ਕਾਹਿਰਾ (ਏਜੰਸੀ)- ਮੱਧ ਲੀਬੀਆ 'ਚ ਸੋਮਵਾਰ ਨੂੰ ਇਕ ਤੇਲ ਟੈਂਕਰ 'ਚ ਅੱਗ ਲੱਗਣ ਤੋਂ ਬਾਅਦ ਧਮਾਕਾ ਹੋ ਗਿਆ, ਜਿਸ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 76 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਲੀਬੀਆ ਨਿਊਜ਼ ਏਜੰਸੀ ਦੇ ਅਨੁਸਾਰ, ਇਹ ਘਟਨਾ ਕੇਂਦਰੀ ਸ਼ਹਿਰ ਬੇਂਤ ਬਾਯਾ ਵਿੱਚ ਵਾਪਰੀ, ਜਦੋਂ ਅੱਗ ਲੱਗਣ ਤੋਂ ਪਹਿਲਾਂ ਹੀ ਟੈਂਕਰ ਪਲਟ ਗਿਆ।
ਇਹ ਵੀ ਪੜ੍ਹੋ: ਪਾਕਿ : ਪਤਨੀ ਨਾਲ ਨਾਜਾਇਜ਼ ਸਬੰਧ ਦੇ ਸ਼ੱਕ 'ਚ ਪੁਲਸ ਮੁਲਾਜ਼ਮ ਦਾ ਨੱਕ, ਕੰਨ ਅਤੇ ਬੁੱਲ ਵੱਢੇ
ਏਜੰਸੀ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਨੇ ਸੰਭਾਵਿਤ ਅੱਗ ਅਤੇ ਧਮਾਕੇ ਦੀ ਚੇਤਾਵਨੀ ਦੇ ਬਾਵਜੂਦ ਪੈਟਰੋਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ 9 ਲੋਕਾਂ ਦੀ ਮੌਤ ਅਤੇ ਵੱਡੀ ਗਿਣਤੀ ਲੋਕ ਜ਼ਖ਼ਮੀ ਹੋ ਗਏ। ਨੇੜਲੇ ਕਸਬੇ ਸਭਾ ਵਿਚ ਸਰਕਾਰੀ ਮੈਡੀਕਲ ਸੈਂਟਰ ਦੀ ਮਹਿਲਾ ਬੁਲਾਰਾ ਹਲੀਮਾ ਅਲ-ਮਹਰੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਹੈਰਾਨੀਜਨਕ! 67 ਸਾਲ ਤੋਂ ਨਾ ਨਹਾਉਣ ਵਾਲਾ 87 ਸਾਲਾ ਬਜ਼ੁਰਗ ਪੂਰੀ ਤਰ੍ਹਾਂ ਸਿਹਤਮੰਦ
ਅਲ-ਮਹਰੀ ਨੇ ਕਿਹਾ ਕਿ ਘੱਟੋ-ਘੱਟ 16 ਗੰਭੀਰ ਜ਼ਖ਼ਮੀਆਂ ਨੂੰ ਰਾਜਧਾਨੀ ਤ੍ਰਿਪੋਲੀ ਅਤੇ ਪੂਰਬੀ ਸ਼ਹਿਰ ਬੇਨਗਾਜ਼ੀ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਨੇ ਫੁਟੇਜ ਜਾਰੀ ਕੀਤੀ ਹੈ, ਜਿਸ ਵਿੱਚ ਲੋਕ ਐਮਰਜੈਂਸੀ ਵਾਰਡ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਟੈਂਕਰ ਦੇ ਪਲਟਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਭਰਾ ਦੀ ਮੌਤ 'ਤੇ ਝੂਮ ਉੱਠੀ ਭੈਣ! ਕਿਹਾ- ਮੈਂ ਓਹਦੀ ਕਬਰ 'ਤੇ ਨੱਚਾਂਗੀ, ਜਾਣੋ ਕੀ ਹੈ ਪੂਰਾ ਮਾਮਲਾ
ਅਹਿਮ ਖ਼ਬਰ : ਕੈਨੇਡਾ 'ਚ ਹਨ 10 ਲੱਖ ਨੌਕਰੀਆਂ, ਜਾਣੋ ਪੂਰੀ ਸੂਚੀ ਜੋ ਤੁਹਾਨੂੰ ਦਿਵਾ ਸਕਦੀ ਹੈ PR
NEXT STORY