ਵੈਲਿੰਗਟਨ— ਨਿਊਜ਼ੀਲੈਂਡ 'ਚ ਕ੍ਰਾਈਸਟਚਰਚ ਮਸਜਿਦ 'ਚ ਹਮਲੇ 'ਚ 51 ਮੁਸਲਮਾਨਾਂ ਦੀ ਮੌਤ ਤੋਂ ਬਾਅਦ ਸਰਕਾਰ ਇਹ ਪੁਖਤਾ ਕਰਨ ਲਈ ਸ਼ੁੱਕਰਵਾਰ ਨੂੰ ਇਕ ਨਵਾਂ ਕਾਨੂੰਨ ਸਾਹਮਣੇ ਲੈ ਕੇ ਆਈ ਕਿ ਸਿਰਫ 'ਉਚਿਤ' ਲੋਕ ਹੀ ਹਥਿਆਰ ਰੱਖ ਸਕਣ।
ਪ੍ਰਧਾਨ ਮੰਤਰੀ ਜੈਸਿੰਦਾ ਆਰਡਨ ਨੇ ਮਾਰਚ 'ਚ ਹੋਈ ਗੋਲੀਬਾਰੀ ਤੋਂ ਤੁਰੰਤ ਬਾਅਦ ਫੌਜੀ ਆਟੋਮੈਟਿਕ ਰਾਇਫਲ 'ਤੇ ਰੋਕ ਲਗਾ ਦਿੱਤੀ ਸੀ ਪਰ ਇਹ ਵੀ ਕਿਹਾ ਗਿਆ ਸੀ ਕਿ ਕਾਲਾਬਜ਼ਾਰੀ ਨੂੰ ਨਿਸ਼ਾਨੇ 'ਤੇ ਲਿਆਉਣ ਲਈ ਹੋਰ ਪਾਬੰਦੀਆਂ ਦੀ ਲੋੜ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕ੍ਰਾਈਸਟਚਰਚ 'ਚ ਪੱਤਰਕਾਰਾਂ ਨੂੰ ਕਿਹਾ ਕਿ ਹਥਿਆਰ ਦੀ ਹੋਂਦ ਵਿਸ਼ੇਸ਼ ਅਧਿਕਾਰ ਹੈ ਨਾ ਕਿ ਅਧਿਕਾਰ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਸਾਨੂੰ ਉਹ ਸਾਰੇ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਅਸੀਂ ਪੁਖਤਾ ਕਰ ਸਕੀਏ ਕਿ ਸਿਰਫ ਕਾਨੂੰਨ ਦਾ ਪਾਲਣ ਕਰਨ ਵਾਲੇ ਲੋਕ ਹੀ ਹਥਿਆਰ ਦਾ ਲਾਈਸੈਂਸ ਲੈ ਸਕਣ ਤੇ ਇਨ੍ਹਾਂ ਦੀ ਵਰਤੋਂ ਕਰ ਸਕਣ।
ਨਵੇਂ ਕਾਨੂੰਨ ਦੇ ਤਹਿਤ ਇਕ ਰਜਿਸਟਰ ਬਣਾਇਆ ਜਾਵੇਗਾ ਤਾਂ ਕਿ ਦੇਸ਼ 'ਚ ਕਾਨੂੰਨੀ ਰੂਪ ਨਾਲ ਲਏ ਗਏ ਹਥਿਆਰ ਦੇ ਮਾਲਕ 'ਤੇ ਨਜ਼ਰ ਰੱਖੀ ਜਾ ਸਕੇ। ਬਿਨਾਂ ਲਾਈਸੈਂਸ ਵਾਲੇ ਵਿਅਕਤੀ ਨੂੰ ਹਥਿਆਰ ਪ੍ਰਦਾਨ ਕਰਨ ਕਰਨ 'ਤੇ ਤਿੰਨ ਮਹੀਨੇ ਦੀ ਬਜਾਏ ਦੋ ਸਾਲ ਦੀ ਕੈਦ ਹੋਵੇਗੀ।
ਅਮਰੀਕਾ ਅੱਤਵਾਦ ਵਿਰੋਧੀ ਮੁਹਿੰਮ ਲਈ ਪਾਕਿ 'ਤੇ ਹਵਾਈ ਅੱਡੇ ਦੇਣ ਦਾ ਬਣਾਵੇ ਦਬਾਅ
NEXT STORY