ਵੈਲਿੰਗਟਨ (ਬਿਊਰੋ) ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਉੱਥੇ ਨਿਊਜ਼ੀਲੈਂਡ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ। ਵਾਇਰਸ ਦਾ ਨਵਾਂ ਵੇਰੀਐਂਟ ਓਮੀਕਰੋਨ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੇ ਵਿਚ ਮਹਾਮਾਰੀ ਕਾਰਨ ਦੇਸ਼ ਨੂੰ ਆਪਣਾ ਰਾਸ਼ਟਰੀ ਵਤਾਂਗੀ ਦਿਹਾੜਾ ਆਨਲਾਈਨ ਮਨਾਉਣਾ ਪੈ ਰਿਹਾ ਹੈ। ਇਸ ਮੌਕੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਐਤਵਾਰ ਨੂੰ ਨਿਊਜ਼ੀਲੈਂਡ ਦੇ ਲੋਕਾਂ ਨੂੰ ਕੋਵਿਡ-19 ਖ਼ਿਲਾਫ਼ ਆਪਣੀ ਲੜਾਈ ਵਿਚ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।
ਵਤਾਂਗੀ ਦਿਵਸ ਮਨਾਇਆ ਜਾ ਰਿਹਾ ਆਨਲਾਈਨ
ਦੇਸ਼ ਵਿਚ ਮਹਾਮਾਰੀ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਅੱਜ ਰਾਸ਼ਟਰੀ ਵਤਾਂਗੀ ਦਿਹਾੜਾ ਆਨਲਾਈਨ ਮਨਾਇਆ ਜਾ ਰਿਹਾ ਹੈ। ਓਮੀਕਰੋਨ ਵੇਰੀਐਂਟ ਦੇ ਪ੍ਰਸਾਰ ਨੇ ਦੇਸ਼ ਨੂੰ ਆਨਲਾਈਨ ਮੋੜ 'ਤੇ ਲਿਆ ਦਿੱਤਾ ਹੈ। ਪੀਐੱਮ ਅਰਡਰਨ ਨੇ ਮਹਾਮਾਰੀ ਦੇ ਇਸ ਸਮੇਂ ਲੋਕਾਂ ਨੂੰ ਟੀਕਾਕਰਨ ਕਰਾਉਣ ਦੀ ਅਪੀਲ ਕੀਤੀ। ਅਰਡਰਨ ਨੇ ਇਕ ਪੂਰਵ-ਰਿਕਾਡਿਡ ਭਾਸ਼ਣ ਵਿਚ ਕਿਹਾ ਕਿ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਆਪਣੇ ਭਾਈਚਾਰਿਆਂ ਨੂੰ ਵਿਗਿਆਨ ਅਤੇ ਮੈਡੀਕਲ ਦੁਆਰਾ ਦਿੱਤੇ ਗਏ ਸਾਰੇ ਉਪਕਰਨਾਂ ਜ਼ਰੀਏ ਬਚਾਉਣ ਲਈ ਸਭ ਕੁਝ ਕਰੀਏ। ਉਹਨਾਂ ਨੇ ਲੋਕਾਂ ਨੂੰ ਸੰਕਟ ਦੀ ਇਸ ਘੜੀ ਵਿਚ ਇਕੱਠੇ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਪਿਛਲੇ ਕੁਝ ਸਾਲਾਂ ਤੋਂ ਇਕਜੁੱਟਤਾ ਦਿਖਾਈ ਹੈ।ਅਜਿਹਾ ਕਰਨਾ ਆਸਾਨ ਨਹੀਂ ਰਿਹਾ ਪਰ ਅਸੀਂ ਇਕ-ਦੂਜੇ ਦੇ ਨਾਲ ਹਾਂ ਅਤੇ ਅੱਗੇ ਵੱਧਦੇ ਰਹਾਂਗੇ।
ਪੜ੍ਹੋ ਇਹ ਅਹਿਮ ਖ਼ਬਰ- ਸੁਨਕ ਨੇ ਡਾਉਨਿੰਗ ਸਟ੍ਰੀਟ 'ਚ ਹੋਈ ਦਾਅਵਤ 'ਚ ਸ਼ਾਮਲ ਹੋਣ ਦੀ ਗੱਲ ਕੀਤੀ ਸਵੀਕਾਰ
ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਨਿਊਜ਼ੀਲੈਂਡ ਨੇ ਐਤਵਾਰ ਨੂੰ ਕੋਵਿਡ-19 ਦੇ 208 ਨਵੇਂ ਕਮਿਊਨਿਟੀ ਮਾਮਲੇ ਦਰਜ ਕੀਤੇ ਹਨ। ਇਹਨਾਂ ਵਿਚੋਂ 128 ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ, 49 ਵਾਇਕਾਟੋ ਵਿਚ, 11 ਬੇਅ ਆਫ ਪਲੇਂਟੀ ਵਿਚ, ਸੱਤ ਨੌਰਥਲੈਂਡ ਵਿਚ, ਪੰਜ ਹਾਕਸ ਵਿਚ, ਤਿੰਨ-ਤਿੰਨ ਨੇਲਸਨ ਮਾਰਲਬੋਟੋ ਅਤੇ ਵੈਲਿੰਗਟਨ ਵਿਚ ਅਤੇ ਇਕ ਸਾਊਥ ਕੈਟਰਬਰੀ ਵਿਚ ਹੈ।
ਜਾਣੋ ਵੇਤਾਂਗੀ ਦਿਹਾੜੇ ਬਾਰੇ
ਨਿਊਜ਼ੀਲੈਂਡ ਵਿਚ ਦੈਨਿਕ ਜੀਵਨ ਅਤੇ ਸਮਾਜਿਕ ਰੀਤੀ-ਰਿਵਾਜ ਵਤਾਂਗੀ ਦਿਹਾੜਾ 6 ਫਰਵਰੀ, ਵਤਾਂਗੀ ਦੀ ਸੰਧੀ (1840) 'ਤੇ ਦਸਤਖ਼ਤ ਦੀ ਵਰ੍ਹੇਗੰਢ ਨੂੰ ਦੇਸ਼ ਦਾ ਰਾਸ਼ਟਰੀ ਦਿਹਾੜਾ ਮੰਨਿਆ ਜਾਂਦਾ ਹੈ। ਵੇਤਾਂਗੀ ਦਿਹਾੜੇ ਦਾ ਨਾਮ ਉੱਤਰੀ ਟਾਪੂ 'ਤੇ ਉਸ ਖੇਤਰ ਲਈ ਰੱਖਿਆ ਗਿਆ ਹੈ ਜਿੱਥੇ ਬ੍ਰਿਟਿਸ਼ ਕ੍ਰਾਉਨ ਦੇ ਪ੍ਰਤੀਨਿਧੀਆਂ ਅਤੇ 500 ਤੋਂ ਵੱਧ ਸਵਦੇਸ਼ੀ ਮਾਓਰੀ ਪ੍ਰਮੁੱਖਾਂ ਨੇ 1840 ਵਿਚ ਇਕ ਸੰਸਥਾਪਕ ਸੰਧੀ 'ਤੇ ਦਸਤਖ਼ਤ ਕੀਤੇ ਸਨ। ਮਾਓਰੀ ਜੋ ਨਿਊਜ਼ੀਲੈਂਡ ਦੀ ਆਬਾਦੀ ਦਾ ਲੱਗਭਗ 15 ਫੀਸਦੀ ਹਿੱਸਾ ਹੈ, ਨੂੰ ਉਹਨਾਂ ਦੇ ਜ਼ਿਆਦਾਤਰ ਹਿੱਸਿਆਂ ਤੋਂ ਬੇਦਖਲ ਕਰ ਦਿੱਤਾ ਗਿਆ ਸੀ।
ਰੀਨਤ ਸੰਧੂ ਹੁਣ ਨੀਦਰਲੈਂਜਡ ’ਚ ਬਤੌਰ ਰਾਜਦੂਤ ਦੇਵੇਗੀ ਸੇਵਾਵਾਂ
NEXT STORY