ਵੇਲਿੰਗਟਨ (ਜ.ਬ.) - ਪਿਛਲੇ 2-3 ਸਾਲ ਵਿਸ਼ਵ ਅਰਥ ਵਿਵਸਥਾ ਲਈ ਬਹੁਤੇ ਚੰਗੇ ਨਹੀਂ ਰਹੇ ਹਨ। ਕਈ ਵਾਰ ਅਮਰੀਕਾ ਸਮੇਤ ਹੋਰ ਵੱਡੇ ਦੇਸ਼ਾਂ 'ਚ ਮੰਦੀ ਦਾ ਡਰ ਪ੍ਰਗਟਾਇਆ ਗਿਆ ਸੀ। ਹਾਲਾਂਕਿ ਅਜਿਹਾ ਨਹੀਂ ਹੋਇਆ ਪਰ ਦੁਨੀਆ ਦਾ ਇਕ ਖੂਬਸੂਰਤ ਦੇਸ਼ ਡੇਢ ਸਾਲ 'ਚ ਦੂਜੀ ਵਾਰ ਮੰਦੀ ਦੀ ਲਪੇਟ 'ਚ ਆ ਗਿਆ ਹੈ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਅਸਲ 'ਚ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਅੰਕੜਿਆਂ ਦੇ ਨਵੀਨਤਮ ਦੌਰ 'ਚ 2023 ਦੀ ਆਖਰੀ ਤਿਮਾਹੀ ਵਿੱਚ ਨਿਊਜ਼ੀਲੈਂਡ ਦੀ ਅਰਥ ਵਿਵਸਥਾ 'ਚ ਗਿਰਾਵਟ ਦੀ ਪੁਸ਼ਟੀ ਕਰਨ ਤੋਂ ਬਾਅਦ, ਦੇਸ਼ 'ਚ 18 ਮਹੀਨਿਆਂ 'ਚ ਦੂਜੀ ਵਾਰ ਮੰਦੀ ਦਾ ਦੌਰ ਆ ਗਿਆ ਹੈ। ਨਿਊਜ਼ੀਲੈਂਡ ਦੀ ਸਰਕਾਰੀ ਅੰਕੜਾ ਏਜੰਸੀ ਸਟੈਟਸ ਐਨਜ਼ੈਡ ਨੇ ਐਲਾਨ ਕੀਤਾ ਹੈ ਕਿ ਦਸੰਬਰ ਤਿਮਾਹੀ ਵਿੱਚ ਦੇਸ਼ ਦੀ ਅਰਥਵਿਵਸਥਾ 'ਚ 0.1 ਫ਼ੀਸਦੀ ਅਤੇ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 0.7 ਫ਼ੀਸਦੀ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ
ਪਹਿਲਾਂ ਹੀ ਹੋ ਗਈ ਸੀ ਭਵਿੱਖਬਾਣੀ
ਹਾਲੀਆ ਗਿਰਾਵਟ ਸਤੰਬਰ ਤਿਮਾਹੀ 'ਚ 0.3 ਫ਼ੀਸਦੀ ਸੰਕੁਚਨ ਤੋਂ ਬਾਅਦ ਆਈ ਹੈ, ਜੋ ਮੰਦੀ ਦੀ ਤਕਨੀਕੀ ਪਰਿਭਾਸ਼ਾ ਨੂੰ ਪੂਰਾ ਕਰਦੀ ਹੈ। ਪਿਛਲੇ 18 ਮਹੀਨਿਆਂ 'ਚ ਨਿਊਜ਼ੀਲੈਂਡ ਦੀ ਇਹ ਦੂਜੀ ਮੰਦੀ ਹੈ। ਸਟੇਟਸ ਐੱਨਜੈੱਡ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਪਿਛਲੀ ਪੰਜ ਤਿਮਾਹੀਆਂ 'ਚੋਂ ਚਾਰ 'ਚ ਨਕਾਰਾਤਮਕ ਜੀ.ਡੀ.ਪੀ.ਅੰਕੜੇ ਦਿੱਤੇ ਗਏ ਸਨ ਅਤੇ ਇਸ ਦੀ ਸਾਲਾਨਾ ਵਿਕਾਸ ਦਰ ਸਿਰਫ਼ 0.6 ਫ਼ੀਸਦੀ ਸੀ। ਨਿਊਜ਼ੀਲੈਂਡ ਦੇ ਕੇਂਦਰੀ ਬੈਂਕ ਵਲੋਂ ਇੱਕ ਸਪਾਟ ਅੰਕੜੇ ਦੀ ਭਵਿੱਖਬਾਣੀ ਕਰਨ ਦੇ ਨਾਲ ਮੰਦੀ ਦੀ ਕਾਫ਼ੀ ਹਦ ਤਕ ਸੰਭਾਵਨਾ ਜਤਾਈ ਜਾ ਰਹੀ ਸੀ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚ 'ਰਾਮ ਮੰਦਰ ਰੱਥ ਯਾਤਰਾ' ਦਾ ਆਯੋਜਨ, 48 ਰਾਜਾਂ 'ਚ 851 ਮੰਦਰਾਂ ਦਾ ਕਰੇਗੀ ਦੌਰਾ
NEXT STORY