ਵਾਸ਼ਿੰਗਟਨ (ਏਜੰਸੀਆਂ)— ਬਿਹਤਰੀਨ ਸਾਫ-ਸਫਾਈ ਦੇ ਬਾਵਜੂਦ ਵੀ ਡਾਕਟਰੀ ਉਪਕਰਣਾਂ 'ਤੇ ਕੁਝ ਮਾਈਕ੍ਰੋਬਸ ਡਿਵੈਲਪ ਹੋ ਸਕਦੇ ਹਨ, ਜੋ ਆਮ ਤੌਰ 'ਤੇ ਕਮਜ਼ੋਰ ਇਮਿਊਨਿਟੀ ਵਾਲੇ ਰੋਗੀਆਂ ਨੂੰ ਸਰਜਰੀ ਤੋਂ ਬਾਅਦ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ। ਖੋਜਕਾਰਾਂ ਨੇ ਡਾਕਟਰੀ ਉਪਕਰਣਾਂ ਜਿਵੇਂ ਕਿ ਕੈਥੇਡਰ ਆਦਿ 'ਤੇ ਮੌਜੂਦ ਖਤਰਨਾਕ ਰੋਗਾਣੂਆਂ (ਮਾਈਕ੍ਰੋਬਸ) ਦੀ ਮੌਜੂਦਗੀ ਦੀ ਪਛਾਣ ਕਰਨ ਲਈ ਨੈਨੋਕਣਾਂ (ਨੈਨੋਪਾਰਟੀਕਲਸ) ਦੀ ਵਰਤੋਂ ਕੀਤੀ ਅਤੇ ਇਸ ਬਾਰੇ ਵੀ ਖੋਜ ਕੀਤੀ ਕਿ ਉਨ੍ਹਾਂ ਨੂੰ ਇਨਫੈਕਸ਼ਨ ਮੁਕਤ ਕਿਵੇਂ ਬਣਾਇਆ ਜਾ ਸਕਦਾ ਹੈ।
ਇਹ ਅਧਿਐਨ ਮੋਨਾਸ਼ ਯੂਨੀਵਰਸਿਟੀ ਦੇ ਕੈਮੀਕਲ ਇੰਜੀਨੀਅਰਿੰਗ ਵਿਭਾਗ ਦੇ ਡਾ. ਸਾਈਮਨ ਕੌਰੀ ਅਤੇ ਮੋਨਾਸ਼ ਬਾਇਓਮੈਡੀਸਿਨ ਡਿਸਕਵਰੀ ਇੰਸਟੀਚਿਊਟ (ਬੀ. ਡੀ. ਆਈ.) ਦੇ ਪ੍ਰੋਫੈਸਰ ਏਨਾ ਟ੍ਰੈਵੇਨ ਦੀ ਅਗਵਾਨੀ 'ਚ ਮਾਈਕ੍ਰੋਬਾਇਓਲਾਜਿਸਟ, ਇਮਿਊਨਾਲਜਿਸਟ ਅਤੇ ਇੰਜੀਨੀਅਰਸ ਵਲੋਂ ਮਿਲਕੇ ਕੀਤੀ ਗਈ ਹੈ। ਹਾਲ ਹੀ 'ਚ ਇਹ ਖੋਜ ਅਮਰੀਕਨ ਕੈਮੀਕਲ ਸੁਸਾਇਟੀ ਜਰਨਲ 'ਚ ਛਪੀ ਹੈ।
ਹਿਊਮਨ ਬਾਡੀ ਦੀ ਸਰਜਰੀ 'ਚ ਵਰਤੋਂ ਕੀਤੇ ਜਾਣ ਵਾਲੇ ਜ਼ਿਆਦਾਤਰ ਇਕਿਵਪਮੈਂਟਸ 'ਤੇ ਕੈਂਡਿਡਾ ਅਲਬਿਕੰਸ ਦੀ ਮੌਜੂਦਗੀ ਦੇਖੀ ਗਈ। ਇਹ ਆਮਤੌਰ 'ਤੇ ਪਾਇਆ ਜਾਣ ਵਾਲਾ ਸੂਖਮ ਜੀਵ ਹੈ ਅਤੇ ਮਨੁੱਖੀ ਸਰੀਰ 'ਚ ਟਰਾਂਸਪਲਾਂਟ ਕੀਤੇ ਜਾਣ ਵਾਲੇ ਕੈਥੇਟਰ ਵਰਗੇ ਉਪਕਰਣਾਂ 'ਤੇ ਆਪਣੀ ਕਾਲੋਨੀਜ ਡਿਵੈਲਪ ਕਰ ਲੈਂਦਾ ਹੈ। ਹਾਲਾਂਕਿ ਸਿਹਤਮੰਦ ਲੋਕਾਂ 'ਤੇ ਇਸ ਮਾਈਕ੍ਰੋਬ ਦਾ ਕੋਈ ਖਾਸ ਅਸਰ ਨਹੀਂ ਹੁੰਦਾ ਹੈ ਪਰ ਜਿਨ੍ਹਾਂ ਮਰੀਜ਼ਾਂ ਦੀ ਰੋਗ ਰੋਕੂ ਸਮਰੱਥਾ ਪਹਿਲਾਂ ਨਾਲੋਂ ਘੱਟ ਹੁੰਦੀ ਹੈ, ਉਨ੍ਹਾਂ ਲਈ ਮਾਈਕ੍ਰੋਬਸ ਖਤਰਨਾਕ ਸਾਬਿਤ ਹੋ ਸਕਦੇ ਹਨ। ਇਹ ਮਾਈਕ੍ਰੋਬਸ ਸਰਜਰੀ ਕਰਨ ਵਾਲੇ ਉਪਕਰਣਾਂ ਦੇ ਨਾਲ ਸਰੀਰ 'ਚ ਜਾ ਕੇ ਅੰਦਰੂਨੀ ਅੰਗਾਂ 'ਚ ਇੰਫੈਕਸ਼ਨ ਜਨਰੇਟ ਕਰ ਸਕਦੇ ਹਨ।
ਇਸ ਤਰ੍ਹਾਂ ਦੇ ਮਾਈਕ੍ਰੋਬਸ ਨਾਲ ਬੇਹੱਦ ਖਤਰਨਾਕ ਸਥਿਤੀ ਤੋਂ ਲੰਘ ਰਹੇ ਮਰੀਜ਼ਾਂ ਦੀ ਗਿਣਤੀ 'ਚ ਮੌਤ ਕਈ ਗੁਣਾ ਵਧ ਸਕਦੀ ਹੈ। ਕਿਉਂਕਿ ਇਹ ਮਾਈਕ੍ਰੋਬਸ ਆਪਣੀ ਨਵੀਂ ਕਾਲੋਨੀਜ ਬਣਾਉਣ ਦੇ ਨਾਲ ਹੀ ਆਪਣੀ ਐਂਟੀਫੰਗਲ ਟ੍ਰੀਟਮੈਂਟ ਕੈਪੇਬਲਿਟੀ ਵੀ ਵਧਾਉਣ 'ਚ ਸਮਰੱਥ ਹਨ। ਇਸ ਕਾਰਣ ਇਨ੍ਹਾਂ ਦੇ ਇਲਾਜ 'ਚ ਮੁਸ਼ਕਲ ਹੁੰਦੀ ਹੈ ਅਤੇ ਮਰੀਜ਼ ਦੀ ਪ੍ਰੇਸ਼ਾਨੀ ਵਧ ਸਕਦੀ ਹੈ। ਅਜੇ ਤੱਕ ਸਾਡੇ ਮੈਡੀਕਲ ਫੀਲਡ 'ਚ ਇਸ ਤਰ੍ਹਾਂ ਦੇ ਇੰਫੈਕਸ਼ਨ ਨੂੰ ਸ਼ੁਰੂਆਤੀ ਪੱਧਰ 'ਤੇ ਪਛਾਣ ਕਰ ਕੇ ਉਸਨੂੰ ਵਧਣ ਤੋਂ ਰੋਕਣ ਦੀ ਵਿਧੀ ਮੁਹੱਈਆ ਨਹੀਂ ਸੀ ਪਰ ਹੁਣ ਅਜਿਹਾ ਸੰਭਵ ਹੋ ਸਕੇਗਾ।
ਖੋਜਕਾਰਾਂ ਨੇ ਵੱਖ-ਵੱਖ ਸਾਈਜ, ਕੰਸਟ੍ਰੇਸ਼ਨ ਅਤੇ ਸਰਫੇਸ ਕੋਟਿੰਗਸ ਦੇ ਆਗਰੇਸਿਲਿਕਾ ਨੈਨੋਪਾਰਟੀਕਲਸ ਦੇ ਅਸਰਾਂ ਦੀ ਜਾਂਚ ਕੀਤੀ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਇਹ ਨੈਨੋਪਾਰੀਟਕਲਸ ਸੀ. ਅਲਬਿਕੰਸ ਅਤੇ ਖੂਨ 'ਚ ਮੌਜੂਦ ਇਮਿਊਨ ਸੇਲਸ ਨਾਲ ਕਿਵੇਂ ਕਨੈਕਟ ਹੁੰਦੇ ਹਨ। ਡਾਕਟਰ ਮੁਤਾਬਕ ਇਸ ਖੋਜ ਤੋਂ ਬਾਅਦ ਅਸੀਂ ਹੁਣ ਇਸ ਤਰੀਕੇ ਨੂੰ ਰੋਕਣ 'ਚ ਸਮਰੱਥ ਰਹਾਂਗੇ, ਜਿਸ ਨਾਲ ਨੈਨੋਪਾਰਟੀਕਲਸ ਅਤੇ ਸੇਲਸ ਵਿਚਾਲੇ ਕਨੈਕਸ਼ਨ ਨਾ ਹੋ ਸਕੇ।
550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਬੈਂਡਿਗੋ ਸ਼ਹਿਰ 'ਚ 'ੴ' ਦੀ ਸਥਾਪਨਾ
NEXT STORY