ਟੋਰਾਂਟੋ- ਓਂਟਾਰੀਓ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਹੋਇਆਂ ਮਾਹਰਾਂ ਨੇ ਇਕ ਰਿਪੋਰਟ ਪੇਸ਼ ਕੀਤੀ ਹੈ ਤੇ ਦੱਸਿਆ ਹੈ ਕਿ ਮੱਧ ਦਸੰਬਰ ਤੱਕ ਇੱਥੇ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਵਿਚ ਤੇਜ਼ੀ ਆਉਣ ਵਾਲੀ ਹੈ। ਮਾਹਰਾਂ ਨੇ ਨਵੇਂ ਮਾਡਲਿੰਗ ਡਾਟਾ ਵਿਚ ਦੱਸਿਆ ਕਿ ਅਗਲੇ ਦੋ ਹਫਤਿਆਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਇੰਨੀ ਕੁ ਤੇਜ਼ੀ ਆਉਣ ਵਾਲੀ ਹੈ ਕਿ ਹੁਣ ਹੋਰ ਬੀਮਾਰੀਆਂ ਲਈ ਇਲਾਜ ਜਾਂ ਆਪਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੂੰ ਡਾਕਟਰ ਸਮਾਂ ਨਹੀਂ ਦੇ ਸਕਣਗੇ। ਹੋ ਸਕਦਾ ਹੈ ਕਿ ਮੱਧ ਦਸੰਬਰ ਤੱਕ ਰੋਜ਼ਾਨਾ ਦੇ ਕੋਰੋਨਾ ਮਾਮਲੇ 6500 ਦਰਜ ਹੋਣ। ਇਸ ਕਾਰਨ ਹਸਪਤਾਲ ਵੀ ਕੋਰੋਨਾ ਮਰੀਜ਼ਾਂ ਨਾਲ ਭਰ ਜਾਣਗੇ।
ਇਹ ਵੀ ਪੜ੍ਹੋ- ਕੈਨੇਡਾ 'ਚ ਕਈ ਪੰਜਾਬੀਆਂ ਨੂੰ ਇਸ ਸਾਲ ਰਹਿਣਾ ਪੈ ਸਕਦਾ ਹੈ ਬੇਰੁਜ਼ਗਾਰ!
ਮਾਹਰਾਂ ਨੇ ਦੱਸਿਆ ਕਿ ਪਿਛਲੇ ਹਫਤੇ ਨਾਲੋਂ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਲੋਕਾਂ ਨੇ ਕੋਰੋਨਾ ਸਬੰਧੀ ਸਾਵਾਧਾਨੀਆਂ ਵਰਤਣੀਆਂ ਬੰਦ ਕਰ ਦਿੱਤੀਆਂ ਹਨ। ਇਸ ਕਾਰਨ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਗੇ ਜਾ ਕੇ ਅਜਿਹਾ ਸਮਾਂ ਆਵੇਗਾ ਜਦ 10-20 ਨਹੀਂ ਸਗੋਂ ਆਈ. ਸੀ. ਯੂ. ਵਿਚ ਤਕਰੀਬਨ 150 ਮਰੀਜ਼ ਇਲਾਜ ਕਰਵਾ ਰਹੇ ਹੋਣਗੇ ਅਤੇ ਕ੍ਰਿਸਮਿਸ ਤੱਕ ਇਹ ਗਿਣਤੀ 400 ਤੋਂ ਵੱਧ ਜਾਵੇਗੀ।
ਉਨ੍ਹਾਂ ਕਿਹਾ ਕਿ 25 ਨਵੰਬਰ ਤੱਕ ਹਰ ਰੋਜ਼ 2500 ਅਤੇ ਮੱਧ ਦਸੰਬਰ ਤੱਕ 3500 ਮਾਮਲੇ ਦਰਜ ਹੋਣਗੇ। ਜੇਕਰ ਇਹ ਮਾਮਲੇ 5 ਫ਼ੀਸਦੀ ਤੱਕ ਵੱਧਦੇ ਰਹੇ ਤਾਂ ਸੂਬੇ ਵਿਚ 27 ਨਵੰਬਰ ਤੱਕ 3500 ਅਤੇ ਮੱਧ ਦਸੰਬਰ ਤੱਕ 6500 ਮਾਮਲੇ ਰੋਜ਼ਾਨਾ ਦਰਜ ਹੋਣਗੇ। ਪਿਛਲੇ 14 ਦਿਨਾਂ ਵਿਚ ਕੋਰੋਨਾ ਵਾਇਰਸ ਕਾਰਨ ਓਂਟਾਰੀਓ ਵਿਚ 3.895 ਫ਼ੀਸਦੀ ਹਰ ਰੋਜ਼ ਵਧੇ ਹਨ ਤੇ ਪਿਛਲੇ 3 ਦਿਨਾਂ ਵਿਚ ਤਾਂ ਇਹ 6 ਫ਼ੀਸਦੀ ਦੇ ਨੇੜੇ ਹੀ ਚਲੇ ਗਏ ਅਤੇ ਹਸਪਤਾਲਾਂ ਵਿਚ ਇਲਾਜ ਲਈ ਥਾਂ ਮਿਲਣੀ ਮੁਸ਼ਕਲ ਹੋ ਜਾਵੇਗੀ। ਇਸੇ ਕਾਰਨ ਮਾਹਰਾਂ ਦੀ ਚਿੰਤਾ ਵੱਧਦੀ ਜਾ ਰਹੀ ਹੈ।
ਅਮਰੀਕੀ ਸਿੰਗਰ ਨੇ ਗਾਇਆ 'ਓਮ ਜੈ ਜਗਦੀਸ਼ ਹਰੇ', ਲੋਕਾਂ ਨੂੰ ਆ ਰਿਹੈ ਖ਼ੂਬ ਪਸੰਦ, ਵੀਡੀਓ ਵਾਇਰਲ
NEXT STORY