ਵੈਲਿੰਗਟਨ - ਨਿਊਜ਼ੀਲੈਂਡ ਦੇ ਕ੍ਰਾਇਸਟਚਰਚ 'ਚ ਮਸਜਿਦ 'ਤੇ ਹੋਏ ਹਮਲੇ 'ਚ ਮਾਰੀ ਗਈ ਮਹਿਲਾ ਦੇ ਪਤੀ ਨੇ ਆਖਿਆ ਕਿ ਬੰਦੂਕਧਾਰੀ ਦੇ ਪ੍ਰਤੀ ਸਾਡੇ ਦਿਲ 'ਚ ਕੋਈ ਨਫਰਤ ਨਹੀਂ ਹੈ। ਉਨ੍ਹਾਂ ਨੇ ਆਖਿਆ ਹੈ ਕਿ ਮੁਆਫ ਕਰਨਾ ਹੀ ਸਭ ਤੋਂ ਸਹੀ ਰਾਹ ਹੈ। ਫਰੀਦ ਅਹਿਮਦ (59) ਨੇ ਕਿਹਾ ਕਿ ਮੈਂ ਉਸ ਨੂੰ ਕਿਹਾ ਕਿ ਇਕ ਇਨਸਾਨ ਦੇ ਤੌਰ 'ਤੇ ਮੈਂ ਉਸ ਨੂੰ ਪਿਆਰ ਕਰਦਾ ਹਾਂ। ਫਰੀਦ ਨੇ ਕਿਹਾ ਕਿ ਉਸ ਨੇ ਜੋ ਕੀਤਾ ਮੈਂ ਉਸ ਨੂੰ ਸਹੀ ਨਹੀਂ ਠਹਿਰਾ ਸਕਦਾ। ਉਸ ਨੇ ਜੋ ਕੀਤਾ ਗਲਤ ਕੀਤਾ। ਫਰੀਦ ਤੋਂ ਇਹ ਪੁੱਛਣ 'ਤੇ ਕਿ ਕੀ ਉਹ 28 ਸਾਲਾ ਹਮਲਾਵਰ ਨੂੰ ਮੁਆਫ ਕਰਨਗੇ ਅਤੇ ਉਨ੍ਹਾਂ ਕਿਹਾ ਕਿ ਬਿਲਕੁਲ। ਮੁਆਫ ਕਰਨਾ, ਪਿਆਰ ਅਤੇ ਸਕਾਰਾਤਮਕਤਾ ਹੀ ਸਭ ਤੋਂ ਚੰਗਾ ਰਾਹ ਹੈ।
ਫਰੀਦ ਦੀ ਪਤਨੀ ਹੁਸਨਾ ਅਹਿਮਦ (44) ਨੂਰ ਮਸਜਿਦ 'ਤੇ ਹੋਏ ਹਮਲੇ 'ਚ ਹਮਲਾਵਰ ਦੀਆਂ ਗੋਲੀਆਂ ਦੀ ਸ਼ਿਕਾਰ ਹੋ ਗਈ ਸੀ। ਸ਼ੁੱਕਰਵਾਰ ਨੂੰ ਨਮਾਜ਼ ਪੱੜਣ ਗਏ 50 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ 'ਚੋਂ ਘਟੋਂ-ਘੱਟ 4 ਔਰਤਾਂ ਸਨ। ਜਦੋਂ ਗੋਲੀਬਾਰੀ ਸ਼ੁਰੂ ਹੋਈ, ਹੁਸਨਾ ਨੇ ਔਰਤਾਂ ਅਤੇ ਬੱਚਿਆਂ ਨੂੰ ਹਾਲ ਹੀ 'ਚ ਕਈ ਲੋਕਾਂ ਨੂੰ ਭਜਾਉਣ 'ਚ ਮਦਦ ਕੀਤੀ। ਫਰੀਦ ਨੇ ਦੱਸਿਆ ਕਿ ਉਹ ਚੀਕ ਰਹੀ ਸੀ, ਜਲਦੀ ਕਰੋ, ਇਧਰ ਆਓ ਅਤੇ ਉਨ੍ਹਾਂ ਨੇ ਕਈ ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਂ 'ਤੇ ਲੈ ਗਈ। ਫਰੀਦ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਮੈਨੂੰ ਬਚਾਉਣ ਲਈ ਆਈ, ਮੈਂ ਵ੍ਹੀਲ ਚੇਅਰ 'ਤੇ ਸੀ, ਜਦੋਂ ਉਹ ਮੇਰੇ ਕੋਲ ਆ ਰਹੀ ਸੀ ਉਦੋਂ ਦਰਵਾਜ਼ੇ 'ਤੇ ਉਸ ਨੂੰ ਗੋਲੀ ਲੱਗ ਗਈ। ਉਹ ਆਪਣੇ ਆਪ ਨੂੰ ਭੁਲਾ ਕੇ ਲੋਕਾਂ ਦੀ ਜਾਨ ਬਚਾਉਣ 'ਚ ਲੱਗੀ ਹੋਈ ਸੀ।
ਅਹਿਮਦ ਨੂੰ 1998 'ਚ ਇਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ ਸੀ ਕਿਉਂਕਿ ਡਰਾਈਵਰ ਨਸ਼ੇ 'ਚ ਸੀ। ਉਦੋਂ ਤੋਂ ਉਹ ਵ੍ਹੀਹਲ ਚੇਅਰ ਦੇ ਸਹਾਰੇ ਹੈ। ਅਹਿਮਦ ਪਹਿਲਾਂ ਕਸਾਈ ਦਾ ਕੰਮ ਕਰਦਾ ਸੀ, ਉਦੋਂ ਤੋਂ ਉਹ ਹੋਮਿਓਪੈਥਿਕ ਚੀਜ਼ਾਂ ਵੇਚਣ ਦਾ ਕੰਮ ਕਰਦਾ ਹੈ। ਜਦੋਂ ਅਹਿਮਦ ਮਸਜਿਦ ਤੋਂ ਬਾਹਰ ਨਿਕਲਿਆਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਨਹੀਂ ਦੇਖਿਆ। ਹੁਸਨਾ ਦੀ ਮੌਤ ਦੀ ਜਾਣਕਾਰੀ ਉਸ ਨੂੰ ਉਦੋਂ ਹੋਈ ਜਦੋਂ ਉਸ ਨੇ ਹੁਸਨਾ ਦੇ ਮ੍ਰਿਤਕ ਸਰੀਰ ਦੀਆਂ ਤਸਵੀਰਾਂ ਦੇਖੀਆਂ। ਐਤਵਾਰ ਨੂੰ ਅਹਿਮਦ ਨੇ ਹੁਸਨਾ ਦੀ ਲਾਸ਼ ਦੀ ਅਧਿਕਾਰਕ ਪਛਾਣ ਕੀਤੀ। ਜੇਕਰ ਉਨ੍ਹਾਂ ਨੂੰ ਹਮਲਾਵਰ ਨਾਲ ਬੈਠਕ ਦਾ ਮੌਕਾ ਮਿਲੇ ਤਾਂ ਉਹ ਕੀ ਕਰਨਗੇ, ਇਸ 'ਤੇ ਅਹਿਮਦ ਨੇ ਆਖਿਆ ਕਿ ਉਹ ਉਸ ਨੂੰ ਜ਼ਿੰਦਗੀ ਦੇ ਬਾਰੇ 'ਚ ਦੁਬਾਰਾ ਸੋਚਣ ਲਈ ਕਹਿਣਗੇ। ਅਹਿਮਦ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਉਹ ਆਪਣੇ ਅੰਦਰ ਸਕਾਰਾਤਮਕਤਾ ਨੂੰ ਦੇਖੇ, ਮੈਂ ਉਮੀਦ ਕਰਦਾ ਹਾਂ ਕਿ ਅਤੇ ਫਰਿਆਦ ਕਰਦਾ ਹਾਂ ਕਿ ਇਕ ਦਿਨ ਉਹ ਚੰਗਾ ਨਾਗਰਿਕ ਬਣੇ। ਮੈਨੂੰ ਉਸ ਤੋਂ ਕਿਸੇ ਵੀ ਤਰ੍ਹਾਂ ਦੀ ਨਫਰਤ ਨਹੀਂ ਹੈ।
ਇਟਲੀ 'ਚ ਸਿਆਸੀ ਤੂਫਾਨ ਲਿਆਉਣ ਵਾਲੀ ਮਾਡਲ ਦੀ ਮੌਤ, ਮਚਿਆ ਹੜਕੰਪ
NEXT STORY