ਹੇਗ (ਬਿਊਰੋ): ਨੀਦਰਲੈਂਡ ਨੇ ਸ਼ਨੀਵਾਰ ਨੂੰ ਕ੍ਰਿਸਮਿਸ ਤਾਲਾਬੰਦੀ ਦਾ ਐਲਾਨ ਕੀਤਾ। ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਸ਼ਨੀਵਾਰ ਨੂੰ ਓਮੀਕਰੋਨ ਵੇਰੀਐਂਟ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ਼ ਵਿਚ ਤਾਲਾਬੰਦੀ ਦਾ ਐਲਾਨ ਕੀਤਾ। ਡਚ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ, ਸੱਭਿਆਚਾਰਕ ਅਤੇ ਮਨੋਰੰਜਨ ਸਥਾਨ 14 ਜਨਵਰੀ ਤੱਕ ਬੰਦ ਰਹਿਣਗੇ ਜਦਕਿ ਸਕੂਲ ਘੱਟੋ-ਘੱਟ 9 ਜਨਵਰੀ ਤੱਕ ਬੰਦ ਰਹਿਣਗੇ। ਡਚ ਲੋਕਾਂ ਨੂੰ ਆਪਣੇ ਘਰਾਂ ਵਿਚ ਮਹਿਮਾਨਾਂ ਦੀ ਇਜਾਜ਼ਤ ਲਈ ਸਖ਼ਤ ਸੀਮਾਵਾਂ ਦੀ ਪਾਲਣਾ ਕਰਨੀ ਪੈ ਸਕਦੀ ਹੈ ਹਾਲਾਂਕਿ ਅਧਿਕਾਰੀਆਂ ਨੇ ਇਸ ਨੂੰ ਕ੍ਰਿਸਮਿਸ ਮੌਕੇ ਇਕ ਅਪਵਾਦ ਦੱਸਿਆ।
ਪੜ੍ਹੋ ਇਹ ਅਹਿਮ ਖ਼ਬਰ- ਓਮੀਕਰੋਨ ਦੀ ਦਹਿਸ਼ਤ, ਆਸਟ੍ਰੇਲੀਆ 'ਚ ਲੋਕਾਂ ਨੂੰ ਬੂਸਟਰ ਡੋਜ਼ ਲਗਵਾਉਣ ਦੀ ਅਪੀਲ
ਈਯੂ ਦੇ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਚਿਤਾਵਨੀ ਦਿੱਤੀ ਹੈ ਕਿ ਓਮੀਕਰੋਨ ਵੇਰੀਐਂਟ ਜਨਵਰੀ ਦੇ ਅੱਧ ਤੱਕ ਯੂਰਪ ਵਿੱਚ ਪ੍ਰਭਾਵੀ ਹੋ ਸਕਦਾ ਹੈ।ਦੱਖਣੀ ਅਫ਼ਰੀਕਾ ਵਿੱਚ ਵੇਰੀਐਂਟ ਦਾ ਪਹਿਲੀ ਵਾਰ ਪਤਾ ਲੱਗਣ ਤੋਂ ਹਫ਼ਤੇ ਬਾਅਦ ਬਹੁਤ ਸਾਰੇ ਦੇਸ਼ ਯਾਤਰਾ ਪਾਬੰਦੀਆਂ ਅਤੇ ਹੋਰ ਉਪਾਅ ਦੁਬਾਰਾ ਲਾਗੂ ਕਰ ਰਹੇ ਹਨ। ਰੁਟੇ ਨੇ ਇੱਕ ਟੈਲੀਵਿਜ਼ਨ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਨੀਦਰਲੈਂਡ ਕੱਲ੍ਹ ਤੋਂ ਤਾਲਾਬੰਦੀ ਵਿੱਚ ਵਾਪਸ ਚਲਾ ਜਾਵੇਗਾ।
ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ, ਕੈਨੇਡਾ ਸਰਕਾਰ ਨੇ ਯਾਤਰਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ
4 ਮਹੀਨਿਆਂ ’ਚ ਅਫਗਾਨਿਸਤਾਨ ’ਚ ਕਿੰਨਾ ਬਦਲਾਅ ਆਇਆ
NEXT STORY