ਆਕਲੈਂਡ (ਹਰਮੀਕ ਸਿੰਘ): ਕੋਵਿਡ-19 ਦੇ ਚੱਲਦਿਆਂ ਜਿੱਥੇ ਪੂਰੀ ਦੁਨੀਆ ਵਿਚ ਲੋਕਾਂ ਦਾ ਆਪਸੀ ਮੇਲਜੋਲ ਘਟਿਆ ਹੈ ਉੱਥੇ ਮੇਲਿਆਂ ਅਤੇ ਹੋਰ ਵੱਡੇ ਇਕੱਠਾ 'ਤੇ ਵੀ ਪਬੰਦੀ ਰਹੀ ਹੈ।ਨਿਊਜੀਲੈਂਡ ਜਿੱਥੇ ਕੋਰਨਾ ਕੇਸਾਂ 'ਤੇ ਰੋਕ ਲਾਉਣ ਵਿੱਚ ਮੋਹਰੀ ਰਿਹਾ ਹੈ ਉੱਥੇ ਹੀ ਹਾਲਾਤ ਸਾਜਗਾਰ ਹੁੰਦੇ ਹੀ ਬੋਟਨੀ ਕਮਿਉਨਟੀ ਟਰੱਸਟ ਅਤੇ ਅਜੇ ਬੱਲ ਵੱਲੋਂ ਆਕਲੈਂਡ ਦੇ ਬਹੁ ਸੱਭਿਅਤੀ ਭਾਈਚਾਰੇ ਲਈ “ਵਿਸਾਖੀ ਮੇਲਾ ਅਤੇ ਫੈਮਲੀ ਫਨ ਡੇ” ਆਉਂਦੀ 10 ਅਪ੍ਰੈਲ ਨੂੰ ਸ਼ਾਮ 3 ਵਜੇ ਤੋ 8 ਵਜੇ ਤੱਕ ਫਲੈਟ ਬੁੱਸ਼ ਇਲਾਕੇ ਦੇ “ਸਰ ਬੈਰੀ ਕਰਟਿਸ ਪਾਰਕ” ਵਿਚ ਉਲੀਕਿਆ ਗਿਆ ਹੈ।
ਇਸ ਸਮਾਗਮ ਸਬੰਧੀ ਵੱਖ-ਵੱਖ ਮੀਡੀਆ ਕਰਮੀਆਂ ਅਤੇ ਸਮਾਜਿਕ ਸਖਸ਼ੀਅਤਾਂ ਦੀ ਹਾਜਰੀ ਵਿਚ ਨੌਵਲਟੀ ਸਵੀਟਸ ਸ਼ਾਪ 'ਤੇ ਅੱਜ ਇਸ ਮੇਲੇ ਦਾ ਰੰਗਦਾਰ ਪੋਸਟਰ ਜਾਰੀ ਕੀਤਾ ਗਿਆ।ਰਾਈਟ ਆਈਡੀਆ ਪਰੌਡਕਸ਼ਨਸ਼ ਜੋ ਕਿ ਇਸ ਮੇਲੇ ਦੇ ਸਾਰੇ ਪ੍ਰਬੰਧ ਕਰ ਰਹੀ ਹੈ ਦੀ ਟੀਮ ਅਤੇ ਅਜੇ ਬੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਲੇ ਵਿਚ ਭੰਗੜਾ, ਗਿੱਧਾ, ਬਾਲੀਵੁੱਡ ਡਾਂਸ ਆਦਿ ਪੇਸ਼ਕਾਰੀਆ ਸਟੇਜ ਤੋਂ ਵੇਖਣ ਨੂੰ ਮਿਲਣਗੀਆ, ਜਿੰਨਾ ਵਿੱਚ ਕਿਸਾਨੀ ਸੰਘਰਸ ਬਾਬਤ ਵੀ ਗੱਲਬਾਤ ਹੋਵੇਗੀ, ਉਥੇ ਹੀ ਬੱਚਿਆਂ ਦੇ ਮੰਨੋਰੰਜਨ ਲਈ ਖਾਸ ਪ੍ਰਬੰਧ ਕੀਤੇ ਜਾਣਗੇ ਅਤੇ ਖਾਣ ਪੀਣ ਲਈ ਵੱਖ-ਵੱਖ ਸਟਾਲਜ ਵੀ ਲੱਗਣਗੇ। ਪ੍ਰਬੰਧਕੀ ਟੀਮ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਪਰਿਵਾਰ ਸਮੇਤ ਮੇਲੇ ਵਿਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਗਈ ਹੈ।
ਆਸਟ੍ਰੇਲੀਆ ‘ਚ ਪੰਜਾਬੀ ਕੁੜੀ ਦਾ ਕਤਲ, ਕਬਰ 'ਚੋਂ ਮਿਲੀ ਲਾਸ਼
NEXT STORY