ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਮੰਗਲਵਾਰ ਨੂੰ ਉਦਾਸ ਮਾਹੌਲ ਵਿਚ ਸੰਸਦ ਦੇ ਸੈਸ਼ਨ ਦੀ ਸ਼ੁਰੂਆਤ ਕੀਤੀ। ਅਰਡਰਨ ਨੇ ਸ਼ੁਰੂਆਤ ਵਿਚ ਮੁਸਲਮਾਨਾਂ ਨੂੰ 'ਅੱਸਲਾਮ ਅਲੈਕੁਮ' ਕਹਿੰਦਿਆਂ ਸ਼ਾਂਤੀ ਦਾ ਸੰਦੇਸ਼ ਦਿੱਤਾ ਅਤੇ ਦੋਸ਼ ਦੀਆਂ ਦੋ ਮਸਜਿਦਾਂ ਵਿਚ ਅੰਨ੍ਹੇਵਾਹ ਗੋਲੀਬਾਰੀ ਕਰ ਕੇ 50 ਲੋਕਾਂ ਨੂੰ ਮਾਰਨ ਵਾਲੇ ਹਮਲਾਵਰ ਦਾ ਨਾਮ ਕਦੇ ਨਾ ਲੈਣ ਦਾ ਸੰਕਲਪ ਲਿਆ। ਅਰਡਰਨ ਨੇ ਦੁਖੀ ਲੋਕਾਂ ਨੂੰ ਕਿਹਾ,''ਹਮਲਾਵਰ ਦੇਸ਼ ਦੇ ਕਾਨੂੰਨ ਦਾ ਸਾਹਮਣਾ ਕਰੇਗਾ।''
ਇਸ ਦੇ ਨਾਲ ਹੀ ਅਰਡਰਨ ਨੇ ਵਾਅਦਾ ਕੀਤਾ ਕਿ ਹਮਲਾਵਰ ਦਾ ਨਾਮ ਬਿਲਕੁੱਲ ਨਹੀਂ ਲਿਆ ਜਾਵੇਗਾ ਤਾਂ ਜੋ ਉਸ ਨੂੰ ਕਿਸੇ ਤਰ੍ਹਾਂ ਦਾ ਪ੍ਰਚਾਰ ਨਾ ਮਿਲ ਸਕੇ। ਉਨ੍ਹਾਂ ਨੇ 28 ਸਾਲਾ ਹਮਲਾਵਰ ਦੇ ਬਾਰੇ ਵਿਚ ਕਿਹਾ,'' ਉਸ ਨੇ ਜੋ ਕੀਤਾ, ਉਸ ਦੇ ਕਈ ਉਦੇਸ਼ ਸਨ ਜਿਨ੍ਹਾਂ ਵਿਚ ਇਕ ਸੁਰਖੀਆਂ ਬਟੋਰਨਾ ਸੀ। ਇਸ ਲਈ ਤੁਸੀਂ ਕਦੇ ਵੀ ਮੇਰੇ ਮੂੰਹੋਂ ਉਸ ਦਾ ਨਾਮ ਨਹੀਂ ਸੁਣੋਗੇ। ਉਹ ਇਕ ਅੱਤਵਾਦੀ ਹੈ, ਅਪਰਾਧੀ ਹੈ, ਕੱਟੜਵਾਦੀ ਹੈ। ਪਰ ਹੁਣ ਉਸ ਦਾ ਕੋਈ ਨਾਮ ਨਹੀਂ ਹੋਵੇਗਾ।''
ਕਾਲੇ ਰੰਗ ਦਾ ਪਹਿਰਾਵਾ ਪਾਈ 38 ਸਾਲਾ ਅਰਡਰਨ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਵਿਚ ਕਿਹਾ,''ਅਲੈਕੁਲ ਸਲਾਮ ਵਾ ਰਹਿਮਤੁਲਾਹੀ ਵਾ ਬਰਕੁਤਹ। ਅੱਲਾਹ ਦੀ ਦੁਆ, ਸ਼ਾਂਤੀ ਅਤੇ ਦਇਆ ਤੁਹਾਡੇ ਸਾਰਿਆਂ 'ਤੇ ਬਣੀ ਰਹੇ।'' ਆਪਣੇ ਸੰਬੋਧਨ ਦੇ ਅਖੀਰ ਵਿਚ ਉਨ੍ਹਾਂ ਨੇ ਕਿਹਾ,''ਸ਼ੁੱਕਰਵਾਰ ਨੂੰ ਇਸ ਹਮਲੇ ਦਾ ਇਕ ਹਫਤਾ ਹੋ ਜਾਵੇਗਾ। ਇਸ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਲਈ ਇਕੱਠੇ ਹੋਣਗੇ। ਸਾਨੂੰ ਉਨ੍ਹਾਂ ਦਾ ਦਰਦ ਸਮਝਣਾ ਚਾਹੀਦਾ ਹੈ।'' ਹਮਲਿਆਂ ਵਿਚ ਮਾਰੇ ਗਏ ਲੋਕਾਂ ਦੀ ਪਛਾਣ ਅਤੇ ਉਨ੍ਹਾਂ ਦੇ ਫੌਰੇਂਸਿਕ ਦਸਤਾਵੇਜ਼ੀਕਰਨ ਦੀ ਪ੍ਰਕਿਰਿਆ ਵਿਚ ਸਮਾਂ ਲੱਗਣ ਕਾਰਨ ਹੁਣ ਤੱਕ ਮ੍ਰਿਤਕਾਂ ਨੂੰ ਦਫਨਾਇਆ ਨਹੀਂ ਜਾ ਸਕਿਆ। ਇਸਲਾਮਿਕ ਪਰੰਪਰਾ ਮੁਤਾਬਕ ਆਮ ਤੌਰ 'ਤੇ ਮੌਤ ਦੇ 24 ਘੰਟੇ ਦੇ ਅੰਦਰ ਹੀ ਲਾਸ਼ ਨੂੰ ਦਫਨਾ ਦਿੱਤਾ ਜਾਂਦਾ ਹੈ। ਮ੍ਰਿਤਕਾਂ ਦੇ ਪਰਿਵਾਰ ਵਾਲੇ ਉਨ੍ਹਾਂ ਦੀਆਂ ਆਖਰੀ ਰਸਮਾਂ ਪੂਰੀਆਂ ਕਰਨ ਲਈ ਇਕੱਠੇ ਹੋ ਰਹੇ ਹਨ। ਹਾਲਾਂਕਿ ਹਾਲੇ ਤੱਕ ਕੁਝ ਲਾਸ਼ਾਂ ਦੀ ਪਛਾਣ ਨਹੀਂ ਹੋ ਪਾਈ ਹੈ।
ਇਟਲੀ : 15ਵਾਂ ਸਰਬ ਸਾਂਝਾ ਕੌਮਾਂਤਰੀ ਸੰਮੇਲਨ ਕਰਵਾਇਆ
NEXT STORY