ਤਾਈਪੇ (ਭਾਸ਼ਾ): ਨਿਕਾਰਾਗੁਆ ਨੇ ਤਾਇਵਾਨ ਨਾਲ ਕੂਟਨੀਤਕ ਸਬੰਧਾਂ ਨੂੰ ਖ਼ਤਮ ਕਰਦੇ ਹੋਏ ਕਿਹਾ ਹੈ ਕਿ ਉਹ ਅਧਿਕਾਰਤ ਤੌਰ 'ਤੇ ਸਿਰਫ਼ ਚੀਨ ਨੂੰ ਹੀ ਮਾਨਤਾ ਦੇਵੇਗਾ। ਚੀਨ ਸਵੈ-ਸ਼ਾਸਤ ਤਾਇਵਾਨ 'ਤੇ ਆਪਣਾ ਦਾਅਵਾ ਕਰਦਾ ਹੈ। ਨਿਕਾਰਾਗੁਆ ਸਰਕਾਰ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸਿਰਫ਼ ਇੱਕ ਚੀਨ ਹੈ। ਪੀਪਲਜ਼ ਰੀਪਬਲਿਕ ਆਫ ਚਾਈਨਾ ਇਕਲੌਤੀ ਵੈਧ ਸਰਕਾਰ ਹੈ ਜੋ ਚੀਨ ਦੇ ਸਾਰੇ ਖੇਤਰ ਦੀ ਨੁਮਾਇੰਦਗੀ ਕਰਦੀ ਹੈ ਅਤੇ ਤਾਇਵਾਨ ਚੀਨੀ ਖੇਤਰ ਦਾ ਇੱਕ ਅਟੁੱਟ ਹਿੱਸਾ ਹੈ, ਇਸ ਲਈ ਨਿਕਾਰਾਗੁਆ ਅੱਜ ਤੋਂ ਤਾਇਵਾਨ ਨਾਲ ਕੂਟਨੀਤਕ ਸਬੰਧ ਤੋੜਦਾ ਹੈ ਅਤੇ ਸਾਰੇ ਅਧਿਕਾਰਤ ਸੰਪਰਕ ਜਾਂ ਸਬੰਧਾਂ ਨੂੰ ਖ਼ਤਮ ਕਰਦਾ ਹੈ।
ਤਾਇਵਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਬਿਆਨ 'ਤੇ "ਦੁੱਖ" ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਤੁਰੰਤ ਆਪਣੇ ਡਿਪਲੋਮੈਟਿਕ ਸਟਾਫ ਨੂੰ ਵਾਪਸ ਬੁਲਾ ਲਵੇਗਾ। ਨਿਕਾਰਾਗੁਆ ਦੇ ਇਸ ਕਦਮ ਨਾਲ ਤਾਇਵਾਨ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦੇਣ ਵਾਲੇ ਦੁਨੀਆ ਦੇ ਸਿਰਫ 14 ਦੇਸ਼ ਬਚੇ ਹਨ। ਚੀਨ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦੇਸ਼ਾਂ ਦੀ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਸਵੈ-ਸ਼ਾਸਨ, ਲੋਕਤੰਤਰੀ ਤਾਇਵਾਨ ਨੂੰ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਵਜੋਂ ਮਾਨਤਾ ਦਿੰਦੇ ਹਨ। ਚੀਨ ਗਲੋਬਲ ਫੋਰਮ ਜਾਂ ਕੂਟਨੀਤੀ ਵਿੱਚ ਤਾਇਵਾਨ ਦੀ ਨੁਮਾਇੰਦਗੀ ਕਰਨ ਦੇ ਖ਼ਿਲਾਫ਼ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਮਹਿੰਗਾਈ 'ਚ ਵਾਧੇ ਦੀ ਸੰਭਾਵਨਾ, 2022 'ਚ ਭੋਜਨ ਲਈ ਲੋਕਾਂ ਨੂੰ ਕਰਨਾ ਹੋਵੇਗਾ ਜ਼ਿਆਦਾ ਭੁਗਤਾਨ
ਚੀਨ ਦੇ ਸਰਕਾਰੀ ਪ੍ਰਸਾਰਕ ਸੀਸੀਟੀਵੀ ਮੁਤਾਬਕ ਨਿਕਾਰਾਗੁਆ ਸਰਕਾਰ ਨੇ ਸ਼ੁੱਕਰਵਾਰ ਨੂੰ ਤਿਆਨਜਿਨ ਵਿੱਚ ਚੀਨ ਨਾਲ ਕੂਟਨੀਤਕ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਲਈ ਇੱਕ ਅਧਿਕਾਰਤ ਬਿਆਨ 'ਤੇ ਹਸਤਾਖਰ ਕੀਤੇ। ਸਮਝੌਤੇ ਦੇ ਤਹਿਤ ਨਿਕਾਰਾਗੁਆ ਨੇ ਤਾਇਵਾਨ ਨਾਲ ਹੋਰ ਕੋਈ ਅਧਿਕਾਰਤ ਸੰਪਰਕ ਨਾ ਕਰਨ ਦਾ ਵਾਅਦਾ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਸਹੀ ਚੋਣ ਹੈ, ਜੋ ਗਲੋਬਲ ਰੁਝਾਨ ਦੇ ਮੁਤਾਬਕ ਹੈ ਅਤੇ ਇਸ ਨੂੰ ਲੋਕਾਂ ਦਾ ਸਮਰਥਨ ਹਾਸਲ ਹੈ। ਚੀਨ ਇਸ ਫ਼ੈਸਲੇ ਦੀ ਬਹੁਤ ਸ਼ਲਾਘਾ ਕਰਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਨਿਕਾਰਾਗੁਆ ਦੇ ਵਿਦੇਸ਼ ਮੰਤਰੀ ਡੇਨਿਸ ਮੋਨਕਾਡਾ ਕੋਲਿੰਡਰੈਸ ਦੇ ਬਿਆਨ ਨੂੰ ਪੜ੍ਹਦੇ ਹੋਏ ਆਪਣੇ ਨਿੱਜੀ ਵੇਈਬੋ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ ਕਿਅਸੀਂ ਇਕ ਹੋਰ ਲੜਾਈ ਜਿੱਤ ਲਈ ਹੈ।
ਝਾਓ ਨੇ ਇਸ ਤਬਦੀਲੀ ਨੂੰ 'ਇਕ ਅਣਥੱਕ ਕੋਸ਼ਿਸ਼' ਦਾ ਹਿੱਸਾ ਦੱਸਿਆ। ਨਿਕਾਰਾਗੁਆ ਨੇ 1990 ਦੇ ਦਹਾਕੇ ਵਿੱਚ ਤਾਇਵਾਨ ਨਾਲ ਕੂਟਨੀਤਕ ਸਬੰਧ ਸਥਾਪਿਤ ਕੀਤੇ ਸਨ, ਜਦੋਂ ਰਾਸ਼ਟਰਪਤੀ ਵਾਇਲੇਟ ਚਾਮੋਰੋ ਨੇ ਚੋਣਾਂ ਵਿੱਚ ਡੈਨੀਅਲ ਓਰਟੇਗਾ ਨੂੰ ਹਰਾ ਕੇ ਸੱਤਾ ਸੰਭਾਲੀ। ਓਰਟੇਗਾ ਨੇ 2007 ਵਿੱਚ ਸੱਤਾ ਵਿੱਚ ਵਾਪਸੀ ਤੋਂ ਬਾਅਦ ਲਗਾਤਾਰ ਚੌਥੀ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਜਾਣ ਤੱਕ ਤਾਈਪੇ ਨਾਲ ਨਜ਼ਦੀਕੀ ਸਬੰਧ ਬਣਾਏ ਰੱਖੇ ਸਨ। ਤਾਇਵਾਨ ਦੇ ਵਿਦੇਸ਼ ਮੰਤਰਾਲੇ ਨੇ ਟਵਿੱਟਰ 'ਤੇ ਲਿਖਿਆ ਕਿ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਅਤੇ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਵਾਲੇ ਸਫਲ ਸਹਿਯੋਗ ਨੂੰ ਓਰਟੇਗਾ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਨਜ਼ਰਅੰਦਾਜ਼ ਕੀਤਾ ਗਿਆ ਹੈ। ਤਾਇਵਾਨ ਦ੍ਰਿੜ੍ਹ ਹੈ ਅਤੇ ਵਿਸ਼ਵ ਵਿੱਚ ਇੱਕ ਕਲਿਆਣਕਾਰੀ ਸ਼ਕਤੀ ਵਜੋਂ ਬਣਿਆ ਰਹੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਨੇ ਬ੍ਰਿਟੇਨ, ਕੈਨੇਡਾ ਦੇ ਓਲੰਪਿਕ ਬਾਈਕਾਟ ਦੇ ਫ਼ੈਸਲੇ ਨੂੰ ‘ਤਮਾਸ਼ਾ’ ਕਹਿ ਕੇ ਕੀਤਾ ਰੱਦ
NEXT STORY