ਸਿਡਨੀ (ਵਾਰਤਾ)— ਆਸਟ੍ਰੇਲੀਆਈ ਟਾਪੂਆਂ 'ਤੇ ਸ਼ੁੱਕਰਵਾਰ ਨੂੰ 6.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਗਰਗ ਸਰਵੇ ਮੁਤਾਬਕ ਦੱਖਣੀ ਪ੍ਰਸ਼ਾਂਤ ਦੇ ਸੋਲੋਮਨ ਟਾਪੂ ਦੇ ਪੂਰਬ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 10.4 ਡਿਗਰੀ ਦੱਖਣੀ ਲੈਟੀਟਿਊਡ ਤੇ 163.4 ਡਿਗਰੀ ਪੂਰਬੀ ਲਾਂਗੀਟਿਊਡ 'ਤੇ ਜ਼ਮੀਨ ਤੋਂ 33 ਕਿਲੋਮੀਟਰ ਦੀ ਗਹਿਰਾਈ 'ਚ ਸੀ। ਇਸ ਨਾਲ ਹੋਏ ਜਾਨ-ਮਾਲ ਦੇ ਨੁਕਸਾਨ ਦੀ ਅਜੇ ਕੋਈ ਰਿਪੋਰਟ ਨਹੀਂ ਮਿਲੀ ਹੈ।
ਉੱਤਰ ਕੋਰੀਆ ਨੇ ਨਵੇਂ ਹਾਈਟੈੱਕ ਮਿਜ਼ਾਇਲ ਦਾ ਕੀਤਾ ਪ੍ਰੀਖਣ
NEXT STORY