ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਵਿਚ ਤਾਲਿਬਾਨ ਵੱਲੋਂ ਨਿਯੁਕਤ 'ਡਿਪਲੋਮੈਟਾਂ' ਨੇ ਅਫ਼ਗਾਨ ਦੂਤਘਰ ਅਤੇ ਵਣਜ ਦੂਤਘਰ ਦੀ ਕਮਾਨ ਸੰਭਾਲ ਲਈ ਹੈ। ਡੋਨ ਨਿਊਜ਼ ਨੇ ਸ਼ਨੀਵਾਰ ਨੂੰ ਇਸ ਨਾਲ ਸਬੰਧਤ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਇਸਲਾਮਾਬਾਦ ਵਿਚ ਅਫ਼ਗਾਨ ਦੂਤਘਰ ਵਿਚ ਸਰਦਾਰ ਮੁਹੰਮਦ ਸ਼ੋਕੇਬ ਨੇ ਪਹਿਲੇ ਸਕੱਤਰ ਦੇ ਰੂਪ ਵਿਚ ਅਹੁਦਾ ਸੰਭਾਲਿਆ ਹੈ। ਹਾਫਿਜ ਮੁਹਿਬੁਲਾਹ, ਮੁੱਲਾ ਗੁਲਾਮ ਰਸੂਲ ਅਤੇ ਮੁੱਲਾ ਮੁਹੰਮਦ ਅੱਬਾਸ ਨੇ ਪੇਸ਼ਾਵਰ, ਕਵੇਟਾ ਅਤੇ ਅਫ਼ਗਾਨਿਸਤਾਨ ਦੇ ਕਰਾਚੀ ਵਣਜ ਦੂਤਘਰਾਂ ਵਿਚ ਅਫ਼ਗਾਨਿਸਤਾਨ ਦੇ ਵਣਜ ਦੂਤਘਰ ਦਾ ਅਹੁਦਾ ਸੰਭਾਲਿਆ ਹੈ।
ਸ਼ੋਕੈਬ ਸਾਰੇ ਵਿਹਾਰਕ ਉਦੇਸ਼ਾਂ ਲਈ ਇਸਲਾਮਾਬਾਦ ਵਿਚ ਅਫ਼ਗਾਨ ਮੁਖੀ ਹੋਣਗੇ। ਪਿਛਲੇ ਸ਼ਾਸਨ ਤਹਿਤ ਅੰਤਿਮ ਦੂਤ ਨਜੀਬੁਲਾਹ ਅਲੀਖਿਲ ਦੀ ਧੀ ਨੂੰ ਕੁੱਝ ਅਣਪਛਾਤੇ ਲੋਕਾਂ ਵੱਲੋਂ ਅਗਵਾ ਕਰਕੇ ਤਸੀਹੇ ਦੇਣ ਅਤੇ ਇਸ ਦੇ ਬਾਅਦ ਹੋਏ ਵਿਵਾਦ ਕਾਰਨ ਉਨ੍ਹਾਂ ਨੇ ਆਪਣੀ ਕੁਰਸੀ ਛੱਡ ਦਿੱਤੀ ਸੀ। ਇਸਲਾਮਾਬਾਦ ਵਿਚ ਅਫ਼ਗਾਨ ਦੂਤਘਰ ਜੁਲਾਈ ਦੇ ਬਾਅਦ ਤੋਂ ਬਿਨਾਂ ਕਿਸੇ ਰਾਜਦੂਤ ਦੇ ਰਿਹਾ ਹੈ।
ਭਾਰਤ-ਅਮਰੀਕਾ ਵਲੋਂ ਤਾਲਿਬਾਨ ਨੂੰ ਚਿਤਾਵਨੀ, ਅੱਤਵਾਦੀ ਅਫ਼ਗਾਨਿਸਤਾਨ ਨੂੰ ਸੁਰੱਖਿਅਤ ਪਨਾਹਗਾਹ ਵਜੋਂ ਨਾ ਵਰਤਣ
NEXT STORY