ਆਕਲੈਂਡ (ਹਰਮੀਕ ਸਿੰਘ): ਨਿਊਜੀਲੈਂਡ ਸਿੱਖ ਗੇਮਸ ਕਮੇਟੀ ਵੱਲੋਂ ਕੱਲ੍ਹ ਰੱਖੇ ਗਏ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਨਿਊਜੀਲੈਂਡ ਸਿੱਖ ਗੇਮਸ ਦੇ ਦੂਸਰੇ ਖੇਡ ਟੂਰਨਾਮੈਂਟ ਨੂੰ ਸਫਲ ਬਣਾਉਣ ‘ਚ ਸਹਾਈ ਰਹੇ ਸਾਰੇ ਸਪੌਰਸਰਜ, ਸਪੋਰਟਰਜ਼, ਸਪੌਰਟਸ ਅਤੇ ਕਲਚਰਲ ਕਲੱਬਾਂ, ਧਾਰਮਿਕ ਸੰਸਥਾਂਵਾਂ, ਪੁਲਸ ਅਧਿਕਾਰੀ, ਖੇਡ ਮੈਦਾਨ ਆਫਿਲਜ ਅਤੇ ਮੀਡੀਆਂ ਸਹਿਯੋਗੀਆਂ ਦਾ ਨਿਊਜੀਲੈਂਡ ਸਿੱਖ ਗੇਮਸ ਦੇ ਅਧਿਕਾਰਿਤ ਲੋਗੋ ਵਾਲੀਆਂ ਬਹੁਤ ਹੀ ਦਿਲਕਸ਼ ਟਰਾਫੀਆਂ ਨਾਲ ਵਿਸ਼ੇਸ਼ ਸਨਮਾਨ ਕੀਤੇ ਗਏ।
ਮੰਚ ਸੰਚਾਲਨ ਸ. ਨਵਤੇਜ ਰੰਧਾਵਾਂ , ਪਰਮਿੰਦਰ ਪਾਪਾਟੌਏ ਅਤੇ ਸ਼ਰਨ ਸਿੰਘ ਹੋਰਾਂ ਦੇ ਰਸਮੀ ਸ਼ੁਰੂਆਤ ਤੋਂ ਬਾਅਦ ਸਿੱਖ ਗੇਮਸ ਕਮੇਟੀ ਦੇ ਖਜਾਨਚੀ ਸ. ਗੁਰਵਿੰਦਰ ਸਿੰਘ ਔਲਖ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਿਆ ਅਤੇ ਨਾਲ ਹੀ ਕਮੇਟੀ ਵੱਲੋਂ ਸਭਨਾਂ ਦਾ ਉਹਨਾਂ ਦੇ ਯੋਗਦਾਨ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ। ਉਸ ਤੋਂ ਉਪਰੰਤ ਕਮੇਟੀ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿਚ ਕਮੇਟੀ ਵੱਲੋਂ ਪਿਛਲੇ ਦੋ ਸਾਲਾਂ ਵਿਚ ਕੀਤੇ ਗਏ ਵੱਖ ਵੱਖ ਸਮਾਜ ਭਲਾਈ ਦੇ ਕੰਮਾਂ 'ਤੇ ਚਾਨਣਾ ਪਾਇਆ ਗਿਆ। ਦਲਜੀਤ ਸਿੰਘ ਹੋਰਾਂ ਦੱਸਿਆ ਕਿ ਤੀਸਰੀਆਂ ਸਿੱਖ ਗੇਮਸ ਲਈ ਵੀ ਕਮੇਟੀ ਨੇ ਤਿਆਰੀ ਅਰੰਭ ਦਿੱਤੀ ਹੈ ਜੋ ਕਿ ਇਸੇ ਸਾਲ ਨਵੰਬਰ ਮਹੀਨੇ ‘ਚ ਬਰੂਸ ਪੁਲਮੈਨ ਪਾਰਕ, ਟਾਕਾਨੀਨੀ ਵਿਖੇ ਹੀ ਹੋਣਗੀਆਂ।
ਕਮੇਟੀ ਮੈਂਬਰ ਸ. ਤਾਰਾ ਸਿੰਘ ਬੈਂਸ ਜਿਥੇ ਆਪਣੇ ਚਰਚਿਤ ਮਖੌਲੀਆ ਅੰਦਾਜ ‘ਚ ਆਏ ਹੋਏ ਮਹਿਮਾਨਾਂ ਨਾਲ ਸੰਬੋਧਨ ਹੁੰਦੇ ਰਹੇ ਅਤੇ ਪੂਰੇ ਮਹੌਲ ਨੂੰ ਖੁਸ਼ਨੁਮਾਂ ਬਣਾਈ ਰੱਖਿਆ ਗਿਆ।ਉੱਥੇ ਹੀ ਕਮੇਟੀ ਦੇ ਬਾਕੀ ਮੈਂਬਰ ਜਿਨਾਂ ਵਿਚ ਸ. ਇੰਦਰਜੀਤ ਸਿੰਘ ਕਾਲਕਟ, ਸ. ਗੁਰਜਿੰਦਰ ਸਿੰਘ ਘੁਮਣ, ਕਮਲ ਬਸਿਆਲਾ, ਹਰਪ੍ਰੀਤ ਸਿੰਘ, ਰੌਬਿਨ ਅਟਵਾਲ, ਜੈਸੀ ਪਾਬਲਾ ਆਦਿ ਆਏ ਹੋਏ ਮਹਿਮਾਨਾਂ ਦੀ ਆਓੁ ਭਗਤ ਵਿਚ ਜੁਟੇ ਹੋਏ ਦਿਖੇ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਪਹਿਲੀਆਂ ਪੰਜਾਬੀ ਨੁੱਕੜ ਲਾਇਬ੍ਰੇਰੀਆਂ ਦੀ ਸਥਾਪਨਾ
ਪ੍ਰੋਗਰਾਮ ਦੌਰਾਨ ਜਿੱਥੇ ਪੰਜਾਬੀ ਹੈਰੀਟੇਜ ਡਾਂਸ ਅਕੈਡਮੀ ਅਤੇ ਨੱਚਦਾ ਪੰਜਾਬ ਦੀਆਂ ਟੀਮਾਂ ਵੱਲੋਂ ਕੀਤੀ ਗਈ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂਮਣ ਲਾਇਆ ਉਥੇ ਹੀ ਰਾਤ ਦਾ ਲਜੀਜ ਖਾਣਾ ਇੰਡੀਅਨ ਬਾਰ ਐਂਡ ਇਟਰੀ ਵੱਲੋਂ ਪਰੋਸਿਆ ਗਿਆ ਅਤੇ ਸਾਊਂਡ ਤੇ ਲਾਇਟਸ ਦਾ ਬੇਹਤਰੀਨ ਪ੍ਰਬੰਧ ਪਾਲ ਪ੍ਰੌਡਕਸ਼ਨਸ਼ ਵੱਲੋਂ ਕੀਤਾ ਗਿਆ।
ਆਸਟ੍ਰੇਲੀਆ 'ਚ ਪਹਿਲੀਆਂ ਪੰਜਾਬੀ ਨੁੱਕੜ ਲਾਇਬ੍ਰੇਰੀਆਂ ਦੀ ਸਥਾਪਨਾ
NEXT STORY