ਇੰਟਰਨੈਸ਼ਨਲ ਡੈਸਕ-ਕੋਰੋਨਾ ਦਾ ਨਵਾਂ ਵੇਰੀਐਂਟ ਦੱਖਣੀ ਅਫਰੀਕਾ ਤੋਂ ਯੂਰਪ ਪਹੁੰਚ ਗਿਆ ਹੈ। ਬ੍ਰਿਟੇਨ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ। ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਦੇ ਵੱਖ-ਵੱਖ ਦੇਸ਼ ਦੱਖਣੀ ਅਫਰੀਕੀ ਦੇਸ਼ਾਂ ਤੋਂ ਯਾਤਰਾ ਪਾਬੰਦੀ ਲੱਗਾ ਰਹੇ ਹਨ ਤਾਂ ਕਿ ਨਵੇਂ ਰੂਪ ਦੇ ਕਹਿਰ 'ਤੇ ਰੋਕ ਲਾਈ ਜਾ ਸਕੇ।
ਇਹ ਵੀ ਪੜ੍ਹੋ : ਪਾਕਿ ਦਾ ਮੁੱਖ ਨਾਗਰਿਕ ਡਾਟਾਬੇਸ ਹੈਕ, 13,000 ਨਕਲੀ ਸਿਮਾਂ ਜ਼ਬਤ
ਕਈ ਦੇਸ਼ਾਂ ਨੇ ਵਿਦੇਸ਼ੀ ਯਾਤਰੀਆਂ 'ਤੇ ਲਾਈ ਪਾਬੰਦੀ
ਡਬਲਯੂ.ਐੱਚ.ਓ. ਦੀ ਸਲਾਹ 'ਤੇ ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਈਰਾਨ, ਜਾਪਾਨ, ਥਾਈਲੈਂਡ, ਅਮਰੀਕਾ, ਯੂਰਪੀਨ ਯੂਨੀਅਨ ਦੇ ਦੇਸ਼ਾਂ ਅਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਦੱਖਣੀ ਅਫਰੀਕੀ ਦੇਸ਼ਾਂ ਤੋਂ ਯਾਤਰਾ 'ਤੇ ਪਾਬੰਦੀਆਂ ਲਈਆਂ ਹਨ। ਜਹਾਜ਼ਾਂ ਦਾ ਸੰਚਾਲਨ ਬੰਦ ਹੋਣ ਤੋਂ ਬਾਅਦ ਇਸ ਤਰ੍ਹਾਂ ਦੇ ਸਬੂਤ ਹਨ ਕਿ ਇਹ ਰੂਪ ਫੈਲਦਾ ਜਾ ਰਿਹਾ ਹੈ। ਬੈਲਜ਼ੀਅਮ, ਇਜ਼ਰਾਈਲ ਅਤੇ ਹਾਂਗਕਾਂਗ ਦੇ ਯਾਤਰੀਆਂ 'ਚ ਨਵੇਂ ਮਾਮਲੇ ਸਾਹਮਣੇ ਆਏ ਹਨ। ਜਰਮਨੀ 'ਚ ਵੀ ਇਕ ਮਾਮਲਾ ਸਾਹਮਣੇ ਆਇਆ ਹੈ। ਹਾਲੈਂਡ ਦੇ ਅਧਿਕਾਰੀ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਦੋ ਜਹਾਜ਼ਾਂ 'ਚ 61 ਯਾਤਰੀਆਂ ਨੂੰ ਕੋਵਿਡ-19 ਨਾਲ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਨਵੇਂ ਰੂਪ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ : ਪਹਾੜ ਤੋਂ ਡਿੱਗ ਕੇ ਚਕਨਾਚੂਰ ਹੋਈ Tesla ਦੀ ਮਾਡਲ ਐੱਸ P90D ਕਾਰ, ਸੁਰੱਖਿਅਤ ਨਿਕਲਿਆ ਚਾਲਕ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਕਾਟਲੈਂਡ : ਖ਼ਰਾਬ ਮੌਸਮ ਦੇ ਮੱਦੇਨਜ਼ਰ ‘ਰੈੱਡ ਅਲਰਟ’ ਖੇਤਰਾਂ ’ਚ ਡਰਾਈਵਿੰਗ ਨਾ ਕਰਨ ਦੀ ਅਪੀਲ
NEXT STORY