ਬਲੋਚਿਸਤਾਨ— ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ’ਚ ਪੇਸ਼ ਇਕ ਦਸਤਾਵੇਜ਼ ’ਚ ਦੱਸਿਆ ਗਿਆ ਹੈ ਕਿ ਬਲੋਚਿਸਤਾਨ ਦਾ ਸਿਰਫ 36 ਫ਼ੀਸਦੀ ਹਿੱਸੇ ’ਚ ਹੀ ਬਿਜਲੀ ਹੈ, ਜਦਕਿ 64 ਫ਼ੀਸਦੀ ਖੇਤਰ ’ਚ ਹਨ੍ਹੇਰਾ ਹੈ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਸਾਬਕਾ ਸਰਕਾਰ ਨੇ ਸਾਲ 2017-18 ਵਿਚ 2,459 ਛੋਟੇ ਪਿੰਡਾਂ ਦਾ ਬਿਜਲੀਕਰਨ ਕੀਤਾ ਸੀ, ਜੋ ਅਗਲੇ ਸਾਲਾਂ ਵਿਚ ਪਾਕਿਸਤਾਨ ਤਾਰਿਕ-ਏ-ਇਨਸਾਫ਼ ਵਲੋਂ ਬਿਜਲੀ ਦੇ ਖੇਤਰਾਂ ਦੀ ਤੁਲਨਾ ’ਚ ਬਹੁਤ ਵੱਡੀ ਗਿਣਤੀ ਸੀ।
ਓਧਰ ਬਲੋਚਿਸਤਾਨ ਦੇ ਐੱਮ. ਐੱਨ. ਏ. ਨੇ ਦਿ ਨੇਸ਼ਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਿਵੇਂ ਸੋਚ ਸਕਦੇ ਹਾਂ ਕਿ ਬਲੋਚਿਸਤਾਨ ਵਿਚ 2021 ’ਚ ਸਿਰਫ 36 ਫ਼ੀਸਦੀ ਬਿਜਲੀ ਦੀ ਸਹੂਲਤ ਹੈ, ਬਾਕੀ 64 ਫ਼ੀਸਦੀ ਹਨ੍ਹੇਰੇ ਵਿਚ ਹੈ। ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ 2018-19 ਵਿਚ ਸਿਰਫ਼ 1,064, 2019-20 ਵਿਚ 819 ਅਤੇ 2020-21 ਵਿਚ 1,023 ਦਾ ਬਿਜਲੀਕਰਨ ਕੀਤਾ ਹੈ। ਓਧਰ ਦੇਸ਼ ਦੇ ਬਿਜਲੀ ਵਿਭਾਗ ਦੇ ਮੰਤਰਾਲਾ ਨੇ ਵੀ ਇਸ ਗੱਲ ਨੂੰ ਮਨਜ਼ੂਰ ਕੀਤਾ ਹੈ ਕਿ ਬਲੋਚਿਸਤਾਨ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਿਜਲੀ ਦੀ ਸਹੂਲਤ ਨਹੀਂ ਹੈ।
ਬਲੋਚਿਸਤਾਨ ਦੇ ਐੱਮ. ਐੱਨ. ਏ. ਨੇ ਕਿਹਾ ਕਿ ਬਲੋਚਿਸਤਾਨ ’ਚ ਇਸ ਵੱਡੀ ਸਮੱਸਿਆ ਨੂੰ ਦੂਰ ਕਰਨ ਲਈ ਸਰਕਾਰ ਵਲੋਂ ਕੋਈ ਠੋਸ ਉਪਾਅ ਨਹੀਂ ਕੀਤੇ ਗਏ। ਬਲੋਚਿਸਤਾਨ ਵਿਚ ਬਿਜਲੀ ਤੋਂ ਇਲਾਵਾ ਪਾਣੀ ਦੀ ਉਪਲੱਬਧਤਾ ਵੀ ਇਕ ਵੱਡੀ ਸਮੱਸਿਆ ਬਣ ਗਈ ਹੈ। ਸਿੰਧ ਅਤੇ ਬਲੋਚਿਸਤਾਨ ਸੂਬਿਆਂ ਦੇ ਕਿਸਾਨਾਂ ਨੇ ਸਿੰਧੂ ਨਦੀ ਤੋਂ ਆਪਣੇ ਹਿੱਸੇ ਦਾ ਪਾਣੀ ਛੱਡਣ ਦੀ ਮੰਗ ਲਈ ਪ੍ਰਮੁੱਖ ਰਾਜ ਮਾਰਗਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਸਭ ਤੋਂ ਅਮੀਰ ਅਤੇ ਸਿਆਸੀ ਤੌਰ ’ਤੇ ਪ੍ਰਭਾਵਿਤ ਪੰਜਾਬ ਸੂਬੇ ’ਤੇ ਅਕਸਰ ਨਦੀ ਦੇ ਪਾਣੀ ਦੀ ਸਭ ਤੋਂ ਉੱਚੀ ਅਤੇ ਅਣਉੱਚਿਤ ਮਾਤਰਾ ਨਿਰਧਾਰਤ ਕਰਨ ਦਾ ਦੋਸ਼ ਲਾਇਆ ਜਾਂਦਾ ਹੈ।
ਵਾਸ਼ਿੰਗਟਨ ਡੀ.ਸੀ. 'ਚ PM ਮੋਦੀ ਦਾ ਤਿੱਖਾ ਵਿਰੋਧ, ਕਿਸਾਨੀ ਅੰਦੋਲਨ ਦੇ ਹੱਕ 'ਚ ਡਟੇ ਪ੍ਰਵਾਸੀ ਭਾਰਤੀ
NEXT STORY