ਵਾਸ਼ਿੰਗਟਨ - ਅਮਰੀਕਾ ਦੇ ਬੇਹੱਦ ਮਸ਼ਹੂਰ ਯੂ-ਟਿਊਬਰ ਮਿਸਟਰ ਬੀਸਟ ਨੇ 50 ਘੰਟੇ ਤੱਕ ਜ਼ਮੀਨ ਅੰਦਰ ਜਿਉਂਦੇ ਦਫਨ ਵਿਚ ਰਹਿ ਕੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ। ਇਨ੍ਹਾਂ 50 ਘੰਟਿਆਂ ਤੱਕ ਮਿਸਟਰ ਇਕ ਤਬੂਤ ਵਿਚ ਬੰਦ ਰਿਹਾ। ਜ਼ਮੀਨ ਦੇ ਅੰਦਰ ਦਫਨ ਹੋਣ ਦੇ ਵਿਚਾਰ ਤੋਂ ਹੀ ਲੋਕ ਡਰ ਜਾਂਦੇ ਹਨ ਪਰ ਮਿਸਟਰ ਬੀਸਟ ਦੇ ਇਸ ਕਾਰਨਾਮੇ ਨੂੰ ਯੂ-ਟਿਊਬ 'ਤੇ ਜਮ੍ਹ ਕੇ ਦੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਮਿਸਟਰ ਬੀਸਟ ਦੇ ਯੂ-ਟਿਊਬ 'ਤੇ 5 ਕਰੋੜ 75 ਲੱਖ ਸਬਸਕ੍ਰਾਇਬਰ ਹਨ।
ਇਹ ਵੀ ਪੜੋ - ਬੰਗਲਾਦੇਸ਼ੀ ਨੌਜਵਾਨ ਨੂੰ PM ਮੋਦੀ ਤੇ ਸ਼ੇਖ ਹਸੀਨਾ ਦੀ ਇਹ ਵੀਡੀਓ ਬਣਾਉਣੀ ਪਈ ਮਹਿੰਗੀ, ਗ੍ਰਿਫਤਾਰ

2 ਦਿਨਾਂ ਤੱਕ ਜ਼ਮੀਨ ਅੰਦਰ ਦਫਨ ਰਹਿਣ ਦੀ ਪੂਰੀ ਘਟਨਾ ਨੂੰ ਯੂ-ਟਿਊਬ 'ਤੇ 12 ਮਿੰਟ ਦੀ ਵੀਡੀਓ ਵਿਚ ਸਮੇਟਿਆ ਗਿਆ ਹੈ। ਮਿਸਟਰ ਬੀਸਟ ਦਾ ਅਸਲੀ ਨਾਂ ਜਿੰਮੀ ਡੋਨਾਲਡਸਨ ਹੈ। ਵੀਡੀਓ ਵਿਚ ਦੇਖਿਆ ਜਾ ਰਿਹਾ ਹੈ ਕਿ ਮਿਸਟਰ ਬੀਸਟ ਤਬੂਤ ਅੰਦਰ ਲੇਟਿਆ ਹੋਇਆ ਹੈ। ਉਹ ਹੱਥਾਂ ਦੀ ਵਰਤੋਂ ਕੀਤੇ ਜਾਣ ਵਾਲੇ ਇਕ ਉਪਕਰਣ ਦੀ ਮਦਦ ਨਾਲ ਬਾਹਰ ਮੌਜੂਦ ਆਪਣੇ ਦੋਸਤਾਂ ਨਾਲ ਗੱਲਬਾਤ ਕਰ ਰਿਹਾ ਹੈ। ਇਕ ਥਾਂ 'ਤੇ ਉਹ ਕਹਿੰਦਾ ਹੈ ਕਿ ਮੈਂ ਪਲਟਣਨਾ ਚਾਹੁੰਦਾ ਹਾਂ ਪਰ ਪਲਟ ਨਹੀਂ ਪਾ ਰਿਹਾ ਹਾਂ।
ਇਹ ਵੀ ਪੜੋ - ਲੈਂਗਿੰਕ ਸਮਾਨਤਾ 'ਤੇ UN ਦੀ ਵੀਡੀਓ 'ਚ ਸ਼ਾਮਲ ਕੀਤਾ ਗਿਆ 'ਗੁਰੂ ਗ੍ਰੰਥ ਸਾਹਿਬ' ਦਾ ਸ਼ਲੋਕ (ਵੀਡੀਓ)

ਮਿਸਟਰ ਬੀਸਟ ਕੋਲ ਸੀ ਇਕ ਕੰਬਲ, ਖਾਣ ਦਾ ਸਮਾਨ ਤੇ ਸਰਾਣਾ
ਮਿਸਟਰ ਬੀਸਟ ਤਾਬੂਤ ਵਿਚ ਰਹਿਣ ਦੌਰਾਨ ਇਕ ਵਾਰ ਤੋਂ ਚੀਕ ਹੀ ਪਿਆ। ਤਾਬੂਤ ਅੰਦਰ ਲੱਗੇ ਕੈਮਰੇ ਨੇ ਇਸ ਪੂਰੀ ਘਟਨਾ ਨੂੰ ਰਿਕਾਰਡ ਕੀਤਾ। ਤਾਬੂਤ ਅੰਦਰ ਮਿਸਟਰ ਬੀਸਟ ਕੋਲ ਇਕ ਕੰਬਲ, ਖਾਣ ਦਾ ਸਮਾਨ ਅਤੇ ਸਰਾਣਾ ਸੀ। ਇਸ ਤੋਂ ਇਲਾਵਾ ਕੁਝ ਹੋਰ ਜ਼ਰੂਰੀ ਸਮਾਨ ਰੱਖਿਆ ਹੋਇਆ ਸੀ। ਮਿਸਟਰ ਬੀਸਟ ਨੇ ਕਿਹਾ ਕਿ ਇਹ ਸਭ ਤੋਂ ਪਾਗਲਪਨ ਭਰਿਆ ਕੰਮ ਹੈ ਜਿਸ ਨੂੰ ਮੈਂ ਕੀਤਾ ਹੈ। ਇਸ ਵੀਡੀਓ ਨੂੰ ਪੋਸਟ ਕੀਤੇ ਜਾਣ ਤੋਂ ਬਾਅਦ ਹੁਣ ਤੱਕ 5 ਕਰੋੜ ਤੋਂ ਜ਼ਿਆਦਾ ਵਾਰ ਲੋਕ ਇਸ ਨੂੰ ਦੇਖ ਚੁੱਕੇ ਹਨ।
ਇਹ ਵੀ ਪੜੋ - UAE 'ਚ ਲੋਕਾਂ ਨੂੰ ਹੁਣ ਤੋਂ 'April Fool' ਬਣਾਉਣਾ ਪੈ ਸਕਦੈ ਮਹਿੰਗਾ, ਇਸ ਸਜ਼ਾ ਦਾ ਕੀਤੇ ਐਲਾਨ

ਇਹੀਂ ਨਹੀਂ ਹੁਣ ਤੱਕ ਕਰੀਬ 2 ਲੱਖ ਕੁਮੈਂਟ ਇਸ ਹੈਰਾਨ ਕਰਨ ਵਾਲੀ ਵੀਡੀਓ 'ਤੇ ਆ ਚੁੱਕੇ ਹਨ। ਇਕ ਵਿਅਕਤੀ ਨੇ ਲਿਖਿਆ ਕਿ ਪਾਗਲਪਨ ਹੈ ਕਿ ਕਿਸ ਤਰ੍ਹਾਂ ਮਿਸਟਰ ਬੀਸਟ ਨੇ ਸਿਰਫ ਸਾਡਾ ਮਨੋਰੰਜਨ ਕਰਨ ਲਈ ਖੁਦ ਨੂੰ ਜ਼ਮੀਨ ਵਿਚ ਦਫਨ ਕਰ ਦਿੱਤਾ। ਇਕ ਹੋਰ ਨੇ ਲਿਖਿਆ ਕਿ ਇਸ ਵਿਅਕਤੀ ਨੇ ਦਾਨ ਵਿਚ ਕਰੋੜਾਂ ਰੁਪਏ ਦਿੱਤੇ ਅਤੇ ਪੂਰੀ ਦੁਨੀਆ ਘੁੰਮਿਆ ਹੈ। ਮਿਸਟਰ ਬੀਸਟ ਨੇ ਇਕ ਵੀਡੀਓ ਨੂੰ 2 ਕਰੋੜ ਤੱਕ ਵਿਊਜ਼ ਮਿਲਦੇ ਹਨ।
ਇਹ ਵੀ ਪੜੋ - 'ਵੈਕਸੀਨ ਪਾਸਪੋਰਟ' ਲਾਂਚ ਕਰਨ 'ਚ ਅਮਰੀਕਾ ਦੇ ਇਸ ਸੂਬੇ ਨੇ ਮਾਰੀ ਬਾਜ਼ੀ, ਮਿਲਣਗੇ ਇਹ ਫਾਇਦੇ
ਕੋਰੋਨਾ ਨੂੰ ਲੈ ਕੇ ਮਾਡਰਨਾ ਟੀਕਿਆਂ 'ਚ ਹੁਣ ਹੋਣਗੇ ਇਹ 2 ਅਹਿਮ ਬਦਲਾਅ
NEXT STORY