ਬ੍ਰਾਜ਼ੀਲੀਆ - ਦੁਨੀਆ ਭਰ ਵਿਚ 28 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਿਆ ਕੋਰੋਨਾ ਬ੍ਰਾਜ਼ੀਲ ਵਿਚ ਕਹਿਰ ਮਚਾ ਰਿਹਾ ਹੈ। ਹਾਲਤ ਇਹ ਹੈ ਕਿ ਕਬਰਸਤਾਨਾਂ ਵਿਚ ਦੇਹਾਂ ਦਫਨਾਉਣ ਲਈ ਥਾਂ ਘੱਟ ਪੈ ਗਈ ਹੈ। ਹੁਣ ਪੁਰਾਣੀਆਂ ਕਬਰਾਂ ਵਿਚੋਂ ਕੰਕਾਲ ਕੱਢ ਕੇ ਥਾਵਾਂ ਬਣਾਈਆਂ ਜਾ ਰਹੀਆਂ ਹਨ। ਇਕ ਕਬਰਸਤਾਨ ਵਿਚੋਂ ਹਜ਼ਾਰ ਕਬਰਾਂ ਤੋਂ ਕੰਕਾਲਾਂ ਨੂੰ ਕੱਢਿਆ ਗਿਆ ਹੈ।
ਇਹ ਵੀ ਪੜੋ - ਇਟਲੀ 'ਚ 100 ਫੁੱਟ ਦੇ ਟਾਵਰਾਂ 'ਤੇ ਡਿਨਰ ਕਰਨ ਸਕਣਗੇ ਸੈਲਾਨੀ, ਆਉਣ-ਜਾਣ ਲਈ ਡ੍ਰੋਨਾਂ ਦੀ ਹੋਵੇਗੀ ਵਰਤੋਂ
ਦੱਖਣੀ ਅਮਰੀਕੀ ਦੇਸ਼ ਵਿਚ ਕੋਰੋਨਾ ਕਾਰਣ ਮੌਤ ਦਰ ਕਾਫੀ ਵਧ ਹੈ ਅਤੇ ਹੁਣ ਤੱਕ ਇਥੇ 3 ਲੱਖ 25 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਵਿਚ ਸ਼ਾਮਲ ਸਾਓ ਪਾਲੋ ਦੇ ਨਵੇਂ ਕਾਸ਼ੋਇਰਿੰਨ੍ਹਾ ਸੀਮੇਟ੍ਰੀ ਦੀਆਂ ਤਸਵੀਰਾਂ ਭਾਵੁਕ ਕਰਨ ਵਾਲੀਆਂ ਹਨ, ਜਿਥੇ ਕਰਮਚਾਰੀ ਪੁਰਾਣੇ ਕੰਕਾਲਾਂ ਨੂੰ ਕੱਢ ਕੇ ਦੇਹਾਂ ਲਈ ਥਾਵਾਂ ਬਣਾਈਆਂ ਜਾ ਰਹੀਆਂ ਹਨ।
ਇਹ ਵੀ ਪੜੋ - ਔਰਤਾਂ ਨੂੰ ਮਰਦਾਂ ਦੀ ਬਰਾਬਰੀ ਕਰਨ 'ਚ ਲੱਗਣਗੇ 135 ਸਾਲ, ਭਾਰਤ 'ਚ ਹਾਲਾਤ ਰਵਾਂਡਾ ਤੋਂ ਵੀ ਖਰਾਬ
ਸਾਲਾਂ ਪਹਿਲਾਂ ਦਫਨਾਏ ਕਬਰਾਂ ਦੇ ਉਪਰੀ ਹਿੱਸੇ ਨੂੰ ਪੁੱਟ ਕੇ ਕੰਕਾਲਾਂ ਨੂੰ ਕੱਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਸੇ ਦੂਜੀਆਂ ਥਾਵਾਂ 'ਤੇ ਗਲਾਉਣ ਲਈ ਪੈਕ ਕਰ ਲਿਆ ਜਾਂਦਾ ਹੈ। ਇਸ ਸ਼ਹਿਰ ਵਿਚ ਸਥਿਤ ਬ੍ਰਾਜ਼ੀਲ ਦੇ ਸਭ ਤੋਂ ਵੱਡੇ ਕਬਰਸਤਾਨ ਵਿਲਾ ਫੋਰਮੋਸਾ ਸੀਮੇਟ੍ਰੀ ਵਿਚ ਕਰਮਚਾਰੀ ਮਾਸਕ ਅਤੇ ਪੀ. ਪੀ. ਆਈ. ਕਿੱਟ ਪਾ ਕੇ ਰਾਤ-ਰਾਤ ਤੱਕ ਕਬਰਾਂ ਨੂੰ ਪੁੱਟ ਰਹੇ ਹਨ।
ਇਹ ਵੀ ਪੜੋ - ਜ਼ਮੀਨ ਅੰਦਰ ਤਬੂਤ 'ਚ 50 ਘੰਟੇ ਤੱਕ ਜਿਉਂਦਾ ਦਫਨ ਰਿਹਾ ਇਹ YouTuber, ਵੀਡੀਓ ਵਾਇਰਲ
ਬ੍ਰਾਜ਼ੀਲ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਵੀਰਵਾਰ ਪੁਰਾਣੀਆਂ ਕਬਰਾਂ ਨੂੰ ਖਾਲੀ ਕਰਨ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ ਕਿਉਂਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸਾਓ ਪਾਲੋ ਦੇ ਕਬਰਸਤਾਨਾਂ ਵਿਚ ਹਰ ਦਿਨ ਰਿਕਾਰਡ ਗਿਣਤੀ ਵਿਚ ਦੇਹਾਂ ਆ ਰਹੀਆਂ ਹਨ। ਸਿਰਫ ਮਾਰਚ ਮਹੀਨੇ ਵਿਚ ਹੀ ਬ੍ਰਾਜ਼ੀਲ ਵਿਚ 66 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜੋ - ਪੇਰੂ 'ਚ ਕਿਸਾਨਾਂ ਨੂੰ ਮਿਲੀ 'ਮੱਕੜੀ-ਦੇਵਤਾ' ਦੀ 3200 ਸਾਲ ਪੁਰਾਣੀ ਪੇਟਿੰਗ
ਬੁੱਧਵਾਰ ਬ੍ਰਾਜ਼ੀਲ ਦੇ ਸਿਹਤ ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਦੂਜੇ ਦਿਨ ਰਿਕਾਰਡ ਗਿਣਤੀ ਵਿਚ ਦਰਜ ਕੀਤੀ ਗਈ। ਬੁੱਧਵਾਰ 3,869 ਲੋਕਾਂ ਦੀ ਮੌਤ ਤੋਂ ਇਕ ਦਿਨ ਪਹਿਲਾਂ ਇਸ ਵਾਇਰਸ ਨੇ ਇਥੇ 3780 ਲੋਕਾਂ ਦੀ ਜਾਨ ਲਈ ਸੀ। ਪਿਛਲੇ ਸ਼ੁੱਕਰਵਾਰ 3650 ਲੋਕਾਂ ਨੇ ਜਾਨ ਗੁਆਈ ਸੀ। ਅਮਰੀਕਾ ਤੋਂ ਬਾਅਦ ਕੋਰੋਨਾ ਦੇ ਸਭ ਤੋਂ ਜ਼ਿਆਦਾ ਕਹਿਰ ਬ੍ਰਾਜ਼ੀਲ ਵਿਚ ਮਚਾਇਆ ਹੈ। ਪਿਛਲੇ ਇਕ ਹਫਤੇ ਤੋਂ ਇਥੇ ਹਰ ਰੋਜ਼ ਔਸਤਨ 75,000 ਮਾਮਲੇ ਆ ਰੇਹ ਹਨ ਅਤੇ 3 ਹਜ਼ਾਰ ਲੋਕਾਂ ਦੀ ਮੌਤ ਹੋ ਰਹੀ ਹੈ।
ਇਹ ਵੀ ਪੜੋ - ਕੋਰੋਨਾ : ਅਮਰੀਕਾ 'ਚ ਮਿਲੇ UK ਵੈਰੀਐਂਟ ਦੇ 11 ਹਜ਼ਾਰ ਮਾਮਲੇ, ਮਾਹਿਰਾਂ ਨੇ ਜਤਾਈ ਚਿੰਤਾ
ਇਟਲੀ 'ਚ 100 ਫੁੱਟ ਦੇ ਟਾਵਰਾਂ 'ਤੇ ਡਿਨਰ ਕਰਨ ਸਕਣਗੇ ਸੈਲਾਨੀ, ਆਉਣ-ਜਾਣ ਲਈ ਡ੍ਰੋਨਾਂ ਦੀ ਹੋਵੇਗੀ ਵਰਤੋਂ
NEXT STORY