ਚੰਡੀਗੜ੍ਹ (ਰਸ਼ਮੀ ਹੰਸ) : ਪੰਜਾਬ ਯੂਨੀਵਰਸਿਟੀ (ਪੀ. ਯੂ.) 'ਚ ਡਾ. ਸੁਸ਼ੀਲ ਨਈਅਰ ਵਰਕਿੰਗ ਵੁਮੈਨ ਹੋਸਟਲ 'ਚ ਵਿਦਿਆਰਥੀਆਂ ਦੀ ਫ਼ੀਸ ਨਾਲ ਹੋਏ 60 ਲੱਖ ਦੇ ਘਪਲੇ ਨੂੰ ਲੈ ਕੇ ਪੀ. ਯੂ. ਪ੍ਰਬੰਧਨ ਨੇ ਮਾਮਲੇ ਦੀ ਜਾਂਚ ਨੂੰ ਲੈ ਕੇ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਹੈ। ਪੁਲਸ ਤੱਥਾਂ ਨੂੰ ਲੈ ਕੇ ਜਾਂਚ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਮਲੇ ਦੀ ਜਾਂਚ ਲਈ ਜੋ ਕਮੇਟੀ ਬਣਾਈ ਗਈ ਸੀ, ਉਸ ਦੀ ਰਿਪੋਰਟ ਵੀ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 13, 14 ਤੇ 15 ਅਗਸਤ ਲਈ ਵੱਡੀ ਭਵਿੱਖਬਾਣੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਉਕਤ ਹੋਸਟਲ 'ਚ ਕੰਮ ਕਰਨ ਵਾਲੀ ਸਾਬਕਾ ਡੈਲੀਵੇਜਰਸ ਮਹਿਲਾ ਮੁਲਾਜ਼ਮ ਨੂੰ ਕਰੀਬ 60 ਲੱਖ ਰੁਪਏ ਆਪਣੇ ਅਕਾਊਂਟ 'ਚ ਟਰਾਂਸਫਰ ਕਰਵਾਉਣ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਘਪਲਾ ਵਾਰਡਨ ਪ੍ਰੋ. ਅਵਨੀਤ ਕੌਰ ਦੇ ਕਾਰਜਕਾਲ ਦੌਰਾਨ ਹੋਇਆ ਹੈ। ਉਸ ਤੋਂ ਬਾਅਦ ਮਾਮਲੇ ਨੂੰ ਲੈ ਕੇ ਜਾਂਚ ਚੱਲ ਰਹੀ ਹੈ। ਕੁੱਝ ਸਮਾਂ ਪਹਿਲਾਂ ਤੱਕ ਇਹ ਗੱਲ ਇੱਥੇ ਅਟਕੀ ਸੀ ਕਿ ਆਖ਼ਰ ਮਾਮਲੇ ਨੂੰ ਲੈ ਕੇ ਐੱਫ. ਆਈ. ਆਰ. ਕੌਣ ਕਰਵਾਏਗਾ। ਪੀ. ਯੂ. ਪ੍ਰਬੰਧਨ ਦਾ ਕਹਿਣਾ ਸੀ ਕਿ ਐੱਫ. ਆਈ. ਆਰ. 'ਚ ਸਾਬਕਾ ਵਾਰਡਨ ਪ੍ਰੋ. ਅੰਮ੍ਰਿਤਪਾਲ ਕੌਰ ਵਲੋਂ ਦਸਤਖ਼ਤ ਹੋਣੇ ਚਾਹੀਦੇ ਹਨ। ਪ੍ਰੋ. ਅੰਮ੍ਰਿਤਪਾਲ ਕੌਰ ਦਾ ਕਹਿਣਾ ਸੀ ਕਿ ਇਹ ਮਾਮਲਾ ਪੀ. ਯੂ. ਕੈਂਪਸ ਨਾਲ ਸਬੰਧਿਤ ਹੈ।
ਇਹ ਵੀ ਪੜ੍ਹੋ : ਪੰਜਾਬੀਓ ਹੋ ਜਾਓ ALERT! ਇਨ੍ਹਾਂ ਕੰਮਾਂ 'ਤੇ ਲੱਗੀ ਸਖ਼ਤ ਪਾਬੰਦੀ, ਕਿਤੇ ਗਲਤੀ ਨਾਲ ਵੀ...
ਇਸ ਲਈ ਇਹ ਐੱਫ. ਆਈ. ਆਰ. ਪੀ. ਯੂ. ਪ੍ਰਬੰਧਨ ਵਲੋਂ ਕਰਵਾਈ ਜਾਣੀ ਚਾਹੀਦੀ ਹੈ। ਜਾਣਕਾਰੀ ਮੁਤਾਬਕ ਪ੍ਰੋ. ਅੰਮ੍ਰਿਤਪਾਲ ਕੌਰ ਨੇ ਇਸ ਸਬੰਧ 'ਚ ਕੁੱਝ ਦਸਤਾਵੇਜ਼ ਵੀ ਪੀ. ਯੂ. ਪ੍ਰਬੰਧਨ ਨੂੰ ਮੁਹੱਈਆ ਕਰਵਾਏ ਸਨ। ਹਾਲਾਂਕਿ ਜਦੋਂ ਉਨ੍ਹਾਂ ਨੂੰ ਐੱਫ. ਆਈ. ਆਰ. ਕਰਵਾਉਣ ਲਈ ਕਿਹਾ ਗਿਆ ਤਾਂ ਉਹ ਐੱਸ. ਸੀ. ਕਮਿਸ਼ਨ ਕੋਲ ਚਲੇ ਗਏ ਸਨ। ਫਿਲਹਾਲ ਇਸ ਪੂਰੇ ਮਾਮਲੇ ਦੀ ਅੱਗੇ ਦੀ ਜਾਂਚ ਲਈ ਇੰਕੁਆਇਰੀ ਅਫ਼ਸਰ ਦੇ ਤੌਰ 'ਤੇ ਕਾਰਜਭਾਰ ਇਕ ਜੱਜ ਨੂੰ ਸੌਂਪਿਆ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ 'ਤੇ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ
NEXT STORY