦਾਗਣ ਵਾਲੇ ਫਿਲਸਤੀਨੀ ਲੜਾਕਿਆਂ ਦੇ ਖਿਲਾਫ ਵੱਡੇ ਪੈਮਾਨੇ 'ਤੇ ਹਮਲੇ ਜਾਰੀ ਰੱਖਣ ਦਾ ਹੁਕਮ ਦਿੱਤਾ ਹੈ।
ਇਜ਼ਰਾਇਲੀ ਡਿਫੈਂਸ ਫੋਰਸਸ ਨੇ ਕਿਹਾ ਕਿ ਉਸ ਨੇ ਫਿਲਸਤੀਨੀਆਂ ਵਲੋਂ ਦਾਗੇ ਗਏ 430 ਰਾਕੇਟਾਂ ਦੇ ਜਵਾਬ 'ਚ ਪਿਛਲੇ 24 ਘੰਟਿਆਂ 'ਚ ਫਿਲਸਤੀਨੀਆਂ ਦੇ 200 ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਹਨ। ਨੇਤਨਯਾਹੂ ਨੇ ਇਕ ਸਰਕਾਰੀ ਬੈਠਕ 'ਚ ਕਿਹਾ ਕਿ ਅੱਜ ਸਵੇਰੇ ਮੈਂ ਆਈ.ਡੀ.ਐੱਫ. ਨੂੰ ਗਾਜ਼ਾ ਪੱਟੀ 'ਚ ਅੱਤਵਾਦੀਆਂ ਦੇ ਖਿਲਾਫ ਵੱਡੇ ਪੈਮਾਨੇ 'ਤੇ ਹਮਲੇ ਜਾਰੀ ਰੱਖਣ ਦੀ ਹੁਕਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਹੋਰ ਤੋਪਖਾਨੇ ਇਕਾਈਆਂ, ਬਖਤਰਬੰਦ ਤੇ ਪੈਦਲ ਫੌਜ ਵਾਹਨਾਂ ਦੇ ਨਾਲ ਸਰਹੱਦ 'ਤੇ ਤਾਇਨਾਤ ਫੌਜੀਆਂ ਨੂੰ ਮਜ਼ਬੂਤ ਕਰਨ ਦੇ ਹੁਕਮ ਦਿੱਤੇ ਗਏ ਹਨ। ਆਈ.ਡੀ.ਐੱਫ. ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਜੇਕਰ ਹਮਲਾ ਹੋਇਆ ਤਾਂ ਉਹ ਹਮਲਾਵਰ ਮੁਹਿੰਮਾਂ 'ਚ ਬਖਤਰਬੰਦ ਬ੍ਰਿਗੇਡ ਦੀ ਵਰਤੋਂ ਕਰੇਗਾ।
ਸ਼੍ਰੀਲੰਕਾ 'ਚ 6 ਮਈ ਤੋਂ ਦੁਬਾਰਾ ਖੁੱਲ੍ਹਣਗੇ ਸਕੂਲ
NEXT STORY