ਨਿਊਯਾਰਕ- ਨਿਊਯਾਰਕ ਸਿਟੀ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਬਰੁਕਲਿਨ ਵਿੱਚ ਪਹਿਲੀ ਮੁਫਤ ਜਨਤਕ ਸਿਹਤ ਵੈਂਡਿੰਗ ਮਸ਼ੀਨ ਦਾ ਉਦਘਾਟਨ ਕੀਤਾ। 1676 ਬ੍ਰੌਡਵੇ 'ਤੇ ਵੈਂਡਿੰਗ ਮਸ਼ੀਨ ਦਾ ਉਦੇਸ਼ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿਰੁੱਧ ਸ਼ਹਿਰ ਦੀ ਲੜਾਈ ਵਿਚ ਕਲੰਕਾਂ ਅਤੇ ਸੇਵਾਆਂ ਦੀਆਂ ਰੁਕਾਵਟਾਂ ਨੂੰ ਘਟਾਉਣਾ ਹੈ। ਮਸ਼ੀਨਾਂ ਵਿਚ ਓਵਰਡੋਜ਼ ਨੂੰ ਘੱਟ ਕਰਨ ਵਾਲੀ ਦਵਾਈ, ਫੈਂਟਾਨਾਇਲਟੈਸਟ ਸਟ੍ਰਿਪਸ, ਹਾਈਜੀਨ ਕਿੱਟ ਅਤੇ ਕੰਡੋਮ ਵਰਗਾ ਸਮਾਨ ਰੱਖਿਆ ਗਿਆ ਹੈ। ਇਸ ਮਸ਼ੀਨ ਵਿੱਚੋਂ ਸਾਮਾਨ ਲੈਣ ਲਈ ਉਪਭੋਗਤਾ ਨੂੰ ਆਪਣਾ ਐੱਨ.ਵਾਈ.ਸੀ. ਜ਼ਿਪ ਕੋਡ ਭਰਨਾ ਹੋਵੇਗਾ।
ਸ਼ਹਿਰ ਦੇ ਸਿਹਤ ਕਮਿਸ਼ਨਰ ਨੇ ਕਿਹਾ ਕਿ ਇਹ ਮਸ਼ੀਨਾਂ ਓਵਰਡੋਜ਼ ਸੰਕਟ ਵਿਰੁੱਧ ਲੜਾਈ ਵਿਚ ਇਕ ਅਮਲੀ ਕਦਮ ਹੈ। ਉਨਾਂ ਕਿਹਾ ਕਿ ਅਧਿਕਾਰੀਆਂ ਦੁਆਰਾ ਖੋਲ੍ਹੇ ਜਾਣ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਹੀ ਇਹ ਮਸ਼ੀਨਾਂ ਖਾਲੀ ਸੀ।
ਡਾ. ਅਸ਼ਵਿਨ ਵਾਸਨ ਨੇ ਕਿਹਾ ਕਿ ਸਾਨੂੰ ਲੋਕਾਂ, ਭਾਈਚਾਰਿਆਂ, ਆਪਣੇ ਗੁਆਂਢੀਆਂ ਨੂੰ ਲੋੜੀਂਦੀ ਹਰ ਚੀਜ਼ ਨਾਲ ਸਸ਼ਕਤ ਕਰਨ ਦੀ ਲੋੜ ਹੈ, ਜਦੋਂ ਉਹਨਾਂ ਨੂੰ ਇਸਦੀ ਲੋੜ ਹੁੰਦੀ ਹੈ, ਜ਼ਿੰਦਗੀ ਬਚਾਉਣ ਲਈ, ਆਪਣੀ ਜਾਨ ਬਚਾਉਣ ਲਈ, ਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਅਤੇ ਸੁਰੱਖਿਅਤ ਰਹਿਣ ਲਈ। ਉਨ੍ਹਾਂ ਕਿਹਾ ਕਿ ਹਰ ਤਿੰਨ ਘੰਟਿਆਂ ਵਿਚ ਅਸੀਂ ਇਕ ਨਿਊਯਾਰਕਰ ਨੂੰ ਗੁਆ ਰਹੇ ਹਾਂ।
ਵਾਸਨ ਨੇ ਕਿਹਾ ਕਿ ਮਸ਼ੀਨ ਦੀ ਕੀਮਤ 11,000 ਡਾਲਰ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕਿਸੇ ਦੀ ਜਾਨ ਬਚਾਉਂਦੀ ਹੈ ਤਾਂ ਇਲਾਜ ਲਈ ਹਸਪਤਾਲ ਜਾਨ ਵਾਲੇ ਕਿਸੇ ਦੀ ਆਰਥਿਕ ਲਾਗਤ ਦੇ ਹਿਸਾਬ ਨਾਲ ਇਸਦੀ ਨੈਤਿਕ ਲਾਗਤ ਬਿਲਕੁਲ ਸਹੀ ਹੈ।
ਨਿਊਯਾਰਕ ਸਿਟੀ ਵਿੱਚ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਇਤਿਹਾਸਕ ਤੌਰ 'ਤੇ ਉੱਚ ਪੱਧਰਾਂ 'ਤੇ ਪਹੁੰਚ ਗਈਆਂ ਹਨ। ਸ਼ਹਿਰ ਦਾ ਕਹਿਣਾ ਹੈ 2021 ਵਿਚ NYC ਵਿਚ ਓਵਰਡੋਜ਼ ਨਾਲ 2,668 ਮੌਤਾਂ ਹੋਈਆਂ, ਜਦਕਿ 2020 ਵਿਚ 2,103 ਮੌਤਾਂ ਹੋਈਆਂ ਸਨ। 2021 ਵਿਚ, 84 ਫੀਸਦੀ ਓਵਰਡੋਜ਼ ਮੌਤਾਂ ਵਿਚ ਓਪੀਔਡ ਸ਼ਾਮਲ ਸੀ। ਫੈਂਟਾਨਿਲ, ਇਕ ਬਹੁਤ ਸ਼ਕਤੀਸ਼ਾਲੀ ਓਪੀਔਡ, ਓਵਰਡੋਜ਼ ਨਾਲ ਹੋਣ ਵਾਲੀਆਂ 80 ਫੀਸਦੀ ਮੌਤਾਂ ਵਿਚ ਸ਼ਾਮਲ ਸੀ। 2022 ਦੇ ਪਹਿਲੇ ਅੱਧ ਵਿਚ ਓਵਰਡੋਜ਼ ਨਾਲ 1370 ਮੌਤਾਂ ਦੀ ਪੁਸ਼ਟੀ ਹੋਈ।
ਕੈਨੇਡਾ 'ਚ ਰਹਿੰਦੇ ਪੰਜਾਬੀਆਂ ਲਈ ਘਰ ਖਰੀਦਣਾ ਹੋਇਆ ਔਖਾ, ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ 'ਚ ਕੀਤਾ ਵਾਧਾ
NEXT STORY