ਵਾਸ਼ਿੰਗਟਨ-ਵਿਗਿਆਨੀਆਂ ਨੇ 'ਆਪਟੀਕਲ ਪ੍ਰਮਾਣੂ ਘੜੀ' ਦਾ ਇਕ ਨਵਾਂ ਡਿਜ਼ਾਈਨ ਤਿਆਰ ਕੀਤਾ ਹੈ, ਜੋ ਹੁਣ ਤਕ ਦਾ ਸਭ ਤੋਂ ਬੇਹੱਦ ਸਟੀਕ ਸਮਾਂ ਦੱਸਣ 'ਚ ਮਦਦ ਕਰ ਸਕਦਾ ਹੈ। ਇਸ ਨਾਲ ਜੁੜੀ ਟੀਮ 'ਚ ਨਾਸਾ ਦੇ ਵਿਗਿਆਨੀ ਵੀ ਸ਼ਾਮਲ ਹਨ। ਕੈਲੇਫੋਰਨੀਆ ਇੰਸਟੀਚਿਊਟ ਆਫ ਤਕਨਾਲੋਜੀ ਅਤੇ ਨਾਸਾ ਦੀ ਜੈੱਟ ਪ੍ਰਣੋਦਨ ਲੈਬੋਰਟਰੀ ਦੇ ਖੋਜਕਾਰਾਂ ਮੁਤਾਬਤ ਸਬੰਧਿਤ ਘੜੀ ਬੇਹੱਦ ਸਟੀਕ ਸਮਾਂ ਦੱਸਣ 'ਚ ਮਦਦਗਾਰ ਹੋ ਸਕਦੀ ਹੈ। ਇਸ ਦਾ ਨਾਂ 'ਟਵੀਜ਼ਰ ਕਲਾਕ ਹੈ' ਜਿਸ 'ਚ ਲੇਜ਼ਰ ਟਵੀਜ਼ਰ ਦਾ ਇਸਤੇਮਾਲ ਖਾਸ ਪ੍ਰਮਾਣੂਆਂ ਨੂੰ ਸਿਸਟੇਮੈਟਿਕ ਕਰਨ ਲਈ ਕੀਤਾ ਜਾਂਦਾ ਹੈ। ਰਿਸਰਚ ਦੀ ਅਗਵਾਈ ਕਰਨ ਵਾਲੇ ਕਾਲਟੇਕ ਦੇ ਸਹਾਇਕ ਪ੍ਰੋਫੈਸਰ ਮੈਨਿਊਏਲ ਐਂਡਰੈੱਸ ਨੇ ਕਿਹਾ ਕਿ ਭੌਤਿਕ ਵਿਗਿਆਨੀਆਂ ਦੇ ਉਦੇਸ਼ਾਂ 'ਚ ਜਿਥੋਂ ਤੱਕ ਸੰਭਵ ਹੋਵੇ, ਬੇਹੱਦ ਸਟੀਕ ਸਮਾਂ ਦੱਸਣ 'ਚ ਸਮਰੱਥ ਹੋਣਾ ਹੈ।
'ਐਗਜ਼ਿਟ ਕੰਟਰੋਲ ਸੂਚੀ' 'ਚੋਂ ਨਹੀਂ ਹਟੇਗਾ ਮਰੀਅਮ ਦਾ ਨਾਂ'
NEXT STORY