ਵਾਸ਼ਿੰਗਟਨ— ਵਿਗਿਆਨੀਆਂ ਮੁਤਾਬਕ ਥੈਰਾਪਿਊਟਿਕ ਕੋਸ਼ਿਕਾਵਾਂ ਦੀ ਮਦਦ ਨਾਲ ਕਿਡਨੀ ਦੀਆਂ ਨੁਕਸਾਨੀਆਂ ਗਈਆਂ ਕੋਸ਼ਿਕਾਵਾਂ ਦੀ ਮੁਰੰਮਤ ਕੀਤੀ ਜਾ ਸਕੇਗੀ। ਇਸ ਨਾਲ ਕਿਡਨੀ ਸਬੰਧੀ ਖਤਰਨਾਕ ਬੀਮਾਰੀਆਂ ਦਾ ਆਸਾਨੀ ਨਾਲ ਇਲਾਜ ਕੀਤਾ ਜਾ ਸਕੇਗਾ ਅਤੇ ਕਿਡਨੀ ਟ੍ਰਾਂਸਪਲਾਂਟ ਦੀ ਲੋੜ ਨਹੀਂ ਪਵੇਗੀ।
ਸਟੈੱਮ ਸੈੱਲ 'ਚ ਫਾਰਮੈਟ ਬਦਲਣ ਦੇ ਗੁਣ
ਅਮਰੀਕਾ ਦੇ ਵੇਕ ਫਾਰੈਸਟ ਇੰਸਟੀਚਿਊਟ ਫਾਰ ਰੇਜੇਨਰੇਟਿਵ ਮੈਡੀਸਨ ਦੇ ਖੋਜਕਾਰ ਜੇਮਸ ਜੇ. ਓ. ਨੇ ਦੱਸਿਆ ਕਿ ਸਾਡੀ ਖੋਜ 'ਚ ਪਾਇਆ ਗਿਆ ਕਿ ਇਸ ਤਰ੍ਹਾਂ ਦੇ ਸਟੈੱਮ ਸੈੱਲ ਕਿਡਨੀ ਨੂੰ ਦੁਬਾਰਾ ਕਿਰਿਆਸ਼ੀਲ ਬਣਾਉਣ ਲਈ ਉਸ ਦੀ ਮੁਰੰਮਤ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਇਸ ਸਟੈੱਮ ਸੈੱਲ 'ਚ ਆਪਣਾ ਫਾਰਮੇਟ ਬਦਲਣ ਦੇ ਗੁਣ ਹਨ। ਇਹ ਸੋਜਿਸ਼ ਨੂੰ ਘੱਟ ਕਰਦੀ ਹੈ ਅਤੇ ਨਵੀਆਂ ਕੋਸ਼ਿਕਾਵਾਂ ਨੂੰ ਪੈਦਾ ਹੋਣ 'ਚ ਮਦਦ ਕਰਦੀਆਂ ਹਨ।
ਕੋਈ ਖਤਰਾ ਨਹੀਂ
ਵਿਗਿਆਨੀਆਂ ਮੁਤਾਬਕ ਇਸ ਸਟੈੱਮ ਸੈੱਲ ਨੂੰ ਇਸਤੇਮਾਲ ਕਰਨ 'ਚ ਕੋਈ ਖਤਰਾ ਨਹੀਂ ਹੈ, ਕਿਉਂਕਿ ਇਹ ਸਰੀਰ ਦੀ ਰੋਗ ਰੋਕੂ ਸਮਰੱਥਾ ਨੂੰ ਉਕਸਾਉਂਦੀ ਨਹੀਂ ਹੈ। ਨਾਲ ਹੀ ਇਹ ਕਿਸੇ ਤਰ੍ਹਾਂ ਦੇ ਟਿਊਮਰ ਨੂੰ ਪੈਦਾ ਹੋਣ ਤੋਂ ਰੋਕਦੀ ਵੀ ਹੈ।
ਸਫਲ ਰਿਹਾ ਪ੍ਰਯੋਗ
ਇਕ ਰਸਾਲੇ 'ਚ ਛਪੀ ਖੋਜ ਮੁਤਾਬਕ ਖੋਜ ਦੌਰਾਨ ਐਮੀਨੋਟਿਕ ਸਟੈੱਮ ਸੈੱਲ ਨੂੰ ਇਕ ਬੀਮਾਰ ਕਿਡਨੀ 'ਚ ਇੰਜੈਕਟ ਕੀਤਾ ਗਿਆ। 10 ਹਫਤਿਆਂ ਬਾਅਦ ਕਿਡਨੀ 'ਚ ਬਿਹਤਰ ਸੁਧਾਰ ਦੇਖਿਆ ਗਿਆ। ਮੈਡੀਕਲ ਦੇ ਖੇਤਰ 'ਚ ਇਹ ਖੋਜ ਬਹੁਤ ਜ਼ਿਆਦਾ ਮਹੱਤਵਪੂਰਨ ਸਾਬਤ ਹੋਵੇਗੀ।
ਯੂਰਪੀ ਦੇਸ਼ਾਂ ਵੱਲੋਂ ਇਤਰਾਜ਼ ਦੇ ਬਾਵਜੂਦ ਚੀਨ ਦੇ ਪ੍ਰੋਗਰਾਮ 'ਚ ਸ਼ਾਮਲ ਹੋਵੇਗਾ ਇਟਲੀ
NEXT STORY