ਵੈਲਿੰਗਟਨ (ਬਿਊਰੋ)— ਕੁਦਰਤ ਦੇ ਰਹੱਸ ਅੱਜ ਵੀ ਮਨੁੱਖੀ ਦਿਮਾਗ ਨੂੰ ਸੋਚਾਂ ਵਿਚ ਪਾ ਜਾਂਦੇ ਹਨ। ਅੱਜ ਵੀ ਸਮੁੰਦਰ ਦੀ ਡੂੰਘਾਈ ਵਿਚ ਕਈ ਰਹੱਸਮਈ ਚੀਜ਼ਾਂ ਲੁਕੀਆਂ ਹੋਈਆਂ ਹਨ। ਨਿਊਜ਼ੀਲੈਂਡ ਦੇ ਵ੍ਹਾਈਟ ਆਈਲੈਂਡ ਵਿਚ ਸਕੂਬਾ ਡਾਈਵਿੰਗ ਕਰ ਰਹੇ ਦੋ ਸਕੂਬਾ ਡਾਈਵਰਸ ਦੀ ਸਮੁੰਦਰ ਵਿਚ ਇਕ ਰਹੱਸਮਈ ਜੀਵ ਨਾਲ ਮੁਲਾਕਾਤ ਹੋਈ। ਦੋਹਾਂ ਨੂੰ ਸਮੁੰਦਰ ਦੀ ਡੂੰਘਾਈ ਵਿਚ ਇਕ 26 ਫੁੱਟ ਲੰਬਾ ਜੀਵ ਮਿਲਿਆ ਜਿਸ ਨੂੰ ਦੇਖ ਉਹ ਹੈਰਾਨ ਰਹਿ ਗਏ। ਦੋਹਾਂ ਨੇ ਇਸ ਦੀ ਵੀਡੀਓ ਵੀ ਬਣਾਇਆ।

ਸਕੂਬਾ ਡਾਈਵਰਸ ਸਟੀਵ ਹੈਥਵੇਅ ਅਤੇ ਐਂਡੂ ਬਟਲ ਨੂੰ ਮਿਲਿਆ ਇਹ ਜੀਵ 26 ਫੁੱਟ ਲੰਬਾ, ਖੋਖਲਾ ਅਤੇ ਪਾਰਦਰਸ਼ੀ ਸੀ। ਇਹ ਜੀਵ pyrosome ਦੱਸਿਆ ਜਾ ਰਿਹਾ ਹੈ। ਇਹ ਹਜ਼ਾਰਾਂ ਜੀਵਾਂ ਜਾਂ ਕਈ ਪਾਇਰੋਸਮ ਕਲੋਨ ਤੋਂ ਮਿਲ ਕੇ ਬਣਿਆ ਹੁੰਦਾ ਹੈ ਅਤੇ 60 ਫੁੱਟ ਤੱਕ ਲੰਬਾ ਹੋ ਸਕਦਾ ਹੈ।
ਇਸ ਦਾ ਵੀਡੀਓ ਬਣਾਉਣ ਵਾਲੇ 47 ਸਾਲਾ ਸਟੀਵ ਹੈਥਵੇਅ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਇਕ ਪਾਇਰੋਸਮ ਦੇਖਣਾ ਚਾਹੁੰਦੇ ਸਨ। ਇਕ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਦੇਖਣਾ ਅਜਿਹਾ ਸੀ ਜਿਵੇਂ ਤੁਸੀਂ ਸਾਲਾਂ ਤੋਂ ਇਸ ਦੀ ਤਲਾਸ਼ ਵਿਚ ਹੋ। ਹੈਥਵੇਅ ਅਤੇ ਬਟਲ ਨਿਊਜ਼ੀਲੈਂਡ ਦੇ ਵ੍ਹਾਈਟ ਆਈਲੈਂਡ ਲਈ ਇਕ ਪ੍ਰਮੋਸ਼ਨਲ ਵੀਡੀਓ ਨੂੰ ਸ਼ੂਟ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਸਮੁੰਦਰ ਵਿਚ ਪਾਇਰੋਸਮ ਦਿੱਸਿਆ। ਹੈਥਵੇਅ ਨੇ ਕਈ ਸਮਾਂ ਪਾਣੀ ਅੰਦਰ ਬਿਤਾਇਆ ਹੈ ਪਰ ਉਨ੍ਹਾਂ ਨੇ ਪਹਿਲਾਂ ਕਦੇ ਪਾਇਰੋਸਮ ਨਹੀਂ ਦੇਖਿਆ ਸੀ।
6.5 ਤੀਬਰਤਾ ਦੇ ਭੂਚਾਲ ਨਾਲ ਕੰਬੇ ਆਸਟ੍ਰੇਲੀਆਈ ਟਾਪੂ
NEXT STORY