ਵਾਸ਼ਿੰਗਟਨ - ਬੂਟ ਅਤੇ ਸਪੋਰਟਸ ਦਾ ਸਮਾਨ ਬਣਾਉਣ ਵਾਲਾ ਅੰਤਰਰਾਸ਼ਟਰੀ ਬ੍ਰਾਂਡ 'ਨਾਇਕੀ' ਨੇ ਬਰੂਕਲਿਨ ਦੇ ਆਰਟ ਕਲੇਕਟਿਵ MSCHF ਖਿਲਾਫ 'ਸ਼ੈਤਾਨੀ ਬੂਟਾਂ' ਦਾ ਵਿਵਾਦਤ ਮੁਕੱਦਮਾ ਜਿੱਤ ਲਿਆ ਹੈ। ਇਨ੍ਹਾਂ ਬੂਟਾਂ ਦੇ ਸੋਲ ਵਿਚ ਇਨਸਾਨ ਦੇ ਖੂਨ ਦੀ ਬੂੰਦ ਦੀ ਵਰਤੋਂ ਕੀਤੀ ਗਈ ਸੀ। ਲਲਿਤਾ ਕਲਾ ਲਈ ਕੰਮ ਕਰਨ ਵਾਲੀ ਇਕ ਆਰਟ ਕਲੇਕਟਿਵ MSCHF ਨੇ ਰੈਪਰ ਲਿਲ ਨੈਸ ਐਕਸ ਨਾਲ ਮਿਲ ਕੇ ਇਸ ਬੂਟ ਨੂੰ ਡਿਜ਼ਾਈਨ ਕੀਤਾ ਸੀ। 1,018 ਡਾਲਰ (ਲਗਭਗ 75 ਹਜ਼ਾਰ ਰੁਪਏ) ਦੀ ਕੀਮਤ ਵਾਲੇ ਇਹ ਬੂਟ ਅਸਲ ਵਿਚ ਨਾਇਕੀ ਏਅਰ ਮੈਕਸ 97ਐੱਸ. ਦਾ ਮਾਡੀਫਾਈਡ ਵਰਜਨ ਸੀ। ਇਸ ਵਿਚ ਈਸਾਈਆਂ ਦੇ ਪਵਿੱਤਰ ਚਿੰਨ੍ਹ ਪੈਂਟਗ੍ਰਾਮ ਅਤੇ ਕ੍ਰਾਸ ਦੀ ਵੀ ਵਰਤੋਂ ਕੀਤੀ ਗਈ ਸੀ। ਦੱਸ ਦਈਏ ਕਿ ਇਸ ਤਰ੍ਹਾਂ ਦੇ ਕੁੱਲ 666 ਬੂਟ ਤਿਆਰ ਕੀਤੇ ਗਏ ਸਨ, ਜਿਹੜੇ ਕਿ ਸਭ ਵਿੱਕ ਚੁੱਕੇ ਹਨ।
ਇਹ ਵੀ ਪੜੋ - ਬ੍ਰਾਜ਼ੀਲ ਕੋਰੋਨਾ : ਦੇਹਾਂ ਦਫਨਾਉਣ ਨੂੰ ਘੱਟ ਪਈ ਥਾਂ, ਕਬਰਾਂ 'ਚੋਂ ਪੁਰਾਣੇ ਕੰਕਾਲਾਂ ਨੂੰ ਕੱਢ ਬਣਾ ਰਹੇ ਥਾਂ
ਇਸ ਕਾਰਣ ਨਾਇਕੀ ਨੇ ਦਾਇਰ ਕੀਤਾ ਮੁਕੱਦਮਾ
ਨਾਇਕੀ ਨੇ ਇਸ ਨੂੰ ਆਪਣੇ ਟ੍ਰੇਡਮਾਰਕ ਦਾ ਉਲੰਘਣ ਦੱਸਦੇ ਹੋਏ ਨਿਊਯਾਰਕ ਦੀ ਫੈਡਰਲ ਕੋਰਟ ਵਿਚ ਮੁਕੱਦਮਾ ਦਾਇਰ ਕੀਤਾ ਸੀ ਅਤੇ MSCHF ਨੂੰ ਇਹ ਬੂਟ ਵੇਚਣ ਅਤੇ ਉਸ ਦੇ ਲੋਗੋ 'ਸਵੂਸ਼' ਦੀ ਵਰਤੋਂ ਕਰਨ ਤੋਂ ਰੋਕਣ ਦੀ ਮੰਗ ਕੀਤੀ ਸੀ। ਸਪੋਰਟਸ ਬੂਟ ਬਣਾਉਣ ਵਾਲੀ ਕੰਪਨੀ ਨਾਇਕੀ ਨੇ ਆਪਣੇ ਮੁਕੱਦਮੇ ਵਿਚ ਕਿਹਾ ਕਿ MSCHF ਅਤੇ ਉਸ ਦੇ ਅਣਅਧਿਕਾਰਤ ਸ਼ੈਤਾਨੀ ਬੂਟ MSCHF ਦੇ ਉਤਪਾਦਾਂ ਅਤੇ ਨਾਇਕੀ ਨੂੰ ਲੈ ਕੇ ਭਰਮ ਅਤੇ ਗਲਤਫਹਿਮੀ ਦੀ ਸਥਿਤੀ ਪੈਦਾ ਕਰ ਸਕਦੇ ਹਨ। ਉਥੇ MSCHFਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ 666 ਜੋੜੇ ਬੂਟ ਕੋਈ ਆਮ ਬੂਟ ਨਹੀਂ ਹਨ ਬਲਕਿ ਇਹ ਨਿੱਜੀ ਰੂਪ ਨਾਲ ਬਣਾਈ ਗਈ ਇਕ ਆਰਟ ਹੈ ਜਿਸ ਕਾਰਣ ਇਸ ਨੂੰ ਸਹਿਜਣ ਵਾਲਿਆਂ ਨੂੰ 1,018 ਡਾਲਰ ਵਿਚ ਵੇਚੀ ਗਈ ਸੀ।
ਇਹ ਵੀ ਪੜੋ - ਇਟਲੀ 'ਚ 100 ਫੁੱਟ ਦੇ ਟਾਵਰਾਂ 'ਤੇ ਡਿਨਰ ਕਰਨ ਸਕਣਗੇ ਸੈਲਾਨੀ, ਆਉਣ-ਜਾਣ ਲਈ ਡ੍ਰੋਨਾਂ ਦੀ ਹੋਵੇਗੀ ਵਰਤੋਂ
ਨਾਇਕੀ ਦਾ ਪੱਖ ਲੈਂਦੇ ਹੋਏ ਫੈਡਰਲ ਜੱਜ ਨੇ ਵੀਰਵਾਰ ਇਸ 'ਤੇ ਰੋਕ ਲਾਉਣ ਦਾ ਅਸਥਾਈ ਹੁਕਮ ਜਾਰੀ ਕਰ ਦਿੱਤਾ। ਇਸ ਹੁਕਮ ਦਾ ਕੀ ਅਸਰ ਹੋਵੇਗਾ ਇਹ ਬਿਲਕੁਲ ਸਾਫ ਨਹੀਂ ਹੈ ਕਿਉਂਕਿ MSCHF ਇਹ ਸੰਕੇਤ ਦੇ ਚੁੱਕੀ ਹੈ ਉਸ ਦੇ ਇਸ ਤਰ੍ਹਾਂ ਦੇ ਬੂਟ ਹੋਰ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ। ਇਸ ਬੂਟ 'ਤੇ 'ਲਿਊਕ10-18' ਵੀ ਲਿਖਿਆ ਹੋਇਆ ਹੈ ਜਿਹੜਾ ਕਿ ਬਾਈਬਲ ਦੀ ਇਕ ਆਯਤ ਹੈ। ਹਰ ਬੂਟ ਵਿਚ ਨਾਇਕੀ ਦਾ ਸਾਈਨ ਵੀ ਹੈ। ਇਨ੍ਹਾਂ ਕਾਲੇ-ਲਾਲ ਬੂਟਾਂ ਵਿਚ ਇਨਸਾਨੀ ਖੂਨ ਦੀ ਬੂੰਦ ਦੀ ਵੀ ਵਰਤੋਂ ਕੀਤੀ ਗਈ ਹੈ ਜਿਹੜਾ ਕਿ MSCHF ਆਰਟ ਕਲੈਕਟਿਵ ਦੇ ਮੈਂਬਰਾਂ ਨੇ ਡੋਨੇਟ ਕੀਤਾ ਸੀ।
ਇਹ ਵੀ ਪੜੋ - ਔਰਤਾਂ ਨੂੰ ਮਰਦਾਂ ਦੀ ਬਰਾਬਰੀ ਕਰਨ 'ਚ ਲੱਗਣਗੇ 135 ਸਾਲ, ਭਾਰਤ 'ਚ ਹਾਲਾਤ ਰਵਾਂਡਾ ਤੋਂ ਵੀ ਖਰਾਬ
ਵਿਵਾਦ ਕਿਥੋਂ ਸ਼ੁਰੂ ਹੋਇਆ
ਨਿਊਯਾਰਕ ਦੇ ਈਸਟਰਨ ਡਿਸਟ੍ਰਿਕਟ ਦੇ ਯੂ. ਐੱਸ. ਡਿਸਟ੍ਰਿਕਟ ਕੋਰਟ ਵਿਚ ਕੇਸ ਦਾਇਰ ਕਰਦੇ ਹੋਏ ਨਾਇਕੀ ਨੇ ਕਿਹਾ ਸੀ ਕਿ ਉਸ ਨੇ ਸ਼ੈਤਾਨੀ ਬੂਟਾਂ ਨੂੰ ਖਾਸ ਤੌਰ 'ਤੇ ਬਣਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਸੀ। ਨਾਇਕੀ ਨੇ ਕਿਹਾ ਕਿ ਬਾਜ਼ਾਰ ਵਿਚ ਭਰਮ ਅਤ ਬਦਨਾਮ ਕਰਨ ਦੇ ਬਹੁਤ ਸਬੂਤ ਮੌਜੂਦ ਹਨ। MSCHF ਨੇ ਸ਼ੈਤਾਨੀ ਬੂਟਾਂ ਕਾਰਣ ਨਾਇਕੀ ਦੇ ਬਾਈਕਾਟ ਦੀ ਮੰਗ ਕੀਤੀ ਜਾ ਰਹੀ ਹੈ। ਇਹ ਗਲਤਫਹਿਮੀ ਹੋ ਗਈ ਹੈ ਕਿ ਨਾਇਕੀ ਨੇ ਇਸ ਉਤਪਾਦ ਨੂੰ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ। ਮੁਕੱਦਮੇ ਦੌਰਾਨ ਬੂਟਾਂ ਦੀ ਜਾਣਕਾਰੀ ਦੇਣ ਵਾਲੇ ਮਸ਼ਹੂਰ ਟਵਿੱਟਰ ਹੈਂਡਲ @Saint ਦੇ ਸ਼ੁੱਕਰਵਾਰ ਕੀਤੇ ਗਏ ਟਵੀਟ ਦਾ ਹਵਾਲਾ ਦਿੱਤਾ ਗਿਆ, ਜਿਸ ਵਿਚ ਇਨ੍ਹਾਂ ਬੂਟਾਂ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਅਮਰੀਕਾ ਵਿਚ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਇਸ 'ਤੇ ਬਹਿਸ ਛਿੜ ਗਈ।
ਇਹ ਵੀ ਪੜੋ - ਜ਼ਮੀਨ ਅੰਦਰ ਤਬੂਤ 'ਚ 50 ਘੰਟੇ ਤੱਕ ਜਿਉਂਦਾ ਦਫਨ ਰਿਹਾ ਇਹ YouTuber, ਵੀਡੀਓ ਵਾਇਰਲ
ਸਾਊਥ ਡਕੋਟਾ ਦੀ ਕੰਜ਼ਰਵੇਟਿਵ ਗਵਰਨਰ ਕ੍ਰਿਸਟੀ ਨੋਮ ਸਣੇ ਕਈ ਲੋਕਾਂ ਨੇ ਇਸ ਵਿਵਾਦਤ ਬੂਟਾਂ 'ਤੇ ਇਤਰਾਜ਼ ਜਤਾਇਆ ਅਤੇ ਲਿਲ ਨੇਲ ਐਕਸ ਅਤੇ () ਦੀ ਆਲੋਚਨਾ ਕੀਤੀ। ਇਸ ਤੋਂ ਬਾਅਦ ਲਿਲ ਨੇਸ ਨੇ ਗਵਰਨਰ ਅਤੇ ਕਈ ਅਲੋਚਕਾਂ 'ਤੇ ਟਵਿੱਟਰ 'ਤੇ ਜਵਾਬ ਦਿੰਦੇ ਹੋਏ ਨਾਇਕੀ ਦੇ ਮੁਕੱਦਮੇ 'ਤੇ ਕਈ ਮੀਮਸ ਟਵੀਟ ਕੀਤੇ। ਟੈਨੇਸੀ ਵਿਚ ਰਹਿਣ ਵਾਲੇ ਜਾਜ਼ੇਫ ਰੇਸ਼ ਨੇ ਇਨ੍ਹਾਂ ਬੂਟਾਂ ਨੂੰ ਖਰੀਦਣ ਲਈ 1080 ਡਾਲਰ ਖਰਚ ਕੀਤੇ ਸਨ ਅਤੇ ਹੁਣ ਉਸ ਨੂੰ ਡਰ ਹੈ ਕਿ ਇਸ ਵਿਵਾਦ ਕਾਰਣ ਉਸ ਦੇ ਪੈਸੇ ਡੁੱਬ ਜਾਣਗੇ। ਰੇਸ਼ ਨੇ ਅੱਗੇ ਆਖਿਆ ਕਿ ਆਮ ਤਰੀਕੇ ਨਾਲ ਦੇਖਿਆ ਜਾਵੇ ਤਾਂ ਨਾਇਕੀ ਦਾ ਇਹ ਮੁਕੱਦਮਾ ਅਤੇ ਉਨ੍ਹਾਂ ਦੀ ਦਖਲਅੰਦਾਜ਼ੀ ਬੇਤੁਕੀ ਹੈ ਕਿਉਂਕਿ ਇਸ ਨਾਲ ਮੇਰੇ ਜਿਹੇ ਆਮ ਲੋਕਾਂ ਨੂੰ ਕਿੰਨਾ ਨੁਕਸਾਨ ਹੋਵੇਗਾ ਜੋ ਇਨ੍ਹਾਂ ਜਿਹੀਆਂ ਚੀਜ਼ਾਂ ਨੂੰ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਕਾਨੂੰਨੀ ਤਰੀਕੇ ਨਾਲ ਦੁਬਾਰਾ ਵੇਚਦੇ ਹਨ।
ਇਹ ਵੀ ਪੜੋ - ਪੇਰੂ 'ਚ ਕਿਸਾਨਾਂ ਨੂੰ ਮਿਲੀ 'ਮੱਕੜੀ-ਦੇਵਤਾ' ਦੀ 3200 ਸਾਲ ਪੁਰਾਣੀ ਪੇਟਿੰਗ
ਮੰਗਲ 'ਤੇ ਆਏ ਦੋ ਵੱਡੇ ਭੂਚਾਲ, ਨਾਸਾ ਦੇ ਇਨਸਾਈਟ ਲੈਂਡਰ ਨੇ ਹੁਣ ਤੱਕ 500 ਤੋਂ ਵਧੇਰੇ ਝਟਕੇ ਕੀਤੇ ਰਿਕਾਰਡ
NEXT STORY